ਆਨਲਾਈਨ ਸ਼ਾਪਿੰਗ ਦੇ ਸ਼ੌਕੀਨ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ!
Sunday, Aug 06, 2017 - 10:46 AM (IST)
ਨਵੀਂਦਿੱਲੀ—ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਦੇ ਲਈ ਚੰਗੀ ਖਬਰ, ਇਸ ਬਾਰ ਤੁਹਾਨੂੰ ਫੇਸਿਟਵ ਸੇਲ ਦੇ ਲਈ ਅਕਤੂਬਰ ਤੱਕ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਇਸੇ ਮਹੀਨੇ ਲੱਗੇਗੀ ਮਿਨੀ ਫੈਸਟੀਵਲ ਸੇਲ ਅਤੇ ਸਤੰਬਰ 'ਚ ਮੇਗਾ ਫੈਸਟੀਵਲ ਸੇਲ ਜਿਸ 'ਚ ਮਿਲੇਗਾਂ ਸ਼ਾਨਦਾਰ ਡਿਸਕਾਉਂਟ ਅਤੇ ਆਫਰਸ। ਹਰ ਸਾਲ ਦਿਵਾਲੀ ਤੋਂ ਕ੍ਰਿਸਮਿਸ਼ ਤੱਕ ਫਲਿੱਪਕਾਰਟ ਤੋਂ ਲੈ ਕੇ ਐਮਾਜਾਨ ਵਰਗੇ ਈ-ਕਮਰਸ ਕੰਪਨੀਆਂ ਫੈਸਟੀਵਲ ਸੇਲ ਲਗਾਉਦੀਆਂ ਹਨ। ਪਰ ਜਾਣਕਾਰੀ ਦੇ ਮੁਤਾਬਕ ਇਸ ਬਾਰ ਐਮਾਜਾਨ ਦਾ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਅਤੇ ਫਲਿੱਪਕਾਰਟ ਦੀ ਬਿਗ ਬਿਲਿਅਨ ਡੇਜ ਸੇਲ ਸਤੰਬਰ ਤੋਂ ਹੀ ਸ਼ੁਰੂ ਹੋ ਜਾਵੇਗੀ। ਜੇਕਰ ਤੁਹਾਨੂੰ ਇੰਤਜ਼ਾਰ ਵੀ ਨਹੀਂ ਕਰਨਾ ਤਾਂ ਇਸੇ ਅਗਸਤ 'ਚ 9 ਤੋਂ 12 ਦੇ ਵਿਚ ਐਮਾਜਾਨ 'ਤੇ ਆਵੇਗੀ ਮਿਨੀ ਸੇਲ। ਫਲਿੱਪਕਾਰਟ ਵੀ ਅਜਿਹਾ ਹੀ ਕੁਝ ਕਰ ਸਕਦਾ ਹੈ।
ਜਾਨਕਾਰਾਂ ਦੀ ਮੰਨੀਏ ਤਾਂ ਇਸ ਬਾਰ ਜਲਦੀ ਸੇਲ ਲੱਗਣ ਤੇ ਫਲਿੱਪਕਾਰਟ ਅਤੇ ਐਮਾਜਾਨ ਦੀ ਵਿਕਰੀ 'ਚ 66 ਫੀਸਦੀ ਦੇ ਵਾਧਾ ਹੋ ਸਕਦਾ ਹੈ। ਦ ਇਸਟੇਟ ਆਫ ਇਡਿਆਜ਼ ਆਨਲਾਈਨ ਰਿਟੇਲ ਮਾਰਕੀਟ ਇਨ੍ਹਾਂ 2017 ਰਿਪੋਰਟ ਦਾ ਕਹਿਣਾ ਹੈ ਕਿ ਇਸ ਸਾਲ ਦੀ ਸੇਲ ਕਰੀਬ 10 ਹਜ਼ਾਰ ਕਰੋੜ ਰੁਪਏ ਦੀ ਹੋ ਸਕਦੀ ਹੈ। ਇਹ ਪਿਛਲੇ ਸਾਲ ਮਹਿਜ 6 ਹਜ਼ਾਰ ਕਰੋੜ ਰੁਪਏ ਦੀ ਸੀ। ਇਹ ਸੇਲ ਦਾ ਹੀ ਖੇਲ ਹੈ ਇਸ ਸਾਲ ਦੇਸ਼ ਦੇ ਅਨਲਾਈਨ ਬਾਜ਼ਾਰ 'ਚ 31 ਫੀਸਦੀ ਦੀ ਗਰੋਥ ਹੋ ਸਕਦੀ ਹੈ। ਫਾਰੇਸਟ ਦੇ ਮੁਤਾਬਕ ਪਿਛਲੇ ਸਾਲ ਇੱਥੇ ਇਹ ਬਾਜ਼ਾਰ 10 ਹਜ਼ਾਰ ਕਰੋੜ ਦਾ ਸੀ ਉੱਥੇ ਇਸ ਸਾਲ ਇਹ 14 ਹਜ਼ਾਰ ਕਰੋੜ ਰੁਪਏ ਦਾ ਹੋ ਸਕਦਾ ਹੈ। ਈ ਕਾਮਰਸ ਕੰਪਨੀਆਂ ਦੇ ਵੱਧਦੇ ਕਾਰੋਬਾਰ ਦੇ ਬੂਤੇ ਲਾਜਿਸਿਟਕਸ ਨੂੰ ਵੀ ਬਿਜਨੈੱਸ 3 ਗੁਣਾ ਵੱਧਣ ਦੀ ਉਮੀਦ ਹੈ।
