ਇੱਕ ਪੰਦਰਵਾੜੇ ਵਿੱਚ ਸੋਨੇ ਦੀਆਂ ਵਾਇਦਾ ਕੀਮਤਾਂ ਵਿਚ 826 ਅਤੇ ਚਾਂਦੀ ਵਿਚ 1545 ਦਾ ਵਾਧਾ

04/17/2022 4:05:01 PM

ਮੁੰਬਈ — ਦੇਸ਼ ਦੇ ਪ੍ਰਮੁੱਖ ਫਿਊਚਰਜ਼ ਟਰੇਡਿੰਗ ਬਾਜ਼ਾਰ MCX 'ਚ ਪਿਛਲੇ ਪੰਦਰਵਾੜੇ 'ਚ ਸੋਨੇ ਦੀਆਂ ਕੀਮਤਾਂ 'ਚ 826 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀਆਂ ਕੀਮਤਾਂ 'ਚ 1545 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ। MCX 'ਤੇ ਕਮੋਡਿਟੀ ਫਿਊਚਰਜ਼, ਆਪਸ਼ਨਜ਼ ਅਤੇ ਇੰਡੈਕਸ ਫਿਊਚਰਜ਼ ਵਿੱਚ, 01 ਤੋਂ 14 ਅਪ੍ਰੈਲ ਦੇ ਪੰਦਰਵਾੜੇ ਦੌਰਾਨ ਕੀਮਤੀ ਧਾਤਾਂ ਦੇ ਫਿਊਚਰਜ਼ ਵਿੱਚ ਸੋਨੇ ਅਤੇ ਚਾਂਦੀ ਦੇ 1515922 ਸੌਦਿਆਂ ਵਿੱਚ ਕੁੱਲ 79,906.85 ਕਰੋੜ ਰੁਪਏ ਦਾ ਵਪਾਰ ਹੋਇਆ।

ਸੋਨੇ ਦੇ ਸੌਦਿਆਂ ਵਿੱਚ MCX ਗੋਲਡ ਜੂਨ ਫਿਊਚਰਜ਼ ਪੰਦਰਵਾੜੇ ਦੀ ਸ਼ੁਰੂਆਤ ਵਿੱਚ 51936 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ ਅਤੇ ਪੰਦਰਵਾੜੇ ਦੌਰਾਨ  ਦੇ ਅੰਤਰ-ਦਿਨ ਵਿਚ 53150 ਰੁਪਏ ਦੇ ਉੱਚ ਅਤੇ 51251 ਰੁਪਏ ਦੇ ਹੇਠਲੇ ਪੱਧਰ ਨੂੰ ਛੂਹ ਗਿਆ, ਪੰਦਰਵਾੜੇ ਦਾ ਅੰਤ ਵਿਚ 826 ਰੁਪਏ ਵਧ ਕੇ 52992 ਰੁਪਏ ਹੋ ਗਿਆ।  ਗੋਲਡ ਗਿੰਨੀ ਦਾ ਅਪ੍ਰੈਲ ਵਾਇਦਾ 676 ਰੁਪਏ ਪ੍ਰਤੀ 8 ਗ੍ਰਾਮ ਚੜ੍ਹ ਕੇ 42112 ਰੁਪਏ ਅਤੇ ਗੋਲਡ-ਪੈਟਲ ਅਪ੍ਰੈਲ ਵਾਇਦਾ 79 ਰੁਪਏ ਪ੍ਰਤੀ ਗ੍ਰਾਮ ਵਧ ਕੇ 5243 ਰੁਪਏ 'ਤੇ ਪਹੁੰਚ ਗਿਆ। ਗੋਲਡ-ਮਿਨੀ ਮਈ ਫਿਊਚਰਜ਼ 51,711 ਰੁਪਏ ਦੀ ਕੀਮਤ 'ਤੇ 904 ਰੁਪਏ ਵਧ ਕੇ 52793 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਭਾਰਤੀ ਕਿਸਾਨ ਭਰ ਰਹੇ ਦੁਨੀਆ ਦਾ ਢਿੱਡ, ਹੁਣ ਮਿਸਰ ਨੇ ਵੀ ਦਿੱਤੀ ਸਪਲਾਈਕਰਤਾ ਵਜੋਂ ਮਨਜ਼ੂਰੀ

ਪੰਦਰਵਾੜੇ ਦੀ ਸ਼ੁਰੂਆਤ 'ਚ ਚਾਂਦੀ ਦਾ ਮਈ ਵਾਇਦਾ ਪੰਦਰਵਾੜੇ ਦੌਰਾਨ 67374 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਖੁੱਲ੍ਹਿਆ, ਜੋ ਉੱਪਰੋਂ 69580 ਅਤੇ ਹੇਠਲੇ ਪੱਧਰ 65855 ਦੇ ਪੱਧਰ ਨੂੰ ਛੂਹ ਕੇ ਅੰਤ ਵਿੱਚ 1545 ਰੁਪਏ ਦੀ ਤੇਜ਼ੀ ਨਾਲ 69032 ਰੁਪਏ 'ਤੇ ਬੰਦ ਹੋਇਆ। ਚਾਂਦੀ-ਮਾਈਕਰੋ ਅਪ੍ਰੈਲ ਵਾਇਦਾ 1428 ਰੁਪਏ ਚੜ੍ਹ ਕੇ 69088 ਰੁਪਏ ਅਤੇ ਚਾਂਦੀ-ਮਾਈਕ੍ਰੋ ਅਪ੍ਰੈਲ ਵਾਇਦਾ 1433 ਰੁਪਏ ਵਧ ਕੇ 69095 ਰੁਪਏ 'ਤੇ ਬੰਦ ਹੋਇਆ। ਵਪਾਰ ਦੇ ਦ੍ਰਿਸ਼ਟੀਕੋਣ ਤੋਂ, MCX 'ਤੇ ਕੀਮਤੀ ਧਾਤਾਂ ਵਿੱਚ ਸੋਨੇ ਦੇ 252,261 ਸੌਦਿਆਂ ਵਿੱਚ 35,032.80 ਕਰੋੜ ਰੁਪਏ ਦੇ 67302.625 ਕਿਲੋ ਅਤੇ ਚਾਂਦੀ ਦੇ ਵਾਇਦਾ ਵਿਚ 12,63,661 ਸੌਦਿਆਂ ਵਿੱਚ ਕੁੱਲ 44,874.05 ਕਰੋੜ ਰੁਪਏ ਦੇ 6,649,552 ਟਨ ਦੇ ਸੌਦੇ ਹੋਏ।

ਊਰਜਾ ਖੇਤਰ ਵਿੱਚ, ਕੱਚੇ ਤੇਲ ਦੇ ਫਿਊਚਰਜ਼ ਵਿੱਚ 6,35,646 ਸੌਦਿਆਂ ਵਿੱਚ 58,280.96 ਕਰੋੜ ਦੇ 7,71,08,700 ਬੈਰਲ ਦਾ ਕਾਰੋਬਾਰ ਹੋਇਆ ਅਤੇ ਕੁਦਰਤੀ ਗੈਸ, ਫਿਊਚਰਜ਼ ਵਿਚ 7,83,646 ਸੌਦਿਆਂ ਵਿੱਚ 62,175 ਕਰੋੜ ਰੁਪਏ ਦੇ 1289767500 MMBTUs ਦਾ ਕਾਰੋਬਾਰ ਹੋਇਆ। 

ਖੇਤੀ ਵਸਤਾਂ ਵਿੱਚ ਕਪਾਹ ਦੇ ਵਾਇਦਾ ਵਿੱਚ 16,360 ਸੌਦਿਆਂ ਵਿਚ 2,217.46 ਕਰੋੜ ਰੁਪਏ ਦੀਆਂ 510425 ਗੰਢਾਂ, ਮੇਂਥਾ ਆਇਲ ਫਿਊਚਰਜ਼ ਵਿੱਚ 3,983 ਸੌਦਿਆਂ ਵਿਚ 191.55 ਕਰੋੜ ਰੁਪਏ ਦੇ 1713.24 ਟਨ , ਰਬੜ ਦੇ ਫਿਊਚਰਜ਼ ਵਿਚ 115 ਸੌਦਿਆਂ ਵਿਚ 2.11 ਕਰੋੜ ਰੁਪਏ ਦੇ 122 ਟਨ ਦਾ ਵਪਾਰ ਹੋਇਆ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਖਰਚਿਆਂ ’ਚ ਕੀਤੀ ਕਟੌਤੀ, ਕੀਮਤਾਂ ਹੋਰ ਵਧਣ ਦੀ ਜਾਰੀ ਹੋਈ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News