IDBI ਬੈਂਕ ’ਚ ਆਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ ’ਚ ਸਰਕਾਰ, LIC ਵੀ ਵੇਚੇਗੀ ਸ਼ੇਅਰ!

Thursday, Aug 25, 2022 - 06:39 PM (IST)

IDBI ਬੈਂਕ ’ਚ ਆਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ ’ਚ ਸਰਕਾਰ, LIC ਵੀ ਵੇਚੇਗੀ ਸ਼ੇਅਰ!

ਨਵੀਂ ਦਿੱਲੀ (ਇੰਟ.) – ਸਰਕਾਰ ਅਤੇ ਐੱਲ. ਆਈ. ਸੀ. ਆਈ. ਡੀ. ਬੀ. ਆਈ. ਬੈਂਕ ’ਚ ਆਪਣੀ ਹਿੱਸੇਦਾਰੀ ਵੇਚਣ ’ਤੇ ਵਿਚਾਰ ਕਰ ਰਹੇ ਹਨ। ਦੋਹਾਂ ਦੇ ਅਧਿਕਾਰੀਆਂ ਦਰਮਿਆਨ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਕਿੰਨੀ ਹਿੱਸੇਦਾਰੀ ਵੇਚਣੀ ਹੈ। ਦੱਸ ਦਈਏ ਕਿ ਆਈ. ਡੀ. ਬੀ. ਆਈ. ’ਚ ਸਰਕਾਰ ਅਤੇ ਐੱਲ. ਆਈ. ਸੀ. ਦੀ ਕੁੱਲ 94 ਫੀਸਦੀ ਹਿੱਸੇਦਾਰੀ ਹੈ।

ਖਬਰਾਂ ਮੁਤਾਬਕ ਆਈ. ਡੀ. ਬੀ.ਆਈ. ਬੈਂਕ ’ਚ ਸਰਕਾਰ ਕੁੱਲ 51 ਫੀਸਦੀ ਹਿੱਸੇਦਾਰੀ ਵੇਚਣ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ’ਤੇ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਇਸ ਸ਼ੇਅਰ ਵਿਕਰੀ ’ਤੇ ਆਖਰੀ ਫੈਸਲਾ ਮੰਤਰੀਆਂ ਦਾ ਸਮੂਹ ਲਵੇਗਾ। ਮੰਨਿਆ ਜਾ ਰਿਹਾ ਹੈ ਕਿ ਸਤੰਬਰ ਦੇ ਅਖੀਰ ਤੱਕ ਸਰਕਾ ਇਸ ਦੇ ਖਰੀਦਦਾਰਾਂ ਨੂੰ ਲੈ ਕੇ ਫੈਸਲਾ ਕਰ ਸਕਦੀ ਹੈ।

ਕਿੰਨੀ ਹੈ ਦੋਹਾਂ ਦੀ ਹਿੱਸੇਦਾਰੀ

ਆਈ. ਡੀ. ਬੀ. ਆਈ. ਬੈਂਕ ’ਚ ਸਰਕਾਰ ਦੀ 45.48 ਫੀਸਦੀ ਜਦ ਕਿ ਐੱਲ. ਆਈ. ਸੀ. ਦੀ 49.24 ਫੀਸਦੀ ਹਿੱਸੇਦਾਰੀ ਹੈ। ਖਬਰਾਂ ਮੁਤਾਬਕ ਆਈ. ਡੀ. ਬੀ. ਆਈ.’ਚ ਕੁੱਝ ਹਿੱਸੇਦਾਰੀ ਸਰਕਾਰ ਅਤੇ ਕੁੱਝ ਹਿੱਸੇਦਾਰੀ ਐੱਲ. ਆਈ. ਸੀ. ਵੇਚੇਗੀ। ਇਸ ਦੇ ਨਾਲ ਹੀ ਖਰੀਦਦਾਰ ਨੂੰ ਪ੍ਰਬੰਧਨ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਜਾਵੇਗੀ। ਆਰ. ਬੀ. ਆਈ. 40 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਖਰੀਦਣ ਨੂੰ ਮਨਜ਼ੂਰੀ ਦੇ ਸਕਦਾ ਹੈ। ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਹਾਲ ਹੀ ’ਚ ਕਹਿ ਚੁੱਕੇ ਹਨ ਕਿ ਸਰਕਾਰੀ ਬੈਂਕਾਂ ਦੇ ਨਿੱਜੀਕਰਨ ’ਤੇ ਆਰ. ਬੀ. ਆਈ. ਦਾ ਰੁਖ ਨਿਰਪੱਖ ਹੈ।


author

Harinder Kaur

Content Editor

Related News