IMF ਦੀ ਪਾਕਿਸਤਾਨ ਨੂੰ ਸਲਾਹ, ਗਰੀਬਾਂ ਨੂੰ ਹੀ ਮਿਲੇ ਸਬਸਿਡੀ ਦਾ ਲਾਭ

02/20/2023 1:14:16 PM

ਇਸਲਾਮਾਬਾਦ : ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜ਼ਿਆਦਾ ਕਮਾਈ ਕਰਨ ਵਾਲੇ ਟੈਕਸ ਅਦਾ ਕਰਨ ਅਤੇ ਸਿਰਫ਼ ਗਰੀਬਾਂ ਨੂੰ ਹੀ ਸਬਸਿਡੀ ਮਿਲੇ। ਇਹ ਸਲਾਹ ਦਿੰਦੇ ਹੋਏ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਕਿ ਜੇਕਰ ਪਾਕਿਸਤਾਨ ਇਕ ਦੇਸ਼ ਵਜੋਂ ਕੰਮ ਕਰਨਾ ਚਾਹੁੰਦਾ ਹੈ ਤਾਂ ਅਜਿਹਾ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਕੈਸ਼ਲੈੱਸ ਲੈਣ-ਦੇਣ 'ਚ ਵਿਸ਼ਵ ਰਿਕਾਰਡ ਬਣਾਏਗਾ ਭਾਰਤ , ਇਸ ਸਾਲ 7% ਆਰਥਿਕ ਵਿਕਾਸ ਦਾ ਰੱਖਿਆ ਟੀਚਾ

ਆਈਐਮਐਫ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਸ਼ੁੱਕਰਵਾਰ ਨੂੰ ਜਰਮਨੀ ਵਿੱਚ ਮਿਊਨਿਖ ਸੁਰੱਖਿਆ ਕਾਨਫਰੰਸ ਦੌਰਾਨ ਡਾਇਚੇ ਵੇਲੇ ਨਾਲ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਉਸ ਨੇ ਕਿਹਾ ਕਿ ਪਾਕਿਸਤਾਨ ਨੂੰ "ਖਤਰਨਾਕ ਸਥਿਤੀ" ਤੋਂ ਬਚਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ ਜਿੱਥੇ ਉਸਨੂੰ ਆਪਣੇ ਕਰਜ਼ੇ ਦਾ ਪੁਨਰਗਠਨ ਕਰਨ ਦੀ ਜ਼ਰੂਰਤ ਹੋਏਗੀ। ਡਾਨ ਅਖਬਾਰ ਅਨੁਸਾਰ ਉਸਨੇ ਕਿਹਾ, "ਆਈਐਮਐਫ ਪਾਕਿਸਤਾਨ ਦੇ ਗਰੀਬ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ ਪਰ ਅਮੀਰਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲਣਾ ਚਾਹੀਦਾ ਹੈ। ਸਬਸਿਡੀ ਗਰੀਬਾਂ ਤੱਕ ਜਾਣੀ ਚਾਹੀਦੀ ਹੈ।''

ਉਨ੍ਹਾਂ ਕਿਹਾ, ''ਅਸੀਂ ਜੋ ਮੰਗ ਕਰ ਰਹੇ ਹਾਂ ਉਹ ਪਾਕਿਸਤਾਨ ਨੂੰ ਇਕ ਦੇਸ਼ ਵਜੋਂ ਕੰਮ ਕਰਨ ਦੇ ਯੋਗ ਬਣਾਉਣ ਲਈ ਜ਼ਰੂਰੀ ਹੈ। ਉਸ ਨੂੰ ਅਜਿਹੀ ਖ਼ਤਰਨਾਕ ਸਥਿਤੀ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ ਜਿੱਥੇ ਕਰਜ਼ੇ ਦਾ ਪੁਨਰਗਠਨ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ ਵਿਚਾਲੇ ਲਗਾਤਾਰ ਮੰਦੀ ਵੱਲ ਵਧ ਰਿਹਾ ਗਲੋਬਲ ਅਰਥਚਾਰਾ, ਕੰਪਨੀਆਂ ਵਲੋਂ ਛਾਂਟੀ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News