ਆਈ. ਐੱਮ. ਸੀ.-19 ''ਚ ਕੰਪਨੀਆਂ ਨੇ ਪੇਸ਼ ਕੀਤੇ 5-ਜੀ ਹੱਲ

10/17/2019 12:06:33 AM

ਨਵੀਂ ਦਿੱਲੀ (ਭਾਸ਼ਾ)-ਦੇਸ਼ ਦੀ ਸਭ ਤੋਂ ਪ੍ਰਮੁੱਖ ਡਿਜੀਟਲ ਤਕਨੀਕੀ ਪ੍ਰਦਰਸ਼ਨੀ 'ਇੰਡੀਆ ਮੋਬਾਇਲ ਕਾਂਗਰਸ-2019' (ਆਈ. ਐੱਮ. ਸੀ.-19) 'ਚ ਜ਼ਿਆਦਾਤਰ ਕੰਪਨੀਆਂ ਨੇ ਭਵਿੱਖ ਦੀ 5-ਜੀ ਤਕਨੀਕ ਨਾਲ ਜੁੜੇ ਹੱਲ ਪੇਸ਼ ਕੀਤੇ।
ਹੁਵਾਵੇਈ, ਨੋਕੀਆ, ਐਰਿਕਸਨ, ਜੈੱਡ. ਟੀ. ਈ. ਵਰਗੀਆਂ 5-ਜੀ ਉਪਕਰਨ ਨਿਰਮਾਤਾ ਕੰਪਨੀਆਂ ਦੇ ਨਾਲ-ਨਾਲ ਦੂਰਸੰਚਾਰ ਸੇਵਾਪ੍ਰਦਾਤਾ ਕੰਪਨੀ ਏਅਰਟੈੱਲ, ਜਿਓ ਅਤੇ ਵੋਡਾਫੋਨ-ਆਈਡੀਆ ਨੇ ਵੀ ਇੱਥੇ ਆਪਣੀਆਂ ਸੇਵਾਵਾਂ ਨੂੰ ਪੇਸ਼ ਕੀਤਾ। ਇੰਡੀਆ ਮੋਬਾਇਲ ਕਾਂਗਰਸ 'ਚ 5-ਜੀ ਉਤਪਾਦ ਪ੍ਰਦਰਸ਼ਨ ਲਈ ਕੰਪਨੀਆਂ ਨੂੰ 3 ਦਿਨ ਲਈ ਵਿਸ਼ੇਸ਼ ਤੌਰ 'ਤੇ 5-ਜੀ ਸਪੈਕਟ੍ਰਮ ਉਪਲੱਬਧ ਕਰਵਾਇਆ ਗਿਆ ਸੀ।


Karan Kumar

Content Editor

Related News