IIHL 48 ਘੰਟਿਆਂ ’ਚ ਐਸਕ੍ਰੋ ਖਾਤੇ ’ਚ 2,750 ਕਰੋੜ ਰੁਪਏ ਜਮ੍ਹਾ ਕਰੇ : NCLT

Friday, Aug 09, 2024 - 01:02 PM (IST)

IIHL 48 ਘੰਟਿਆਂ ’ਚ ਐਸਕ੍ਰੋ ਖਾਤੇ ’ਚ 2,750 ਕਰੋੜ ਰੁਪਏ ਜਮ੍ਹਾ ਕਰੇ : NCLT

ਮੁੰਬਈ (ਭਾਸ਼ਾ) - ਐੱਨ. ਸੀ. ਐੱਲ. ਟੀ. ਨੇ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਸ (ਆਈ. ਆਈ. ਐੱਚ. ਐੱਲ.) ਨੂੰ ਰਿਲਾਇੰਸ ਕੈਪੀਟਲ ਦੀ ਹੱਲ ਯੋਜਨਾ ਤਹਿਤ ਇਕ ਵਿਸ਼ੇਸ਼ ਐਸਕ੍ਰੋ ਖਾਤੇ ’ਚ 2,750 ਕਰੋੜ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਹਿੰਦੁਜਾ ਸਮੂਹ ਦੀ ਕੰਪਨੀ ਆਈ. ਆਈ. ਐੱਚ. ਐੱਲ. ਨੂੰ ਉਕਤ ਰਾਸ਼ੀ ਜਮ੍ਹਾ ਕਰਨ ਲਈ 48 ਘੰਟਿਆਂ ਦਾ ਸਮਾਂ ਦਿੱਤਾ ਹੈ। ਟ੍ਰਿਬਿਊਨਲ ਦੀ ਮੁੰਬਈ ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.)/ਵਿਸਟਰਾ ਐਸਕ੍ਰੋ ਖਾਤੇ ’ਚ ਜਮ੍ਹਾ ਪੈਸੇ ’ਤੇ ਵਿਆਜ ਲੈਣਦਾਰਾਂ ਦਾ ਹੋਵੇਗਾ।

ਜਸਟਿਸ ਵੀਰੇਂਦਰ ਸਿੰਘ ਜੀ ਬਿਸ਼ਟ ਅਤੇ ਜਸਟਿਸ ਪ੍ਰਭਾਤ ਕੁਮਾਰ ਦੀ ਬੈਂਚ ਹਿੰਦੁਜਾ ਸਮੂਹ ਦੀ ਮੰਗ ’ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ ’ਚ ਟ੍ਰਿਬਿਊਨਲ ਦੇ 23 ਜੁਲਾਈ ਦੇ ਆਦੇਸ਼ ’ਚ ਸੋਧ ਅਤੇ ਹੱਲ ਯੋਜਨਾ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਸੀ । ਆਈ. ਆਈ. ਐੱਚ. ਐੱਲ. ਨੂੰ ਨਿਗਰਾਨ ਕਮੇਟੀ ਦੇ ਸਾਹਮਣੇ ਕਰਜ਼ੇ ਜ਼ਰੀਏ 7,300 ਕਰੋੜ ਰੁਪਏ ਜੁਟਾਉਣ ਦੀਆਂ ਸ਼ਰਤਾਂ ਦਾ ਖੁਲਾਸਾ ਕਰਨ ਨੂੰ ਵੀ ਕਿਹਾ ਗਿਆ ਹੈ। ਆਈ. ਆਈ. ਐੱਚ. ਐੱਲ. ਦੀ ਅਪੀਲ ਨੂੰ ਅੰਸ਼ਿਕ ਰੂਪ ਨਾਲ ਸਵੀਕਾਰ ਕਰਦੇ ਹੋਏ ਟ੍ਰਿਬਿਊਨਲ ਨੇ ਕੰਪਨੀ ਨੂੰ 10 ਅਗਸਤ ਤੱਕ ਹੱਲ ਯੋਜਨਾ ਲਾਗੂ ਕਰਨ ਅਤੇ ਗਿਫਟ ਸਿਟੀ ਸਥਿਤ ਵਿਸਤਾਰਾ ਦੇ ਐੱਸ ਬੈਂਕ ਐਸਕ੍ਰੋ ਖਾਤੇ ’ਚ 2,500 ਕਰੋਡ਼ ਰੁਪਏ ਅਤੇ ਮੁੰਬਈ ਸਥਿਤ ਵਿਸਤਾਰਾ ਦੇ ਐੱਸ ਬੈਂਕ ਐਸਕ੍ਰੋ ਖਾਤੇ ’ਚ 250 ਕਰੋੜ ਰੁਪਏ ਜਮ੍ਹਾ ਕਰਨ ਦਾ ਹੁਕਮ ਦਿੱਤਾ।


author

Harinder Kaur

Content Editor

Related News