ਘਰ ''ਚ ਵਰਤਦੇ ਹੋ LED ਬਲਬ ਤਾਂ ਜ਼ਰੂਰ ਪੜ੍ਹੋ ਇਹ ਖਬਰ

10/31/2017 12:26:59 PM

ਨਵੀਂ ਦਿੱਲੀ— ਘਰੇਲੂ ਬਾਜ਼ਾਰ 'ਚ ਵਿਕ ਰਹੇ 76 ਫੀਸਦੀ ਐੱਲ.ਈ.ਡੀ.ਬਲਬ ਨਕਲੀ ਹਨ ਜਾਂ ਫਿਰ ਸਰਕਾਰ ਸੁਰਖਿਅਤ ਮਿਆਰਾਂ ਦੇ ਅਨੁਰੂਪ ਹਨ। ਇਹ ਤੱਥ ਨੀਲਸਨ ਦੀ ਇਕ ਮਾਰਕੀਟ ਰਿਸਰਚ 'ਚ ਸਾਹਮਣੇ ਆਇਆ ਹੈ। ਨੀਲਸਨ ਨੇ ਆਪਣੇ ਅਧਿਐਨ 'ਚ ਨਵੀਂ ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਹੈਦਰਾਬਾਦ 'ਚ ਬਿਜਲੀ ਦੇ ਸਾਮਾਨ ਦੀ ਖੁਦਰਾ ਵਿਕਰੀ ਕਰਨ ਵਾਲੀ 200 ਦੁਕਾਨਾਂ ਨੂੰ ਸ਼ਾਮਿਲ ਕੀਤਾ। ਇਸ 'ਚ ਪਾਇਆ ਗਿਆ ਕਿ 76 ਫੀਸਦੀ ਬਰਾਂਡਾਂ ਦੇ ਐੱਲ.ਈ.ਡੀ. ਬਲਬ ਬੀ.ਆਈ.ਐੱਸ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਤਕਨੀਕੀ ਮੰਤਰਾਲੇ ਦੀ ਮਿਆਰ ਦੇ ਅਨੁਰੂਪ ਨਹੀਂ ਸਨ। 
ਅਧਿਐਨ 'ਚ ਪਾਇਆ ਗਿਆ ਕਿ 48 ਫੀਸਦ ਬਰਾਂਡਾਂ ਦੇ ਐੱਲ.ਈ.ਡੀ. ਬਲਬਾਂ ਦੀ ਨਿਰਮਾਤਾ ਕੰਪਨੀ ਦਾ ਪਤਾ ਨਹੀਂ ਲਿਖਿਆ ਸੀ। ਛੱਤ 'ਚ ਲਗਾਉਣ ਵਾਲੇ ਐੱਲ.ਈ.ਡੀ ਯਾਨੀ ਡਾਊਨਲਾਈਟਰ ਦੇ ਮਾਮਲੇ 'ਚ 51 ਫੀਸਦ ਬਰਾਂਡ ਅਜਿਹੇ ਪਾਏ ਗਏ। ਇਲੈਕਟ੍ਰਾਨਿਕ ਲੈਂਪ ਅਤੇ ਕੰਪੋਨੈਂਟ ਮੈਨਿਊਫੈਕਚਰਸ ਐਸੋਸੀਏਸ਼ਨ ( ਐੱਲਕੋਮਾ) ਦੇ ਪ੍ਰੋਸੀਡੈਂਟ ਰਾਕੇਸ਼ ਜ਼ੁਤਸ਼ੀ ਨੇ ਕਿਹਾ ਕਿ ਇਨ੍ਹਾਂ ਨਕਲੀ ਬਰਾਂਡਾਂ ਦਾ ਗੈਰ ਕਾਨੂੰਨੀ ਕਾਰੋਬਾਰ ਕਰ ਰਹੀਆਂ ਕੰਪਨੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸਦੀ ਵਜ੍ਹਾਂ ਨਾਲ ਸਰਕਾਰ ਨੂੰ ਰਾਜਸਵ ਹਾਨੀ ਵੀ ਹੁੰਦੀ ਹੈ। ਫਿਲਿਪਸ ਲਾਈਟਿੰਗ ਇੰਡੀਆ ਦੇ ਵਾਇਸ ਚੇਅਰਮੈਨ ਅਤੇ ਐੱਮ.ਡੀ. ਸੁਮੀਤ ਜੋਸ਼ੀ ਨੇ ਕਿਹਾ, '' ਹਾਲਾਤ ਨੂੰ ਦੇਖਦੇ ਹੋਏ ਸਰਕਾਰ ਨੂੰ ਚਾਹੀ


Related News