ਚੀਨ ਤੋਂ ਸਾਮਾਨ ਦੀ ਦਰਾਮਦ ਹੋਵੇਗੀ ਤੇਜ਼, 4 ਸਾਲਾਂ ਬਾਅਦ ਭਾਰਤ ਨੇ ਖੋਲ੍ਹੇ ਦਰਵਾਜ਼ੇ

Thursday, Nov 06, 2025 - 03:08 AM (IST)

ਚੀਨ ਤੋਂ ਸਾਮਾਨ ਦੀ ਦਰਾਮਦ ਹੋਵੇਗੀ ਤੇਜ਼, 4 ਸਾਲਾਂ ਬਾਅਦ ਭਾਰਤ ਨੇ ਖੋਲ੍ਹੇ ਦਰਵਾਜ਼ੇ

ਨਵੀਂ ਦਿੱਲੀ - ਮੋਦੀ ਸਰਕਾਰ 4 ਸਾਲਾਂ ਬਾਅਦ ਚੀਨੀ ਸਾਮਾਨ ਦੀ ਸਿੱਧੀ ਦਰਾਮਦ ਲਈ ਆਪਣੇ ਦਰਵਾਜ਼ੇ ਦੁਬਾਰਾ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਜੀ.ਐੱਸ.ਟੀ. ਸਲੈਬ ’ਚ ਬਦਲਾਅ ਤੋਂ ਬਾਅਦ ਚੀਨ ਵੀ ਇਸ ਲਈ ਉਤਸੁਕ ਹੈ। ਸਰਕਾਰ ਸਥਾਨਕ ਕੰਪਨੀਆਂ ਦੀਆਂ ਉਨ੍ਹਾਂ ਅਰਜ਼ੀਆਂ ਦੀ ਮਨਜ਼ੂਰੀ ਪ੍ਰਕਿਰਿਆ ਤੇਜ਼ ਕਰਨ ’ਤੇ ਕੰਮ ਕਰ ਰਹੀ ਹੈ, ਜੋ ਚੀਨ ਤੋਂ ਇਲੈਕਟ੍ਰਾਨਿਕਸ ਉਪਕਰਣ, ਸ਼ੂਜ਼, ਰੋਜ਼ਾਨਾ ਜ਼ਰੂਰਤਾਂ ਦਾ ਸਾਮਾਨ, ਸਟੀਲ ਉਤਪਾਦ, ਕੱਚਾ ਮਾਲ ਅਤੇ ਤਿਆਰ ਸਾਮਾਨ ਘਰੇਲੂ ਬਾਜ਼ਾਰ ਲਈ ਇੰਪੋਰਟ ਕਰਨਾ ਚਾਹੁੰਦੀਆਂ ਹਨ, ਜਿਸ ਲਈ ਸਰਕਾਰ ਤੋਂ ਸਰਟੀਫਿਕੇਟ ਲੈਣਾ ਜ਼ਰੂਰੀ ਹੈ।

2020 ’ਚ ਗਲਵਾਨ ਘਾਟੀ ’ਚ ਹੋਈ ਝੜਪ ਤੋਂ ਬਾਅਦ ਸਥਾਨਕ ਕੰਪਨੀਆਂ ਨੂੰ ਚੀਨ ਤੋਂ ਇੰਪੋਰਟ ’ਤੇ ਮਨਜ਼ੂਰੀ ਮਿਲਣ ’ਚ ਦੇਰੀ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਹੁਣ ਚੀਨ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਦੇ ਵਿਚਾਲੇ ਇੰਪੋਰਟ ’ਚ ਫਿਰ ਤੋਂ ਤੇਜ਼ੀ ਲਿਆਂਦੀ ਜਾ ਰਹੀ ਹੈ।
 


author

Inder Prajapati

Content Editor

Related News