IMF ਦੀ ਚਿਤਾਵਨੀ : ਰਿਕਾਰਡ ਪੱਧਰ ’ਤੇ ਪਹੁੰਚ ਸਕਦੈ ਕੌਮਾਂਤਰੀ ਜਨਤਕ ਕਰਜ਼ਾ

Sunday, Jul 12, 2020 - 05:37 PM (IST)

IMF ਦੀ ਚਿਤਾਵਨੀ : ਰਿਕਾਰਡ ਪੱਧਰ ’ਤੇ ਪਹੁੰਚ ਸਕਦੈ ਕੌਮਾਂਤਰੀ ਜਨਤਕ ਕਰਜ਼ਾ

ਵਾਸ਼ਿੰਗਟਨ – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਚਿਤਾਵਨੀ ਦਿੱਤੀ ਹੈ ਕਿ ਚਾਲੂ ਵਿੱਤੀ ਸਾਲ 2020-21 ’ਚ ਕੌਮਾਂਤਰੀ ਜਨਤਕ ਕਰਜ਼ਾ ਜੀ. ਡੀ. ਪੀ. ਦੇ 100 ਫੀਸਦੀ ਤੋਂ ਪਾਰ ਜਾ ਸਕਦਾ ਹੈ। ਇਸ ਤੋਂ ਇਲਾਵਾ 2020 ’ਚ ਔਸਤ ਕੁਲ ਵਿੱਤੀ ਘਾਟੇ ਦਾ ਹਰ ਵੇਲੇ ਉੱਚ ਪੱਧਰ ਹੋਵੇਗਾ। ਆਈ. ਐੱਮ. ਐੱਫ. ਦੇ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਵਿਟੋਰ ਗੈਸਪਰ ਨੇ ਕਿਹਾ ਕਿ ਉਤਪਾਦਨ ’ਚ ਭਾਰੀ ਗਿਰਾਵਟ ਅਤੇ ਇਸ ਨਾਲ ਮਾਲੀਏ ’ਚ ਕਮੀ ਅਤੇ ਜ਼ਿਕਰਯੋਗ ਵਿਵੇਕਸ਼ੀਲ ਸਮਰਥਨ ਨਾਲ ਸਰਕਾਰ ਦਾ ਕਰਜ਼ਾ ਅਤੇ ਵਿੱਤੀ ਘਾਟਾ ਵਧੇਗਾ।

ਜੀ. ਡੀ. ਪੀ. ਦੇ 100 ਫੀਸਦੀ ਤੋਂ ਵੱਧ ’ਤੇ ਪਹੁੰਚਣ ਦਾ ਖਦਸ਼ਾ

ਉਨ੍ਹਾਂ ਕਿਹਾ ਕਿ ਕੌਮਾਂਤਰੀ ਜਨਤਕ ਕਰਜ਼ੇ 2020-21 ’ਚ ਆਪਣੀ ਸਭ ਤੋਂ ਉੱਚ ਪੱਧਰ ਜੀ. ਡੀ. ਪੀ. ਦੇ 100 ਫੀਸਦੀ ਤੋਂ ਵੱਧ ’ਤੇ ਪਹੁੰਚਣ ਦਾ ਖਦਸ਼ਾ ਹੈ। ਇਕ ਸਾਲ ਪਹਿਲਾਂ ਦੀ ਤੁਲਣਾ ’ਚ ਇਹ ਕਰੀਬ 20 ਫੀਸਦੀ ਅੰਕ ਦਾ ਵਾਧਾ ਹੋਵੇਗਾ। ਆਧੁਨਿਕ ਅਰਥਵਿਵਸਥਾਵਾਂ ਉਦਾਹਰਣ ਵਜੋਂ ਅਮਰੀਕਾ, ਜਾਪਾਨ ਅਤੇ ਯੂਰਪੀ ਦੇਸ਼ਾਂ ’ਚ ਜਨਤਕ ਕਰਜ਼ੇ ’ਚ ਵਧੇਰੇ ਵਾਧਾ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਔਸਤ ਕੁਲ ਵਿੱਤੀ ਘਾਟੇ ਦੇ 2020 ’ਚ ਜੀ. ਡੀ. ਪੀ. ਦੇ 14 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਦੀ ਤੁਲਨਾ ’ਚ 10 ਫੀਸਦੀ ਅੰਕ ਵੱਧ ਹੋਵੇਗਾ।

ਕਈ ਵਿਕਸਿਤ ਅਰਥਵਿਵਸਥਾਵਾਂ ਨੂੰ ਲੰਮੀ ਮਿਆਦ ਦਾ ਵਿੱਤੀ ਦਬਾਅ ਝੱਲਣਾ ਪਵੇਗਾ

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਨਤਕ ਕਰਜ਼ੇ ਵਿੱਤੀ ਘਾਟੇ ’ਚ ਇੰਨਾ ਵਾਧਾ ਦੇਖਣ ਨੂੰ ਨਹੀਂ ਮਿਲਿਆ ਹੈ। ਗੈਸਪਰ ਨੇ ਕਿਹਾ ਕਿ ਆਧੁਨਿਕ ਅਤੇ ਉੱਭਰਦੀਆਂ ਅਰਥਵਿਵਸਥਖਾਵਾਂ ’ਚ ਕੌਮਾਂਤਰੀ ਜਨਤਕ ਕਰਜ਼ਾ ਅਤੇ ਵਿੱਤੀ ਘਾਟਾ ਉੱਚ ਪੱਧਰ ’ਤੇ ਪਹੁੰਚੇਗਾ ਪਰ ਇਸ ਦੌਰਾਨ ਇਨ੍ਹਾਂ ਦੇਸ਼ਾਂ ’ਚ ਵਿਆਜ਼ ਦਰਾਂ ਰਿਕਾਰਡ ਹੇਠਲੇ ਪੱਧਰ ’ਤੇ ਰਹਿਣਗੀਆਂ। ਮਹਿੰਗਾਈ ਦਬਾਅ ਦੀ ਘਾਟ ’ਚ ਵਿਆਜ਼ ਦਰਾਂ ਦੇ ਹੇਠਾਂ ਰਹਿਣ ਦੇ ਆਸਾਰ ਹਨ। ਇਸ ਤੋਂ ਇਲਾਵਾ ਕਈ ਵਿਕਸਿਤ ਅਰਥਵਿਵਸਥਾਵਾਂ ’ਚ ਕਰਜ਼ਾ ਤਾਂ ਉੱਚ ਪੱਧਰ ’ਤੇ ਹੋਵੇਗਾ ਪਰ ਇਨ੍ਹਾਂ ਦੇ ਭੁਗਤਾਨ ਦੀ ਲਾਗਤ ਘਟੇਗੀ। ਗੈਸਪਰ ਦਾ ਮੰਨਣਾ ਹੈ ਕਿ ਕਈ ਵਿਕਸਤ ਅਰਥਵਿਵਸਥਾਵਾਂ ਨੂੰ ਲੰਮੀ ਮਿਆਦ ਦਾ ਵਿੱਤੀ ਦਬਾਅ ਝੱਲਣਾ ਪੈ ਸਕਦਾ ਹੈ।


author

Harinder Kaur

Content Editor

Related News