ਲੈਪਟਾਪ ਅਤੇ ਟੈਬਲੇਟ ਦੇ ਇੰਪੋਰਟ ਮੈਨੇਜਮੈਂਟ ਸਿਸਟਮ ਨੂੰ 3 ਮਹੀਨਿਆਂ ਦਾ ਮਿਲ ਸਕਦਾ ਹੈ ਵਿਸਥਾਰ

Saturday, Sep 21, 2024 - 06:10 PM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰ ਲੈਪਟਾਪ ਅਤੇ ਟੈਬਲੇਟ ਸਮੇਤ ਕੁੱਝ ਆਈ. ਟੀ. ਹਾਰਡਵੇਅਰ ਉਤਪਾਦਾਂ ਦੀ ਇੰਪੋਰਟ ਮੈਨੇਜਮੈਂਟ ਲਈ ਲਾਗੂ ਮੌਜੂਦਾ ਵਿਵਸਥਾ ਨੂੰ ਤਿੰਨ ਮਹੀਨਿਆਂ ਲਈ ਵਧਾ ਸਕਦੀ ਹੈ। ਇਕ ਆਧਿਕਾਰਕ ਸੂਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਜੂਦਾ ਵਿਵਸਥਾ ਦੀ 30 ਸਤੰਬਰ ਤੱਕ ਸਮੀਖਿਆ ਕੀਤੀ ਜਾਣੀ ਹੈ ।

ਇਹ ਵੀ ਪੜ੍ਹੋ :     iPhone 16 ਖ਼ਰੀਦਣ ਲਈ 21 ਘੰਟੇ ਲਾਈਨ 'ਚ ਖੜ੍ਹਾ ਰਿਹਾ ਵਿਅਕਤੀ, ਕਿਹਾ- ਸ਼ਾਨਦਾਰ ਆਫਰਸ ਨੇ ਕੀਤਾ ਆਕਰਸ਼ਿਤ
ਇਹ ਵੀ ਪੜ੍ਹੋ :     PF ਖਾਤਾਧਾਰਕਾਂ ਲਈ ਵੱਡੀ ਰਾਹਤ, ਸਰਕਾਰ ਨੇ ਕਰ ਦਿੱਤੇ ਕਈ ਅਹਿਮ ਬਦਲਾਅ

ਅਧਿਕਾਰੀ ਨੇ ਦੱਸਿਆ ਕਿ ਵਿੱਤੀ ਸਾਲ 2023-24 ’ਚ ਲੈਪਟਾਪ ਅਤੇ ਟੈਬਲੇਟ ਵਰਗੇ ਉਤਪਾਦਾਂ ਦੀ ਦਰਾਮਦ 8.4 ਅਰਬ ਡਾਲਰ ਤੱਕ ਪਹੁੰਚ ਗਈ, ਜਦੋਂਕਿ ਦਰਾਮਦ ਲਈ ਸਰਕਾਰੀ ਮਨਜ਼ੂਰੀ ਲੱਗਭਗ 9.5 ਅਰਬ ਅਮਰੀਕੀ ਡਾਲਰ ਦੀ ਹੀ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਦਰਾਮਦ ਚੀਨ ਤੋਂ ਹੋਈ। ਸਰਕਾਰ ਨੇ ਪਿਛਲੇ ਸਾਲ ਅਕਤੂਬਰ ’ਚ ਲੈਪਟਾਪ, ਪਰਸਨਲ ਕੰਪਿਊਟਰ ਅਤੇ ਕੁੱਝ ਹੋਰ ਆਈ. ਟੀ. ਹਾਰਡਵੇਅਰ ਉਤਪਾਦਾਂ ਦੀ ਦਰਾਮਦ ਲਈ ਇੰਪੋਰਟ ਮੈਨੇਜਮੈਂਟ ਅਤੇ ਪ੍ਰਵਾਨਗੀ ਵਿਵਸਥਾ ਸ਼ੁਰੂ ਕੀਤੀ ਸੀ। ਇਸ ਵਿਵਸਥਾ ਦਾ ਮਕਸਦ ਬਾਜ਼ਾਰ ਦੀ ਸਪਲਾਈ ’ਤੇ ਅਸਰ ਪਾਏ ਬਿਨਾਂ ਦੇਸ਼ ’ਚ ਇਨ੍ਹਾਂ ਵਸਤਾਂ ਦੀ ਆਮਦ ’ਤੇ ਨਜ਼ਰ ਰੱਖਣਾ ਸੀ। ਦਰਾਮਦਕਾਰਾਂ ਨੂੰ ਇਨ੍ਹਾਂ ਉਤਪਾਦਾਂ ਦੀ ਦਰਾਮਦ ਲਈ ਵੱਖ-ਵੱਖ ਸ਼੍ਰੇਣੀਆਂ ’ਚ ਅਪੀਲ ਕਰਨ ਦੀ ਆਗਿਆ ਹੈ। ਮੌਜੂਦਾ ਸਮੇਂ ’ਚ ਦਿੱਤੀਆਂ ਮਨਜ਼ੂਰੀਆਂ 30 ਸਤੰਬਰ, 2024 ਤੱਕ ਵੈਲਿਡ ਰਹਿਣਗੀਆਂ। ਇਸ ਤਰੀਕ ਤੱਕ ਦਰਾਮਦ ਦੀ ਕਿਸੇ ਵੀ ਮਾਤਰਾ ਲਈ ਅਧਿਕਾਰ ਪੱਤਰ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ :     iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ
ਇਹ ਵੀ ਪੜ੍ਹੋ :      ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ 84 ਹਜ਼ਾਰ ਦੇ ਪਾਰ

ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਅਧਿਕਾਰੀ ਨੇ ਕਿਹਾ,‘‘ਮੌਜੂਦਾ ਵਿਵਸਥਾ ਦੇ ਵਿਸਥਾਰ ਲਈ ਕੰਪਨੀਆਂ ਵੱਲੋਂ ਰਸਮੀ ਅਪੀਲਾਂ ਆ ਰਹੀਆ ਹਨ। ਤਿੰਨ ਮਹੀਨਿਆਂ ਦੇ ਵਿਸਥਾਰ ਦੇ ਨਾਲ ਇਹ ਮਨਜ਼ੂਰੀ ਪੂਰੇ ਸਾਲ ਲਈ ਹੋ ਜਾਵੇਗੀ। ਅਜਿਹੇ ’ਚ ਮੈਨੂੰ ਇਸ ਸਾਲ ਕੋਈ ਵੀ ਡੈੱਡਲਾਕ ਨਹੀਂ ਦਿਸ ਰਿਹਾ ਹੈ।

ਇਹ ਵੀ ਪੜ੍ਹੋ :    ਮਹਿੰਗਾਈ ਦੀ ਇੱਕ ਹੋਰ ਮਾਰ! ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Dry Fruits ਦੀਆਂ ਚੜ੍ਹੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News