ICICI ਲੋਮਬਾਰਡ ਦੀ ਨਵੀਂ ਪੇਸ਼ਕਸ਼, ਬੀਮਾਧਾਰਕਾਂ ਨੂੰ ਘਰ 'ਚ ਇਲਾਜ ਕਰਾਉਣ 'ਤੇ ਵੀ ਮਿਲੇਗਾ ਕਲੇਮ

06/16/2020 4:39:29 PM

ਨਵੀਂ ਦਿੱਲੀ : ਆਈ.ਸੀ.ਆਈ.ਸੀ.ਆਈ. ਲੋਮਬਾਰਡ ਜਨਰਲ ਇੰਸ਼ੋਰੈਂਸ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਹਨ। ਇਸ ਦੇ ਤਹਿਤ ਹੁਣ ਬੀਮਾਧਾਰਕ ਜੇਕਰ ਹਸਪਤਾਲ ਦੀ ਜਗ੍ਹਾ ਘਰ ਵਿਚ ਹੀ ਆਪਣਾ ਇਲਾਜ ਕਰਾਉਂਦਾ ਹੈ ਤਾਂ ਇਸ ਦਾ ਖਰਚਾ ਵੀ ਬੀਮੇ ਵਿਚ ਕਵਰ ਹੋਵੇਗਾ। ਇਸ ਨਾਲ ਅਜਿਹੇ ਗਾਹਕਾਂ ਨੂੰ ਬਹੁਤ ਲਾਭ ਹੋਵੇਗਾ ਜੋ ਕਿਸੇ ਬੀਮਾਰੀ ਲਈ ਹਸਪਤਾਲ ਦੀ ਬਜਾਏ ਆਪਣੇ ਘਰ ਵਿਚ ਸੁਰੱਖਿਅਤ ਮਾਹੌਲ ਵਿਚ ਇਲਾਜ ਕਰਵਾਉਣਾ ਚਾਹੁੰਦੇ ਹਨ। ਦੱਸ ਦੇਈਏ ਕਿ ਹੁਣ ਕੋਵਿਡ ਸਬੰਧ ਇਨਪੇਸ਼ੈਂਟ ਕਲੇਮ ਲਈ ਨਵੀਂਆਂ ਨੀਤੀਆਂ 'ਤੇ ਇੰਤਜ਼ਾਰ ਦੀ ਮਿਆਦ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ। ਇਹ ਪਹਿਲਾਂ 30 ਦਿਨ ਦੀ ਸੀ। ਚੰਗੀ ਗੱਲ ਇਹ ਹੈ ਕਿ ਇੰਤਜ਼ਾਰ ਮਿਆਦ ਵਿਚ ਕਮੀ ਲਈ ਪ੍ਰੀਮੀਅਮ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਹ ਸਾਰੀਆਂ ਸਿਹਤ ਪਾਲਿਸੀਆਂ 'ਤੇ ਲਾਗੂ ਹੋਵੇਗਾ। ਹੋਮ ਹੈਲਥ ਕੇਅਰ ਬੈਨੀਫਿਟ ਗਾਹਕਾਂ ਲਈ 31 ਮਾਰਚ 2021 ਤੱਕ ਉਪਲੱਬਧ ਰਹੇਗਾ।

ਆਈ.ਸੀ.ਆਈ.ਸੀ.ਆਈ. ਲੋਮਬਾਰਡ ਨੇ ਕਿਹਾ ਹੈ ਕਿ ਜੇਕਰ ਕੋਈ ਮਰੀਜ਼ ਕੋਵਿਡ-19 ਦਾ ਇਲਾਜ ਕਰਾਉਂਦਾ ਹੈ ਅਤੇ ਉਸ ਲਈ ਕਲੇਮ ਕਰਦਾ ਹੈ ਤਾਂ ਵੀ ਉਸ ਦਾ 'ਨੋ ਕਲੇਮ ਬੋਨਸ' ਜਾਰੀ ਰਹੇਗਾ। ਜੇਕਰ ਨਹੀਂ ਤਾਂ ਪਾਲਿਸੀ ਵਿਚ ਇਕੱਠੀ ਕੀਤੀ ਬੀਮੇ ਦੀ ਰਕਮ (ਏ.ਐਸ.ਆਈ.) ਵੀ ਪ੍ਰਭਾਵਿਤ ਨਹੀਂ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਬੀਮਾਯੁਕਮ ਵਿਅਕਤੀ ਕੋਵਿਡ-19 ਕਾਰਨ ਹਪਸਤਾਲ ਵਿਚ ਭਰਤੀ ਹੁੰਦਾ ਹੈ ਤਾਂ ਗਾਹਕਾਂ ਨੂੰ ਜ਼ਰੂਰੀ ਵਿੱਤੀ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਲਾਭ ਆਈ.ਸੀ.ਆਈ.ਸੀ.ਆਈ. ਲੋਮਬਾਰਡ ਦੀਆਂ ਸੰਪੂਰਨ ਸਿਹਤ ਬੀਮਾ ਅਤੇ ਸਿਹਤ ਬੂਸਟਰ ਸਕੀਮਾਂ ਵਿਚ ਦਿੱਤਾ ਜਾਂਦਾ ਹੈ।

ਆਈ.ਸੀ.ਆਈ.ਸੀ.ਆਈ. ਲੋਮਬਾਰਡ ਜੀ.ਆਈ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਮੰਤਰੀ ਦਾ ਕਹਿਣਾ ਹੈ ਕਿ ਉਹ ਲੋੜ ਦੇ ਸਮੇਂ ਗਾਹਕਾਂ ਦਾ ਹੱਥ ਫੜਨ 'ਤੇ ਵਿਸ਼ਵਾਸ ਕਰਦੇ ਹੈ। ਕੋਵਿਡ-9 ਮਹਾਮਾਰੀ ਕਾਰਨ ਲਗਾਤਾਰ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਇਸ ਲਈ ਕੰਪਨੀ ਨੇ ਸੋਚਿਆ ਹੈ ਕਿ ਆਪਣੇ ਸਿਹਤ ਬੀਮਾ ਪੇਸ਼ਕਸ਼ ਨੂੰ ਸਥਾਪਤ ਕਰਨਾ ਵਧੇਰੇ ਮਹੱਤਵਪੂਰਣ ਹੈ ਤਾਂ ਜੋ ਉਹ ਆਪਣੇ ਗਾਹਕਾਂ ਦੀਆਂ ਉਭਰ ਰਹੀਆਂ ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰ ਸਕਣ। ਇਹ ਲਾਭ ਬਿਨਾਂ ਕਿਸੇ ਚਾਰਜ ਦੇ ਦਿੱਤੇ ਜਾ ਰਹੇ ਹਨ, ਜਿਸ ਨਾਲ ਸਾਡੇ ਪਾਲਿਸੀ ਧਾਰਕਾਂ ਨੂੰ ਉਨ੍ਹਾਂ ਦੇ ਸਿਹਤ ਬੀਮੇ ਦਾ ਵੱਧ ਤੋਂ ਵੱਧ ਲਾਭ ਹੋਵੇਗਾ।


cherry

Content Editor

Related News