ICICI ਬੈਂਕ ਵੱਲੋਂ FD ਦਰਾਂ 'ਚ ਕਟੌਤੀ, ਹੁਣ ਇਹ ਮਿਲ ਰਿਹੈ ਵਿਆਜ

11/21/2019 1:52:42 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ 20 ਨਵੰਬਰ ਤੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਐੱਚ. ਡੀ. ਐੱਫ. ਸੀ. ਬੈਂਕ ਨੇ ਵੀ ਕਟੌਤੀ ਕੀਤੀ ਸੀ। ਇਸ ਸਾਲ ਹੁਣ ਤਕ ਨਿੱਜੀ ਤੇ ਸਰਕਾਰੀ ਦੋਹਾਂ ਖੇਤਰਾਂ ਦੇ ਬੈਂਕ ਕਈ ਵਾਰ ਐੱਫ. ਡੀ. ਦਰਾਂ 'ਚ ਕਮੀ ਕਰ ਚੁੱਕੇ ਹਨ। ਆਈ. ਸੀ. ਆਈ. ਸੀ. ਆਈ.  ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਵਿਚਕਾਰ ਦੀ ** ਪੇਸ਼ ਕਰਦਾ ਹੈ। ਇਹ ਬੈਂਕ 7 ਦਿਨ ਤੋਂ 14 ਦਿਨਾਂ 'ਚ ਪੂਰੀ ਹੋਣ ਵਾਲੇ ਡਿਪਾਜ਼ਿਟ 'ਤੇ 4 ਫੀਸਦੀ ਵਿਆਜ ਦੇ ਰਿਹਾ ਹੈ।

 

ਹੁਣ 15 ਦਿਨ ਤੋਂ 29 ਦਿਨਾਂ ਵਾਲੀ ਐੱਫ. ਡੀ. 'ਤੇ 4.25 ਫੀਸਦੀ ਅਤੇ 30 ਦਿਨ ਤੋਂ 45 ਦਿਨਾਂ ਵਾਲੀ 'ਤੇ 5 ਫੀਸਦੀ ਵਿਆਜ ਹੈ। 46 ਦਿਨ ਤੋਂ 184 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਆਈ. ਸੀ. ਆਈ. ਸੀ. ਆਈ.  ਬੈਂਕ 5.50 ਫੀਸਦੀ ਵਿਆਜ ਦੇ ਰਿਹਾ ਹੈ। 185 ਦਿਨ ਤੋਂ ਲੈ ਕੇ 289 ਦਿਨਾਂ ਤੱਕ ਦੀ ਮਿਆਦ 'ਚ ਪੂਰੀ ਹੋਣ ਵਾਲੇ ਡਿਪਾਜ਼ਿਟ ਹੁਣ ਤੁਹਾਨੂੰ 5.75 ਫੀਸਦੀ ਵਿਆਜ ਮਿਲੇਗਾ। 290 ਦਿਨ ਤੇ ਇਕ ਸਾਲ ਤੋਂ ਘੱਟ ਵਾਲੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ ਘਟਾ ਕੇ ਹੁਣ 6 ਫੀਸਦੀ ਕਰ ਦਿੱਤੀ ਗਈ ਹੈ।

 

PunjabKesari
ਉੱਥੇ ਹੀ, ਇਕ ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. ਲਈ ਹੁਣ ਆਈ. ਸੀ. ਆਈ. ਸੀ. ਆਈ. ਬੈਂਕ 6.35 ਫੀਸਦੀ ਵਿਆਜ ਦੇ ਰਿਹਾ ਹੈ। ਇਸ ਤੋਂ ਇਲਾਵਾ 18 ਮਹੀਨਿਆਂ ਤੋਂ 10 ਸਾਲਾਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ਹੁਣ ਤੁਹਾਨੂੰ 6.60 ਫੀਸਦੀ ਵਿਆਜ ਮਿਲੇਗਾ। ਬਜ਼ੁਰਗ ਨਾਗਰਿਕਾਂ ਨੂੰ ਪਹਿਲਾਂ ਦੀ ਤਰ੍ਹਾਂ ਜਨਰਲ ਪਬਲਿਕ ਦੇ ਮੁਕਾਬਲੇ 0.5 ਫੀਸਦੀ ਵੱਧ ਅੰਕ ਵਿਆਜ ਮਿਲ ਰਿਹਾ ਹੈ।

 


Related News