SBI ਦੇ ਕਰੋੜਾਂ ਗਾਹਕਾਂ ਲਈ ਅਹਿਮ ਖਬਰ, ਅੱਜ ਕੰਮ ਨਹੀਂ ਕਰਨਗੀਆਂ YONO ਸਮੇਤ ਇਹ ਸੇਵਾਵਾਂ
Saturday, Mar 23, 2024 - 01:13 PM (IST)
ਨਵੀਂ ਦਿੱਲੀ - ਹੋਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਸਭ ਤੋਂ ਵੱਡੇ ਸਰਕਾਰੀ ਬੈਂਕ SBI ਦੇ ਕਰੋੜਾਂ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਬੈਂਕ ਦੀ YONO ਐਪ ਸਮੇਤ ਡਿਜੀਟਲ ਬੈਂਕਿੰਗ ਸੇਵਾਵਾਂ ਮਿਲਣ ਵਿਚ ਅੱਜ ਵਿਘਨ ਆ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਆਮ ਲੈਣ-ਦੇਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : KYC ਦੇ ਨਾਂ 'ਤੇ ਵੱਡੀ ਧੋਖਾਧੜੀ, ਮੁੰਬਈ ਨਿਵਾਸੀ ਦੇ ਖ਼ਾਤੇ 'ਚੋਂ ਨਿਕਲੇ 76 ਲੱਖ ਰੁਪਏ
ਇਹ ਸੇਵਾਵਾਂ ਹੋਣ ਜਾ ਰਹੀਆਂ ਹਨ ਪ੍ਰਭਾਵਿਤ
ਇਸ ਬਾਰੇ ਜਾਣਕਾਰੀ ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ 'ਤੇ ਵੀ ਦਿੱਤੀ ਗਈ ਹੈ। ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਅਨੁਸੂਚਿਤ ਗਤੀਵਿਧੀਆਂ ਕਾਰਨ SBI ਦੀਆਂ ਕਈ ਸੇਵਾਵਾਂ 23 ਮਾਰਚ ਨੂੰ ਕੁਝ ਸਮੇਂ ਲਈ ਅਣਉਪਲਬਧ ਰਹਿਣਗੀਆਂ। ਜਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਉਨ੍ਹਾਂ ਵਿੱਚ ਇੰਟਰਨੈਟ ਬੈਂਕਿੰਗ, ਯੋਨੋ ਲਾਈਟ, ਯੋਨੋ ਬਿਜ਼ਨਸ ਵੈੱਬ ਅਤੇ ਮੋਬਾਈਲ ਐਪ, ਯੋਨੋ ਅਤੇ ਯੂਪੀਆਈ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤ ’ਚ ਵੱਧ ਰਹੀ ਅਸਮਾਨਤਾ, ਦੇਸ਼ ਦੇ ਇਕ ਫੀਸਦੀ ਅਮੀਰ ਬਣੇ 40 ਫੀਸਦੀ ਜਾਇਦਾਦ ਦੇ ਮਾਲਕ
ਇੱਕ ਘੰਟੇ ਲਈ ਰਹੇਗੀ ਪਰੇਸ਼ਾਨੀ
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਸੇਵਾਵਾਂ ਨਾ ਮਿਲਣ ਦੀ ਸਮੱਸਿਆ ਦਿਨ ਭਰ ਰੁਕਣ ਵਾਲੀ ਨਹੀਂ ਹੈ। SBI ਦੇ ਗਾਹਕਾਂ ਨੂੰ ਦਿਨ ਵਿੱਚ ਕੁਝ ਸਮੇਂ ਲਈ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੈਂਕ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਅਨੁਸੂਚਿਤ ਗਤੀਵਿਧੀ ਦਾ ਸਮਾਂ 23 ਮਾਰਚ ਨੂੰ ਦੁਪਹਿਰ 1:10 ਵਜੇ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਦੁਪਹਿਰ 2:10 ਵਜੇ ਖਤਮ ਹੋਵੇਗਾ। ਇਸ ਇੱਕ ਘੰਟੇ ਦੌਰਾਨ SBI ਸੇਵਾਵਾਂ ਪ੍ਰਭਾਵਿਤ ਹੋਣ ਵਾਲੀਆਂ ਹਨ।
ਇਹ 2 ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ
ਨੋਟੀਫਿਕੇਸ਼ਨ ਅਨੁਸਾਰ 23 ਮਾਰਚ ਨੂੰ ਵੀ ਦੁਪਹਿਰ 1.10 ਵਜੇ ਤੱਕ ਸਾਰੀਆਂ ਸੇਵਾਵਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ। ਦੁਪਹਿਰ 2:10 ਵਜੇ ਤੋਂ ਬਾਅਦ ਵੀ ਸਾਰੀਆਂ ਸੇਵਾਵਾਂ ਸਹੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਵਿਚਕਾਰਲੇ ਘੰਟੇ ਦੌਰਾਨ, ਤੁਸੀਂ UPI Lite ਜਾਂ SBI ATM ਰਾਹੀਂ ਆਪਣੇ ਮਹੱਤਵਪੂਰਨ ਕੰਮ ਪੂਰੇ ਕਰ ਸਕਦੇ ਹੋ। ਬੈਂਕ ਨੇ ਕਿਹਾ ਹੈ ਕਿ ਅਨੁਸੂਚਿਤ ਗਤੀਵਿਧੀਆਂ ਦੌਰਾਨ ਵੀ UPI ਲਾਈਟ ਅਤੇ ATM ਸੇਵਾਵਾਂ ਕੰਮ ਕਰਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ : Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8