ਮੁਸ਼ਕਲ ਦੌਰ ’ਚ 'ਦਾਰਜਲਿੰਗ ਦੀ ਚਾਹ', ਦੋਹਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਚਾਹ ਬਾਗ ਮਾਲਕ
Sunday, Apr 23, 2023 - 10:52 AM (IST)
ਨਵੀਂ ਦਿੱਲੀ (ਇੰਟ.) – ਆਪਣੀ ਖੁਸ਼ਬੂਦਾਰ ਅਤੇ ਸੁਆਦੀ ਚਾਹ ਲਈ ਦੁਨੀਆ ਭਰ ’ਚ ਮਸ਼ਹੂਰ ਦਾਰਜਲਿੰਗ ਦੇ ਟੀ-ਗਾਰਡਨ ਇਸ ਸਮੇਂ ਭਿਆਨਕ ਮੁਸ਼ਕਲ ਦੌਰ ’ਚੋਂ ਲੰਘ ਰਹੇ ਹਨ। ਬੀਤੇ ਇਕ ਸਾਲ ਤੋਂ ਜਾਰੀ ਰੂਸ-ਯੂਕ੍ਰੇਨ ਜੰਗ ਕਾਰਣ ਜਿੱਥੇ ਚਾਹ ਦੇ ਐਕਸਪੋਰਟ ਨੂੰ ਵੱਡਾ ਝਟਕਾ ਲੱਗਾ ਹੈ, ਉੱਥੇ ਹੀ ਇਸ ਸਾਲ ਤੇਜ਼ ਗਰਮੀ ਅਤੇ ਖਰੀਬ ਮੌਸਮ ਕਾਰਣ ਦਾਰਜਲਿੰਗ ’ਚ ਚਾਹ ਬਾਗ ਮਾਲਕਾਂ ਨੂੰ ਦੋਹਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚਾਹ ਬਾਗ ਦੇ ਮਾਲਕਾਂ ਮੁਤਾਬਕ ਪੱਛਮੀ ਬੰਗਾਲ ਦੀਆਂ ਪਹਾੜੀਆਂ ’ਚ ਉਮੀਦ ਨਾਲੋਂ ਵੱਧ ਤਾਪਮਾਨ ਦੇ ਨਾਲ-ਨਾਲ ਲੰਬੇ ਸਮੇਂ ਤੱਕ ਖੁਸ਼ਕ ਮੌਸਮ ਦੇ ਨਤੀਜੇ ਵਜੋਂ ਚਾਲੂ ਪਹਿਲੇ ਤੁੜਾਈ ਸੀਜ਼ਨ ’ਚ ‘ਫਸਲ ਦੀ ਕਮੀ’ ਦੀ ਸਥਿਤੀ ਹੋ ਰਹੀ ਹੈ। ਬਾਗ ਮਾਲਕਾਂ ਨੇ ਕਿਹਾ ਕਿ ਮਾੜੇ ਮੌਸਮ ਦੀ ਸਥਿਤੀ ਕਾਰਣ ਚਾਹ ਦੀਆਂ ਪੱਤੀਆਂ ਦਾ ਮੁਰਝਾਉਣਾ ਅਤੇ ਝਾੜੀਆਂ ’ਤੇ ਕੀੜਿਆਂ ਦਾ ਹਮਲਾ ਵੀ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ : Apple ਦੇ ਕਰਮਚਾਰੀਆਂ ਦੀ ਡਿਗਰੀ ਜਾਣ ਕੇ ਹੋ ਜਾਵੋਗੇ ਹੈਰਾਨ, ਤਨਖਾਹ ਵੀ 4 ਗੁਣਾ ਜ਼ਿਆਦਾ
ਦਾਰਜਲਿੰਗ ’ਚ 22 ਫੀਸਦੀ ਘੱਟ ਪਿਆ ਮੀਂਹ
ਦਾਰਜਲਿੰਗ ਟੀ-ਐਸੋਸੀਏਸ਼ਨ ਦੇ ਪ੍ਰਮੁੱਖ ਸਲਾਹਕਾਰ ਸੰਦੀਪ ਮੁਖਰਜੀ ਨੇ ਕਿਹਾ ਕਿ ਦੋ ਦਹਾਕਿਆਂ ਦੀ ਮਿਆਦ ’ਚ ਇਹ ਦੇਖਿਆ ਗਿਆ ਹੈ ਕਿ ਦਾਰਜਲਿੰਗ ’ਚ ਸਾਲਾਨਾ ਮੀਂਹ ’ਚ 22 ਫੀਸਦੀ ਦੀ ਕਮੀ ਆਈ ਹੈ ਅਤੇ ਮੀਂਹ ਦਾ ਪੈਟਰਨ ‘ਅਨਿਯਮਿਤ’ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਕੁੱਝ ਸਾਲਾਂ ’ਚ ਦੇਖਿਆ ਹੈ ਕਿ ਮੌਸਮ ਦੀ ਸ਼ੁਰੂਆਤ ਸੋਕੇ ਵਰਗੀ ਸਥਿਤੀ ਨਾਲ ਹੁੰਦੀ ਹੈ। ਇਹ ਸ਼ਾਇਦ ‘ਗਲੋਬਲ ਵਾਰਮਿੰਗ’ ਅਤੇ ਜਲਵਾਯੂ ਬਦਲਾਅ ਦੇ ਕਾਰਣ ਹੈ। ਪਹਾੜਾਂ ’ਚ ਚਾਹ ਦੇ ਬਾਗਾਂ ’ਚ ਪਾਣੀ ਦੇ ਸੀਮਤ ਸ੍ਰੋਤ ਹਨ।
ਇਹ ਵੀ ਪੜ੍ਹੋ : CocaCola ਸਰਕਾਰ ਨੂੰ ਵਾਪਸ ਕਰੇਗੀ 35 ਏਕੜ ਜ਼ਮੀਨ, ਪਲਾਟ ’ਤੇ ਖਰਚ ਹੋ ਚੁੱਕੇ ਹਨ 1.1 ਕਰੋੜ ਰੁਪਏ
ਉਤਪਾਦਨ ’ਚ 25 ਫੀਸਦੀ ਦੀ ਕਮੀ
ਮੁਖਰਜੀ ਨੇ ਕਿਹਾ ਕਿ ਮੌਸਮ ਦੇ ਉਲਟ ਹਾਲਾਤਾਂ ਕਾਰਣ ਮਿੱਟੀ ਦੀ ਨਮੀ ਘੱਟ ਹੋ ਰਹੀ ਹੈ। ਅਸੀਂ ਦੇਖਿਆ ਹੈ ਕਿ ਇਸ ਮੌਸਮ ’ਚ ਪਾਰੇ ਦਾ ਪੱਧਰ ਲਗਭਗ 25 ਡਿਗਰੀ ਸੈਲਸੀਅਸ ਸੀ ਜੋ ਸ਼ਾਨਦਾਰ ਹੈ। ਇਸ ਮੌਸਮ ’ਚ ਹੁਣ ਤੱਕ ਪਹਿਲਾਂ ਤੁੜਾਈ ਦੌਰਾਨ ਉਤਪਾਦਨ ’ਚ 20-25 ਫੀਸਦੀ ਦੀ ਕਮੀ ਆਈ ਹੈ। ਚਾਹ ਖੋਜ ਸੰਘ ਦੇ ਸਕੱਤਰ ਅਤੇ ਪ੍ਰਧਾਨ ਅਧਿਕਾਰੀ ਜੁਆਏਦੀਪ ਫੂਕਨ ਨੇ ਕਿਹਾ ਕਿ ਦਾਰਜਲਿੰਗ ’ਚ ਮੌਜੂਦਾ ਤਾਪਮਾਨ ਆਮ ਨਾਲੋਂ 3-4 ਡਿਗਰੀ ਸੈਲਸੀਅਸ ਵੱਧ ਹੈ ਅਤੇ ਇਸ ਨਾਲ ਵਾਯੂਮੰਡਲ ਦੀ ਨਮੀ ਘਟ ਹੋ ਗਈ ਹੈ ਜੋ ਨਵੀਆਂ ਟਹਿਣੀਆਂ ਦੇ ਵਿਕਾਸ ’ਚ ਯੋਗਦਾਨ ਕਰਦੀ ਹੈ।
ਇਹ ਵੀ ਪੜ੍ਹੋ : ਹੁਣ ‘ਕੌਫੀ’ ਦੀ ਬਾਦਸ਼ਾਹਤ ’ਤੇ ਹੋਵੇਗੀ ਟਾਟਾ-ਅੰਬਾਨੀ ਵਿਚਾਲੇ ‘ਜੰਗ’, ਮੁਕੇਸ਼ ਅੰਬਾਨੀ ਨੇ ਵਰਤੇ ਵਿਦੇਸ਼ੀ ਹੱਥਕੰਡੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।