RBI ਨੇ ਲਗਾਇਆ IDFC ਬੈਂਕ ਨੂੰ 2 ਕਰੋੜ ਰੁਪਏ ਦਾ ਜ਼ੁਰਮਾਨਾ
Wednesday, Oct 25, 2017 - 01:10 PM (IST)

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਨੇ ਲੋਨ ਅਤੇ ਅਡਵਾਂਸ ਮਾਮਲੇ 'ਚ ਰੇਗੂਲੇਟਰੀ ਨਿਯਮਾਂ ਦਾ ਉਲੰਘਣ ਕਰਨ 'ਤੇ ਆਈ. ਡੀ. ਐੱਫ. ਸੀ. ਬੈਂਕ ਲਿਮਟਿਡ 'ਤੇ ਦੋ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਇਕ ਵਿਗਿਆਪਨ 'ਚ ਕਿਹਾ ਕਿ ਬੈਂਕ 'ਤੇ ਇਹ ਕਾਰਵਾਈ ਰੇਗੂਲੇਟਰੀ ਅਨੁਪਾਲਨ 'ਚ ਖਾਮੀਆਂ ਨੂੰ ਲੈ ਕੇ ਕੀਤੀ ਗਈ ਹੈ। ਇਸ ਦਾ ਮਕਸਦ ਬੈਂਕ ਅਤੇ ਉਸ ਦੇ ਗਾਹਕਾਂ ਦੇ ਵਿਚਕਾਰ ਕਿਸੇ ਤਰ੍ਹਾਂ ਦੇ ਲੈਣ-ਦੇਣ ਜਾਂ ਕਰਾਰ ਦੀ ਵੈਧਤਾ ਗਲਤ ਠਹਿਰਾਉਣਾ ਨਹੀਂ ਹੈ।
ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕ ਦੀ ਵਿੱਤੀ ਹਾਲਤ ਦੇ ਬਾਰੇ 'ਚ ਉਸ ਦੀ 31 ਦਸੰਬਰ 2016 ਤੱਕ ਦੀ ਸਥਿਤੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਲੋਨ ਅਤੇ ਅਡਵਾਂਸ ਦੀ ਮਨਜ਼ੂਰੀ ਅਤੇ ਨਵੀਨੀਕਰਣ ਨੂੰ ਲੈ ਕੇ ਕੁਝ ਨਿਸ਼ਚਿਤ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਨਹੀਂ ਕੀਤਾ ਹੈ।
ਸਥਿਤੀ ਰਿਪੋਰਟ ਦੇ ਆਧਾਰ 'ਤੇ ਬੈਂਕ ਨੂੰ 7 ਅਗਸਤ 2017 ਨੂੰ ਨੋਟਿਸ ਜਾਰੀ ਕੀਤਾ ਗਿਆ। ਬੈਂਕ ਦੇ ਜਵਾਬ ਅਤੇ ਮੌਖਿਕ ਰੂਪ ਨਾਲ ਸੁਣਵਾਈ ਤੋਂ ਬਾਅਦ ਰਿਜ਼ਰਵ ਬੈਂਕ ਇਸ ਸਿੱਟੇ 'ਤੇ ਪਹੁੰਚਿਆ ਹੈ ਕਿ ਇਸ ਬਾਰੇ ਉਸ ਦੇ ਦਿਸ਼ਾ-ਨਿਰਦੇਸ਼ਾਂ ਦਾ ਅਨੁਪਾਲਨ ਨਹੀਂ ਹੋਇਆ ਹੈ। ਇਸ ਦੇ ਚੱਲਦੇ ਬੈਂਕ 'ਤੇ ਦੋ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।