IBA ਜਨਤਕ ਬੈਂਕਾਂ ਦੇ ਕਰਮਚਾਰੀਆਂ ਦੀ ਤਨਖ਼ਾਹ ਸਮੀਖਿਆ ਦਸੰਬਰ ਤੱਕ ਪੂਰੀ ਕਰੇ : ਵਿੱਤ ਮੰਤਰਾਲਾ

07/10/2023 5:47:12 PM

ਨਵੀਂ ਦਿੱਲੀ (ਭਾਸ਼ਾ)– ਸਰਕਾਰ ਨੇ ਭਾਰਤੀ ਬੈਂਕ ਸੰਘ (ਆਈ. ਬੀ. ਏ.) ਨੂੰ ਬੈਂਕ ਕਰਮਚਾਰੀਆਂ ਦੇ ਤਨਖਾਹ ਵਾਧੇ ਲਈ 12ਵੇਂ ਦੋਪੱਖੀ ਸਮਝੌਤੇ ਨੂੰ ਲੈ ਕੇ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਇਸ ਨੂੰ ਇਕ ਦਸੰਬਰ 2023 ਤੱਕ ਪੂਰਾ ਕਰਨ ਲਈ ਕਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਤਨਖ਼ਾਹ ਸਮੀਖਿਆ ਇਕ ਨਵੰਬਰ 2022 ਤੋਂ ਪੈਂਡਿੰਗ ਹੈ।

ਅਧਿਕਾਰੀ ਮੁਤਾਬਕ ਵਿੱਤ ਮੰਤਰਾਲਾ ਨੇ ਆਈ. ਬੀ. ਏ. ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਤਨਖਾਹ ਵਾਧੇ ਨੂੰ ਲੈ ਕੇ ਭਵਿੱਖ ’ਚ ਹੋਣ ਵਾਲੀ ਸਾਰੀ ਗੱਲਬਾਤ ਸਮਾਂ ਹੱਦ ਖਦਮ ਹੋਣ ਤੋਂ ਪਹਿਲਾਂ ਪੂਰੀ ਹੋਵੇ ਤਾਂ ਕਿ ਤਨਖਾਹ ਸੋਧ ਤੈਅ ਸਮੇਂ ’ਤੇ ਹੋ ਸਕੇ। ਇਸ ਦੇ ਤਹਿਤ ਆਈ. ਬੀ. ਏ. ਕਰਮਚਾਰੀ ਸੰਗਠਨਾਂ ਨਾਲ ਗੱਲਬਾਤ ਸ਼ੁਰੂ ਕਰ ਸਕਦਾ ਹੈ ਅਤੇ ਆਪਸੀ ਸਹਿਮਤੀ ਦੇ ਆਧਾਰ ’ਤੇ ਤਨਖਾਹ ਵਾਧੇ ਨੂੰ ਲੈ ਕੇ ਨਤੀਜੇ ’ਤੇ ਪਹੁੰਚ ਸਕਦਾ ਹੈ।


rajwinder kaur

Content Editor

Related News