ICICI ਲੋਂਬਾਰਡ ਨੂੰ ਡੈੱਥ ਕਲੇਮ ਦੇਣ ਦੇ ਹੁਕਮ, 7 ਸਾਲਾਂ ਤੋਂ ਪੀੜਤ ਨੂੰ ਕਰ ਰਹੀ ਸੀ ਪ੍ਰੇਸ਼ਾਨ
Saturday, Apr 30, 2022 - 10:51 AM (IST)
ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਆਈ. ਸੀ. ਆਈ. ਸੀ. ਆਈ. ਲੋਂਬਾਰਡ ਮੋਟਰ ਇੰਸ਼ੋਰੈਂਸ ਕੰਪਨੀ ਲਿਮਟਿਡ ਇਕ ਖਪਤਕਾਰ ਦੇ ਸੱਤ ਸਾਲਾਂ ਤੱਕ ਕਲੇਮ ਦੇ ਪੈਸੇ ਅਦਾ ਨਹੀਂ ਕਰ ਸਕੀ। ਮਾਮਲਾ ਜਦੋਂ ਛੱਤੀਸਗੜ੍ਹ ਦੇ ਕਾਂਕੇਰ ਡਿਸਟ੍ਰਿਕਟ ਕੰਜਿਊਮਰ ਡਿਸਪਿਊਟਸ ਰੈੱਡਰੈਸਲ ਕਮਿਸ਼ਨ ਕੋਲ ਪਹੁੰਚਿਆ ਤਾਂ ਪੀੜਤ ਨੂੰ 7 ਸਾਲਾਂ ਬਾਅਦ ਇਹ ਕਲੇਮ ਦੀ ਰਕਮ ਮਿਲੀ।
ਸੜਕ ਹਾਦਸੇ ’ਚ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਪਿਤਾ ਵਲੋਂ ਬੀਮਾ ਕੰਪਨੀ ’ਚ ਬੀਮਾ ਰਾਸ਼ੀ ਦਾ ਦਾਅਵਾ ਪੇਸ਼ ਕੀਤਾ ਸੀ ਪਰ ਬੀਮਾ ਕੰਪਨੀ ਵਲੋਂ ਬੀਮਾ ਰਾਸ਼ੀ ਦੇ ਭੁਗਤਾਨ ’ਚ ਦੇਰੀ ਕੀਤੀ ਜਾ ਰਹੀ ਸੀ। ਜਿਸ ਤੋਂ ਪ੍ਰੇਸ਼ਾਨ ਹੋ ਕੇ ਪਰਿਵਾਰ ਕੰਜਿਊਮਰ ਡਿਸਪਿਊਟਸ ਰੈੱਡਰੈਸਲ ਕਮਿਸ਼ਨ ਕੋਲ ਪਹੁੰਚਿਆ ਸੀ। ਕਮਿਸ਼ਨ ਵਲੋਂ ਬੀਮਾ ਕੰਪਨੀ ਨੂੰ ਬੀਮਾ ਰਕਮ ਦੇ ਭੁਗਤਾਨ ਦੇ ਨਾਲ-ਨਾਲ ਪਰਿਵਾਰ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ ਮੁਆਵਜ਼ਾ ਰਾਸ਼ੀ ਦੇਣ ਦਾ ਫੈਸਲਾ ਸੁਣਾਇਆ ਹੈ।
ਇਹ ਵੀ ਪੜ੍ਹੋ : ਚੀਨ ਦੇ 15 ਫੀਸਦੀ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ ਗਟਰ ’ਚੋਂ ਕੱਢਿਆ ਗਿਆ ਤੇਲ
ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਈਸ਼ਵਰ ਸਿੰਘ ਨੇਤਾਮ 22 ਸਤੰਬਰ 2015 ਨੂੰ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ, ਪਿੰਡ ਮਾਲਗਾਂਵ ਕੋਲ ਅਣਪਛਾਤੇ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਈਸ਼ਵਰ ਸਿੰਘ ਜਖਮੀ ਹੋ ਗਈ ਸੀ, ਜਿਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਕਾਂਕੇਰ ’ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਇਲਾਜ ਦੌਰਾਨ 23 ਸਤੰਬਰ 2015 ਨੂੰ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬੀਮਾ ਕੰਪਨੀ ਡੈੱਥ ਕਲੇਮ ਫਾਰਮ ਸਾਰੇ ਦਸਤਾਵੇਜ਼ ਨਾਲ ਭਰ ਕੇ ਪੇਸ਼ ਕੀਤਾ ਸੀ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਬੀਮਾ ਕਲੇਮ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ। ਜਿਸ ਕਰਨ ਉਨ੍ਹਾਂ ਨੇ ਖਪਤਕਾਰ ਫੋਰਮ ’ਚ ਸ਼ਿਕਾਇਤ ਦਰਜ ਕਰਵਾਈ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਜ਼ਿਲ੍ਹਾ ਖਪਤਕਾਰ ਝਗੜਾ ਹੱਲ ਕਮਿਸ਼ਨ ਦੇ ਚੇਅਰਮੈਨ ਵੀ. ਕੇ. ਏਕਾ, ਮੈਂਬਰਾਂ ਬਸੰਤ ਕੁਮਾਰ ਠਾਕੁਰ ਅਤੇ ਰਾਧਾ ਨਾਗ ਨੇ ਹੁਕਮ ਦਿੱਤੇ ਕਿ ਸ਼ਿਕਾਇਤਕਰਤਾ ਨੂੰ ਉਸ ਦੇ ਪੁੱਤਰ ਈਸ਼ਵਰ ਸਿੰਘ ਨੇਤਾਮ ਦੀ ਵਾਹਨ ਹਾਦਸੇ ਵਿਚ ਹੋਈ ਮੌਤ ਦੇ ਸਬੰਧ ਵਿਚ ਨਿੱਜੀ ਦੁਰਘਟਨਾ ਬੀਮਾ ਰਾਸ਼ੀ ਇਕ ਲੱਖ ਰੁਪਏ ਦਾ ਭੁਗਤਾਨ ਇਕ ਮਹੀਨੇ ਦੇ ਅੰਦਰ ਕਰਨਗੇ।
ਇਹ ਵੀ ਪੜ੍ਹੋ : ਅਰਥਸ਼ਾਸਤਰੀ ਕ੍ਰਿਸ ਜਾਨਸ ਦੀ ਚਿਤਾਵਨੀ, ਅਗਲੇ 5 ਮਹੀਨਿਆਂ ’ਚ ਦੁੱਗਣੀਆਂ ਹੋ ਸਕਦੀਆਂ ਹਨ ਈਂਧਨ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।