ਇਨ੍ਹਾਂ ਤਰੀਕਿਆਂ ਨਾਲ ਕਰੋ ਗਹਿਣਿਆਂ ਵਿਚ ਅਸਲ 'ਹੀਰੇ' ਦੀ ਪਛਾਣ
Friday, Nov 13, 2020 - 04:52 PM (IST)

ਨਵੀਂ ਦਿੱਲੀ — ਪੀ.ਐਨ.ਬੀ. ਬੈਂਕ ਘਪਲੇ ਦੇ ਨਾਲ ਹੀ ਇਕ ਵਾਰ ਫਿਰ ਨਕਲੀ ਹੀਰੇ ਵੇਚਣ ਦੀ ਖ਼ਬਰ ਸਾਹਮਣੇ ਆਈ ਹੈ। ਅਜਿਹੀ ਸਥਿਤੀ ਵਿਚ ਜੇ ਤੁਸੀਂ ਹੀਰੇ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਬਹੁਤ ਸੁਚੇਤ ਹੋ ਕੇ ਹੀ ਹੀਰਿਆਂ ਦੀ ਖਰੀਦਦਾਰੀ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਅਸਲ ਅਤੇ ਜਾਅਲੀ ਹੀਰੇ ਦੀ ਪਛਾਣ ਕਿਵੇਂ ਕਰ ਸਕਦੇ ਹੋ। ਆਓ ਜਾਣਦੇ ਹਾਂ ਅਸਲ ਅਤੇ ਨਕਲੀ ਹੀਰੇ ਦੀ ਜਾਂਚ ਕਿਵੇਂ ਕੀਤੀ ਜਾਏ ...
ਹੀਰੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਦਿਆਂ '4 ਸੀ' ਅਰਥਾਤ ਕੱਟ, ਸਪਸ਼ਟਤਾ(ਕਲੈਰਿਟੀ), ਕੈਰੇਟ, ਰੰਗ(ਕਲਰ) ਨੂੰ ਧਿਆਨ ਵਿਚ ਜ਼ਰੂਰ ਰੱਖੋ ਅਤੇ ਪ੍ਰਮਾਣਿਕਤਾ ਸਰਟੀਫਿਕੇਟ ਦੀ ਜਾਂਚ ਜ਼ਰੂਰ ਕਰੋ। ਇਸ ਸਰਟੀਫਿਕੇਟ 'ਤੇ ਡਾਕ ਟਿਕਟ ਅਤੇ ਦਸਤਖਤ ਹੋਣੇ ਚਾਹੀਦੇ ਹਨ। ਆਈ.ਆਈ.ਜੀ. ਅਤੇ ਜੀ.ਆਈ.ਏ. ਸਰਟੀਫਿਕੇਟ ਮਹੱਤਵਪੂਰਨ ਹਨ। ਕਦੇ ਬਿਨਾਂ ਬਿਲ ਦੇ ਗਹਿਣੇ ਨਾ ਖਰੀਦੋ। ਹੀਰੇ ਦੀ ਭਰੋਸੇਯੋਗਤਾ ਦੀ ਜਾਂਚ ਕਰਵਾ ਸਕਦੇ ਹੋ। ਆਈ.ਆਈ.ਜੀ., ਜੀ.ਆਈ.ਏ. ਜਾਂ ਸਰਕਾਰੀ ਲੈਬ ਵਿਚ ਇਸ ਦਾ ਟੈਸਟ ਸੰਭਵ ਹੈ। ਆਨਲਾਈਨ ਗਹਿਣੇ ਖਰੀਦਣ ਵੇਲੇ ਵੀ ਸਰਟੀਫਿਕੇਟ ਅਤੇ ਕੀਮਤ 'ਤੇ ਧਿਆਨ ਦਿਓ।
ਇਹ ਵੀ ਪੜ੍ਹੋ : ਚੀਨ ਨੇ ਉਡਾਇਆ PM ਦੀ ਅਪੀਲ ਦਾ ਮਜ਼ਾਕ, ਕਿਹਾ-ਚੀਨੀ LED ਦੇ ਬਿਨਾਂ ਦੀਵਾਲੀ ਹੋਵੇਗੀ 'ਕਾਲੀ'
ਜਾਣੋ ਕਿਵੇਂ ਤੁਸੀਂ ਘਰ ਵਿਚ ਹੀ ਅਸਲ ਹੀਰੇ ਦੀ ਪਛਾਣ ਕਿਵੇਂ ਕਰ ਸਕਦੇ ਹੋ
1. ਇਸਦੇ ਲਈ ਤੁਹਾਨੂੰ ਹੀਰੇ ਦੇ ਟੁਕੜੇ ਨੂੰ ਆਪਣੇ ਮੂੰਹ ਦੇ ਸਾਹਮਣੇ ਲਿਆਉਣਾ ਪਏਗਾ ਅਤੇ ਫਿਰ ਮੂੰਹ ਦੀ ਭਾਫ ਇਸ 'ਤੇ ਪਾਉਣੀ ਹੋਵੇਗੀ। ਜਿਵੇਂ ਤੁਸੀਂ ਕਈ ਵਾਰ ਆਪਣੀ ਐਨਕ ਦੇ ਸ਼ੀਸ਼ੇ ਨੂੰ ਸਾਫ ਕਰਨ ਲਈ ਕਰਦੇ ਹੋ। ਜੇ ਹੀਰੇ 'ਤੇ ਭਾਫ਼ ਜੰਮ ਗਈ ਹੈ, ਤਾਂ ਇਹ ਨਕਲੀ ਹੈ ਅਤੇ ਜੇ ਭਾਫ਼ ਮੁਆਸਚਰਾਇਜ਼ਰ ਵਿਚ ਬਦਲ ਜਾਂਦੀ ਹੈ, ਤਾਂ ਤੁਸੀਂ ਅਸਲ ਹੀਰੇ ਦੇ ਮਾਲਕ ਹੋ।
2. ਹੀਰੇ ਦੇ ਕੋਣਿਆਂ ਤੋਂ ਆਰਪਾਰ ਵੇਖੋ ਜੇ ਵੱਖੋ-ਵੱਖਰੇ ਰੰਗ ਇੰਦਰਧਨੁਸ਼ ਦੀ ਤਰ੍ਹਾਂ ਦਿਖਾਈ ਦੇਣ ਤਾਂ ਹੀਰਾ ਅਸਲੀ ਹੈ, ਪਰ ਜੇ ਕੋਈ ਰੰਗ ਨਾ ਦਿਖਾਈ ਦੇਵੇ ਅਤੇ ਸਿਰਫ ਸਫ਼ੈਦ ਹੀ ਦਿਖਾਈ ਦੇਵੇ ਤਾਂ ਸਮਝ ਜਾਓ ਕਿ ਤੁਸੀਂ ਇੱਕ ਨਕਲੀ ਪੱਥਰ ਖਰੀਦ ਲਿਆ ਹੈ।
3. ਹੀਰੇ ਨੂੰ ਪਾਣੀ ਵਿਚ ਪਾਓ ਜੇ ਇਹ ਡੁੱਬ ਗਿਆ ਹੈ ਤਾਂ ਇਹ ਅਸਲੀ ਹੈ ਅਤੇ ਜੇਕਰ ਇਹ ਤੈਰਨਾ ਸ਼ੁਰੂ ਕਰਦਾ ਹੈ ਫਿਰ ਇਹ ਨਕਲੀ ਹੈ। ਪੱਥਰ(ਹੀਰੇ) ਨੂੰ ਪਾਣੀ ਦੇ ਗਿਲਾਸ ਵਿਚ ਪਾਓ ਅਤੇ ਦੇਖੋ ਕਿ ਇਹ ਡੁੱਬਦਾ ਹੈ: ਇਸ ਦੀ ਉੱਚ ਘਣਤਾ ਦੇ ਕਾਰਨ, ਇਕ ਅਸਲੀ ਹੀਰਾ ਡੁੱਬ ਜਾਵੇਗਾ। ਇੱਕ ਨਕਲੀ ਹੀਰਾ ਸਤਹ ਦੇ ਸਿਖਰ ਜਾਂ ਗਲਾਸ ਦੇ ਕੇਂਦਰ ਵਿਚ ਤੈਰੇਗਾ।
4. ਹੀਰਾ ਰੋਸ਼ਨੀ ਦਾ ਇੱਕ ਬਹੁਤ ਚੰਗਾ ਪ੍ਰਤੀਬਿੰਬਕ ਹੁੰਦਾ ਹੈ, ਯਾਨੀ ਇਹ ਪ੍ਰਕਾਸ਼ ਨੂੰ ਰਿਫਲੈਕਟ ਕਰ ਦਿੰਦਾ ਹੈ। ਹੁਣ ਤੁਸੀਂ ਇਕ ਅਖਬਾਰ ਲਓ ਅਤੇ ਇਸਨੂੰ ਹੀਰੇ ਦੀ ਸਹਾਇਤਾ ਨਾਲ ਆਰਪਾਰ ਦੇਖਦੇ ਹੋਏ ਪੜ੍ਹਨ ਦੀ ਕੋਸ਼ਿਸ਼ ਕਰੋ। ਜੇ ਅਖ਼ਬਾਰ ਪੜ੍ਹੀ ਜਾ ਸਕੇ ਤਾਂ ਹੀਰਾ ਜਾਅਲੀ ਹੈ ਅਤੇ ਇਸ ਵਿਚੋਂ ਕੁਝ ਵੀ ਦਿਖਾਈ ਨਾ ਦੇਵੇ ਤਾਂ ਸਮਝੋ ਕਿ ਇਹ ਇਕ ਦਮ ਅਸਲੀ ਹੈ।
5. ਪੱਥਰ ਨੂੰ ਗਰਮ ਕਰੋ ਅਤੇ ਦੇਖੋ ਕਿ ਇਹ ਟੁੱਟਦਾ ਹੈ ਜਾਂ ਨਹੀਂ। ਸ਼ੱਕੀ ਹੀਰੇ ਨੂੰ 30 ਸੈਕਿੰਡ ਲਈ ਲਾਈਟਰ ਨਾਲ ਹਲਕਾ ਨਾਲ ਗਰਮ ਕਰੋ, ਅਤੇ ਫਿਰ ਇਸ ਨੂੰ ਸਿੱਧੇ ਠੰਡੇ ਪਾਣੀ ਦੇ ਗਿਲਾਸ ਵਿਚ ਪਾਓ। ਨਕਲੀ ਹੀਰਾ ਟੁੱਟ ਜਾਵੇਗਾ ਅਤੇ ਅਸਲ ਹੀਰਾ ਬਹੁਤ ਮਜ਼ਬੂਤ ਹੁੰਦਾ ਹੈ ਇਸ ਨੂੰ ਕੁਝ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ