IDFC ਫਸਟ ਬੈਂਕ ਨੇ ਸਵਿੱਫਟ GPI ਜ਼ਰੀਏ ਵਿਦੇਸ਼ ਭੇਜੇ ਫੰਡ ਦੀ ਰੀਅਲ-ਟਾਈਮ ਟਰੈਕਿੰਗ ਕੀਤੀ ਸ਼ੁਰੂ

Thursday, Nov 07, 2024 - 04:24 PM (IST)

ਨਵੀਂ ਦਿੱਲੀ - ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਸਵਿੱਫਟ ਦੇ ਸਹਿਯੋਗ ਨਾਲ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ। ਇਹ ਵਿਦੇਸ਼ ਭੇਜੇ ਪੈਸਿਆਂ ਦੀ ਰੀਅਲ-ਟਾਈਮ ਟਰੈਕਿੰਗ ਸਰਵਿਸ ਪੇਸ਼ ਕਰਨ ਵਾਲਾ ਪਹਿਲਾ ਭਾਰਤੀ ਬੈਂਕ ਬਣ ਗਿਆ ਹੈ। ਇਹ ਸਰਵਿਸ ਬੈਂਕ ਦੇ ਪੁਰਸਕਾਰ ਜੇਤੂ ਮੋਬਾਈਲ ਐਪਲੀਕੇਸ਼ਨ ਅਤੇ ਇੰਟਰਨੈੱਟ ਬੈਂਕਿੰਗ ਪਲੇਟਫਾਰਮਜ਼ ’ਤੇ ਉਪਲੱਬਧ ਹੈ।

ਇਹ ਵੀ ਪੜ੍ਹੋ :     4 ਦਿਨ ਬੰਦ ਰਹਿਣਗੇ ਬੈਂਕ , ਨਵੰਬਰ ਮਹੀਨੇ ਤਿਉਹਾਰਾਂ ਕਾਰਨ ਰਹਿਣਗੀਆਂ ਕਈ ਦਿਨ ਛੁੱਟੀਆਂ
ਇਹ ਵੀ ਪੜ੍ਹੋ :     ਰੇਲ ਯਾਤਰੀਆਂ ਲਈ ਵੱਡੀ ਰਾਹਤ, Super App ਰਾਹੀਂ ਮਿਲਣਗੀਆਂ Confirm ticket ਸਮੇਤ ਕਈ ਹੋਰ ਸਹੂਲਤਾਂ

ਸ਼੍ਰੀ ਕਿਰਨ ਸ਼ੈੱਟੀ, ਚੀਫ ਐਗਜ਼ੀਕਿਊਟਿਵ ਆਫੀਸਰ ਅਤੇ ਰੀਜਨਲ ਹੈੱਡ, ਸਵਿੱਫਟ ਨੇ ਕਿਹਾ ਕਿ ਗਾਹਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਖਾਣ ਦੀ ਡਲਿਵਰੀ ਤੋਂ ਲੈ ਕੇ ਪਾਰਸਲ ਤੱਕ ਨੂੰ ਟਰੈਕ ਕਰਨ ਦੀ ਪੂਰੀ ਸਹੂਲਤ ਮਿਲੇ, ਇਸ ਨੂੰ ਧਿਆਨ ’ਚ ਰੱਖਦੇ ਹੋਏ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਕ੍ਰਾਸ-ਬਾਰਡਰ ਪੇਮੈਂਟਸ ਵਰਗੀ ਮਹੱਤਵਪੂਰਨ ਸਰਵਿਸ ਲਈ ਵੀ ਇਹ ਸਹੂਲਤ ਪ੍ਰਦਾਨ ਕਰਨ ’ਚ ਮੁੱਖ ਭੂਮਿਕਾ ਨਿਭਾਈ ਹੈ। ਇਸ ਸਾਂਝੇਦਾਰੀ ’ਤੇ ਬੋਲਦੇ ਹੋਏ ਚਿਨਮਯ ਢੋਬਲੇ, ਹੈੱਡ ਰਿਟੇਲ ਲਾਇਬਿਲਿਟੀਜ਼ ਐਂਡ ਬ੍ਰਾਂਚ ਬੈਂਕਿੰਗ ਨੇ ਕਿਹਾ ਕਿ ਰੀਅਲ-ਟਾਈਮ ਟਰੈਕਿੰਗ ਦੇ ਨਾਲ ਅਸੀਂ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਕ੍ਰਾਸ-ਬਾਰਡਰ ਟਰਾਂਜ਼ੈਕਸ਼ਨਜ਼ ਦੀ ਪੂਰੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਜ਼ਿਆਦਾ ਸਹੂਲਤ ਅਤੇ ਤਸੱਲੀ ਪ੍ਰਦਾਨ ਕਰ ਰਹੇ ਹਾਂ।

ਇਹ ਵੀ ਪੜ੍ਹੋ :     SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਇਹ ਵੀ ਪੜ੍ਹੋ :      PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News