2020 ’ਚ ਗਲੋਬਲ ਪੱਧਰ ’ਤੇ ਸੋਨੇ ਦੀ ਮੰਗ ਘਟ ਕੇ 11 ਸਾਲ ਦੇ ਹੇਠਲੇ ਪੱਧਰ ’ਤੇ

Friday, Jan 29, 2021 - 10:10 AM (IST)

2020 ’ਚ ਗਲੋਬਲ ਪੱਧਰ ’ਤੇ ਸੋਨੇ ਦੀ ਮੰਗ ਘਟ ਕੇ 11 ਸਾਲ ਦੇ ਹੇਠਲੇ ਪੱਧਰ ’ਤੇ

ਮੁੰਬਈ (ਭਾਸ਼ਾ) – ਗਲੋਬਲ ਪੱਧਰ ’ਤੇ ਸੋਨੇ ਦੀ ਮੰਗ ਬੀਤੇ ਸਾਲ (2020) ਘਟ ਕੇ 3,759.6 ਟਨ ਰਹਿ ਗਈ ਜੋ ਇਸ ਦਾ 11 ਸਾਲ ਦਾ ਹੇਠਲਾ ਪੱਧਰ ਹੈ। ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਕਤੂਬਰ-ਦਸੰਬਰ ਦੀ ਤਿਮਾਹੀ ਕਮਜ਼ੋਰ ਰਹਿਣ ਅਤੇ ਦੁਨੀਆ ਭਰ ’ਚ ਕੋਵਿਡ-19 ਨਾਲ ਜੁੜੀਆਂ ਮੁਸ਼ਕਲਾਂ ਕਾਰਣ ਖਪਤਕਾਰ ਧਾਰਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਨਾਲ ਸੋਨੇ ਦੀ ਗਲੋਬਲ ਮੰਗ ’ਚ ਵੱਡੀ ਗਿਰਾਵਟ ਦਰਜ ਹੋਈ। ਸੋਨੇ ਦੀ ਕੁਲ ਖਪਤਕਾਰ ਮੰਗ 2019 ’ਚ 4,386.4 ਟਨ ਰਹੀ ਸੀ। ਉਥੇ ਹੀ 2009 ’ਚ ਸੋਨੇ ਦੀ ਕੁਲ ਮੰਗ 3,385.8 ਟਨ ਰਹੀ ਸੀ। ਡਬਲਯੂ. ਜੀ. ਸੀ. ਦੀ 2020 ਦੀ ਸੋਨੇ ਦੀ ਮੰਗ ਦੇ ਰੁਖ ’ਤੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੀਤੇ ਸਾਲ ਦੀ ਚੌਥੀ ਤਿਮਾਹੀ ’ਚ ਗਲੋਬਲ ਪੱਧਰ ’ਤੇ ਸੋਨੇ ਦੀ ਮੰਗ ਸਾਲਾਨਾ ਆਧਾਰ ’ਤੇ 28 ਫੀਸਦੀ ਘਟ ਕੇ 783.4 ਟਨ ਰਹਿ ਗਈ, ਜੋ 2019 ਦੀ ਅਕਤੂਬਰ-ਦਸੰਬਰ ਤਿਮਾਹੀ ’ਚ 1,082 ਟਨ ਰਹੀ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਗਲੋਬਲ ਪੱਧਰ ’ਤੇ ਸੋਨੇ ਦੇ ਗਹਿਣਿਆਂ ਦੀ ਮੰਗ 2020 ’ਚ 34 ਫੀਸਦੀ ਘਟ ਕੇ 1,411.6 ਟਨ ਰਹਿ ਗਈ, ਜੋ 2019 ’ਚ 2,122.7 ਟਨ ਰਹੀ ਸੀ।

ਇਹ ਵੀ ਪਡ਼੍ਹੋ: ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ

ਡਬਲਯੂ. ਜੀ. ਸੀ. ਦੇ ਸੀਨੀਅਰ ਬਾਜ਼ਾਰ ਵਿਸ਼ਲੇਸ਼ਕ ਲੁਈਸ ਸਟ੍ਰੀਟ ਨੇ ਕਿਹਾ ਕਿ ਪੂਰੇ 2020 ਦੇ ਦੌਰਾਨ ਦੁਨੀਆ ਭਰ ਦੇ ਗੋਲਡ ਬਾਜ਼ਾਰਾਂ ’ਚ ਕੋਵਿਡ-19 ਮਹਾਮਾਰੀ ਦਾ ਪ੍ਰਭਾਵ ਰਿਹਾ। ਚੌਥੀ ਤਿਮਾਹੀ ਕੋਈ ਵੱਖ ਨਹੀਂ ਰਹੀ। ਦੁਨੀਆ ਭਰ ਦੇ ਖਪਤਕਾਰ ਲਾਕਡਾਊਨ, ਅਰਥਵਿਵਸਥਾ ’ਚ ਕਮਜ਼ੋਰੀ ਅਤੇ ਸੋਨੇ ਦੀਆਂ ਉੱਚੀਆਂ ਕੀਮਤਾਂ ਤੋਂ ਪ੍ਰਭਾਵਿਤ ਰਹੇ। ਇਸ ਨਾਲ ਸੋਨੇ ਦੀ ਸਾਲਾਨਾ ਮੰਗ ਇਕ ਨਵੇਂ ਹੇਠਲੇ ਪੱਧਰ ’ਤੇ ਆ ਗਈ।

ਇਹ ਵੀ ਪਡ਼੍ਹੋ: 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News