ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ, 5 ਦਿਨਾਂ ''ਚ ਨਹੀਂ ਕੀਤਾ ਇਹ ਕੰਮ ਤਾਂ ਘੱਟ ਮਿਲੇਗਾ FD ਦਾ ਪੈਸਾ
Thursday, Jun 25, 2020 - 06:34 PM (IST)
ਨਵੀਂ ਦਿੱਲੀ — ਜੇਕਰ ਤੁਸੀਂ ਬੈਂਕ ਜਾਂ ਡਾਕਘਰ ਵਿਚ ਐਫ.ਡੀ. ਕੀਤੀ ਹੈ, ਤਾਂ ਤੁਹਾਡੇ ਲਈ ਇਹ ਖ਼ਬਰ ਪੜ੍ਹਨੀ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜੇ ਖਾਤਾਧਾਰਕਾਂ ਨੇ ਐਫ.ਡੀ. ਕਰਵਾਈ ਹੋਈ ਹੈ ਉਨ੍ਹਾਂ ਲਈ 15 ਜੀ ਅਤੇ 15 ਐਚ ਫਾਰਮ ਜਮ੍ਹਾਂ ਕਰਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਹ ਫਾਰਮ 30 ਜੂਨ ਤੱਕ ਜਮ੍ਹਾਂ ਨਹੀਂ ਕਰਾਂਦੇ, ਤਾਂ ਤੁਹਾਡੇ ਮੁਨਾਫੇ 'ਚੋਂ ਟੀਡੀਐਸ ਕੱਟ ਲਿਆ ਜਾਏਗਾ।
ਜ਼ਿਕਰਯੋਗ ਹੈ ਕਿ ਤਾਲਾਬੰਦੀ ਦੇ ਮੱਦੇਨਜ਼ਰ ਸੀਬੀਡੀਟੀ ਨੇ ਫਾਰਮ 15 ਜੀ ਅਤੇ ਫਾਰਮ 15 ਐਚ ਭਰਨ ਦੀ ਆਖਰੀ ਤਰੀਕ ਵਧਾ ਕੇ 30 ਜੂਨ 2020 ਕਰ ਦਿੱਤੀ ਸੀ। ਇਨ੍ਹਾਂ ਦੋਹਾਂ ਫਾਰਮਾਂ ਨੂੰ ਟੈਕਸ ਤੋਂ ਬਚਣ ਲਈ ਉਹ ਟੈਕਸਦਾਤਾ ਭਰਦੇ ਹਨ ਜੋ ਟੈਕਸ ਦਾਇਰੇ ਦੇ ਅਧੀਨ ਨਹੀਂ ਆਉਂਦੇ।
ਫਾਰਮ 15 ਜੀ ਜਾਂ ਫਾਰਮ 15 ਐਚ ਜਮ੍ਹਾ ਕਰਨਾ ਕਿਉਂ ਹੈ ਜ਼ਰੂਰੀ
ਜਦੋਂ ਕਿਸੇ ਵਿੱਤੀ ਵਰ੍ਹੇ ਵਿਚ ਐਫ.ਡੀ. 'ਤੇ ਵਿਆਜ ਤੋਂ ਹੋਣ ਵਾਲੀ ਆਮਦਨੀ ਇੱਕ ਨਿਸ਼ਚਤ ਸੀਮਾ ਤੋਂ ਵੱਧ ਜਾਂਦੀ ਹੈ ਤਾਂ ਬੈਂਕਾਂ ਨੂੰ ਟੀਡੀਐਸ ਦੀ ਕਟੌਤੀ ਕਰਨੀ ਪੈਂਦੀ ਹੈ। ਇਸੇ ਕਰਕੇ ਜਮ੍ਹਾਕਰਤਾ ਨੂੰ ਫਾਰਮ 15 ਜੀ ਜਾਂ ਫਾਰਮ 15 ਐਚ ਇਹ ਦੱਸਣ ਲਈ ਸਵੈ-ਘੋਸ਼ਣਾ ਪੱਤਰ ਦੇਣਾ ਪੈਂਦਾ ਹੈ ਕਿ ਉਨ੍ਹਾਂ ਦੀ ਆਮਦਨ ਟੈਕਸ ਯੋਗ ਹੱਦ ਤੋਂ ਘੱਟ ਹੈ। ਖਾਤਾਧਾਰਕਾਂ ਵਲੋਂ ਫਾਰਮ 15 ਜੀ ਅਤੇ ਫਾਰਮ 15 ਐਚ ਇਹ ਯਕੀਨੀ ਬਣਾਉਣ ਲਈ ਪੇਸ਼ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੀ ਆਮਦਨ 'ਤੇ ਟੀਡੀਐਸ ਦੀ ਕਟੌਤੀ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ : ਤਾਲਾਬੰਦੀ ਨੇ ਤੇਲ ਕੰਪਨੀਆਂ ਦਾ ਤੋੜਿਆ ਲੱਕ, IOC ਨੂੰ ਹੋਇਆ ਅਰਬਾਂ ਰੁਪਏ ਦਾ ਘਾਟ
ਤੁਸੀਂ ਫਾਰਮ 15 ਜੀ ਜਾਂ 15 ਐਚ ਜਮ੍ਹਾ ਕਰਵਾ ਕੇ ਵਿਆਜ ਜਾਂ ਕਿਰਾਏ ਵਰਗੀ ਆਮਦਨੀ 'ਤੇ ਟੀਡੀਐਸ ਤੋਂ ਬਚ ਸਕਦੇ ਹੋ। ਇਨ੍ਹਾਂ ਫਾਰਮਾਂ ਨੂੰ ਬੈਂਕ, ਕਾਰਪੋਰੇਟ ਬਾਂਡ ਜਾਰੀ ਕਰਨ ਵਾਲੀਆਂ ਕੰਪਨੀਆਂ, ਡਾਕਘਰ ਜਾਂ ਕਿਰਾਏਦਾਰ ਆਦਿ ਨੂੰ ਦੇਣੇ ਪੈਂਦਾ ਹੈ।
ਫਾਰਮ 15ਜੀ ਦਾ ਇਸਤੇਮਾਲ 60 ਸਾਲ ਤੋਂ ਘੱਟ ਉਮਰ ਦੇ ਭਾਰਤੀ ਨਾਗਰਿਕ, ਹਿੰਦੂ ਅਣਵੰਡੇ ਪਰਿਵਾਰ ਯਾਨੀ ਐਚਯੂਐਫ ਜਾਂ ਟਰੱਸਟ ਕਰ ਸਕਦੇ ਹਨ। ਇਸੇ ਤਰ੍ਹਾਂ ਫਾਰਮ 15ਐਚ 60 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਭਾਰਤੀ ਨਾਗਰਿਕਾਂ ਲਈ ਹੁੰਦਾ ਹੈ। 15ਜੀ ਅਤੇ 15ਐਚ ਦੀ ਵੈਧਤਾ ਸਿਰਫ ਇਕ ਸਾਲ ਲਈ ਹੁੰਦੀ ਹੈ। ਇਨ੍ਹਾਂ ਨੂੰ ਹਰ ਸਾਲ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ: - Income Tax ਨਾਲ ਜੁੜੇ ਇਹ ਨਵੇਂ ਬਦਲਾਅ , ਜਿਨ੍ਹਾਂ ਬਾਰੇ ਜਾਣਨਾ ਤੁਹਾਡੇ ਲਈ ਹੈ ਬਹੁਤ ਜ਼ਰੂਰੀ
ਜੇ ਬੈਂਕ ਟੈਕਸ ਕੱਟ ਲੈਂਦਾ ਹੈ ਤਾਂ ਪੈਸੇ ਵਾਪਸ ਕਿਵੇਂ ਲਏ ਜਾ ਸਕਦੇ ਹਨ
ਫਾਰਮ 15 ਜੀ ਜਾਂ 15 ਐਚ ਜਮ੍ਹਾਂ ਕਰਨ ਵਿਚ ਦੇਰੀ ਹੋਣ ਕਾਰਨ ਕੱਟੇ ਵਾਧੂ ਟੀਡੀਐਸ ਦਾ ਰਿਫੰਡ ਸਿਰਫ ਆਮਦਨ ਟੈਕਸ ਜਮ੍ਹਾ ਕਰਕੇ ਹੀ ਲਿਆ ਜਾ ਸਕਦਾ ਹੈ।
ਇਹ ਜਮ੍ਹਾ ਕਿਵੇਂ ਕੀਤਾ ਜਾ ਸਕਦਾ ਹੈ?
ਗਾਹਕ 'ਈ-ਸੇਵਾਵਾਂ', '15 ਜੀ / ਐਚ' ਵਿਕਲਪ ਦੀ ਚੋਣ ਕਰੋ
ਇਹ ਵੀ ਪੜ੍ਹੋ: - 'ਸ਼ਿਸ਼ੂ ਲੋਨ' ਲੈਣ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਰਾਹਤ, ਵਿਆਜ 'ਚ ਮਿਲੇਗੀ ਛੋਟ
ਹੁਣ ਫਾਰਮ 15 ਜੀ ਜਾਂ ਫਾਰਮ 15 ਐਚ ਦੀ ਚੋਣ ਕਰੋ
ਇਸ ਤੋਂ ਬਾਅਦ Customer Information File (CIF) No 'ਤੇ ਕਲਿੱਕ ਕਰੋ ਅਤੇ ਜਮ੍ਹਾ ਕਰੋ
ਸਬਮਿਟ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਇਹ ਤੁਹਾਨੂੰ ਇਕ ਪੰਨੇ 'ਤੇ ਲੈ ਜਾਵੇਗਾ। ਜਿਸ ਵਿਚ ਕੁਝ ਪਹਿਲਾਂ ਤੋਂ ਭਰੀ ਜਾਣਕਾਰੀ ਹੋਵੇਗੀ। ਫਿਰ ਇਸ ਵਿਚ ਹੋਰ ਲੋੜੀਂਦੀ ਜਾਣਕਾਰੀ ਭਰੋ।