ਚਿੱਪ ਸਪਲਾਈ ’ਚ ਸੁਧਾਰ ਅਤੇ ਤਿਓਹਾਰੀ ਮੌਸਮ ’ਚ ਵਾਹਨਾਂ ਦੀ ਵਿਕਰੀ ਨੇ ਫੜੀ ਰਫਤਾਰ
Sunday, Oct 02, 2022 - 10:53 AM (IST)
ਨਵੀਂ ਦਿੱਲੀ (ਭਾਸ਼ਾ) – ਤਿਓਹਾਰੀ ਮੌਸਮ ਹੋਣ ਅਤੇ ਚਿੱਪ ਦੀ ਸਪਲਾਈ ’ਚ ਸੁਧਾਰ ਆਉਣ ਨਾਲ ਦੇਸ਼ ’ਚ ਵੱਖ-ਵੱਖ ਨਿਰਮਾਤਾਵਾਂ ਦੀ ਸਤੰਬਰ ’ਚ ਵਿਕਰੀ ’ਚ ਸਾਲਾਨਾ ਆਧਾਰ ’ਤੇ ਵੱਡਾ ਉਛਾਲ ਆਇਆ ਹੈ। ਪਿਛਲੇ ਸਾਲ ਸੈਮੀਕੰਡਕਟਰ ਦੀ ਕਮੀ ਕਾਰਨ ਵਾਹਨ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਦੱਸਿਆ ਕਿ ਸਤੰਬਰ ’ਚ ਉਸ ਦੀ ਕੁੱਲ ਥੋਕ ਵਿਕਰੀ ਦੁੱਗਣੀ ਵਧ ਕੇ 1,76,306 ਇਕਾਈ ਰਹੀ ਹੈ।
ਟਾਟਾ ਮੋਟਰਜ਼ ਯਾਤਰੀ ਵਾਹਨਾਂ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਨੈਕਸਾਨ ਅਤੇ ਪੰਜ ਦੀ ਰਿਕਾਰਡ ਵਿਕਰੀ ਦੇ ਦਮ ’ਤੇ ਪਿਛਲੇ ਮਹੀਨੇ 47,654 ਇਕਾਈ ਦੀ ਮਾਸਿਕ ਵਿਕਰੀ ਹੋਈ ਜੋ ਕਿਸੇ ਵੀ ਮਹੀਨੇ ’ਚ ਸਭ ਤੋਂ ਵੱਡਾ ਅੰਕੜਾ ਹੈ। ਹੁੰਡਈ ਮੋਟਰ ਇੰਡੀਆ ਦੀ ਸਤੰਬਰ ’ਚ ਥੋਕ ਵਿਕਰੀ 38 ਫੀਸਦੀ ਵਧ ਕੇ 63,201 ਇਕਾਈ ਰਹੀ। ਹੌਂਡਾ ਕਾਰਸ ਇੰਡੀਆ ਨੇ ਦੱਸਿਆ ਕਿ ਬੀਤੇ ਮਹੀਨੇ ਉਸ ਦੀ ਘਰੇਲੂ ਥੋਕ ਵਿਕਰੀ 29 ਫੀਸਦੀ ਵਧ ਕੇ 8,714 ਇਕਾਈ ਰਹੀ ਹੈ। ਇਸੇ ਤਰ੍ਹਾਂ ਸਕੋਡਾ ਆਟੋ ਇੰਡੀਆ ਦੀ ਵਿਕਰੀ ਸਤੰਬਰ ’ਚ 17 ਫੀਸਦੀ ਵਧ ਕੇ 3,543 ਇਕਾਈ ਹੋ ਗਈ। ਐੱਮ. ਜੀ. ਮੋਟਰ ਇੰਡੀਆ ਦੀ ਵਿਕਰੀ 17 ਫੀਸਦੀ ਵਧ ਕੇ 3,808 ਇਕਾਈ ਹੋ ਗਈ। ਟੋਯੋਟਾ ਕਿਰਲੋਸਕਰ ਮੋਟਰ ਦੀ ਸਤੰਬਰ ’ਚ ਵਿਕਰੀ 66 ਫੀਸਦੀ ਵਧ ਕੇ 15,378 ਇਕਾਈ ਰਹੀ ਹੈ। ਇਸ ਦੇ ਉਲਟ ਿਨਸਾਨ ਮੋਟਰ ਇੰਡੀਆ ਦੀ ਥੋਕ ਵਿਕਰੀ ਸਤੰਬਰ ’ਚ 16.64 ਫੀਸਦੀ ਘਟ ਕੇ 7,265 ਇਕਾਈ ਰਹਿ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।