ਆਈ. ਐੱਮ. ਐੱਫ. ਨੇ ਭਾਰਤ ''ਚ ਤਿੰਨ-ਪੱਖੀ ਸੁਧਾਰਾਂ ਦੀ ਕੀਤੀ ਵਕਾਲਤ

Sunday, Oct 15, 2017 - 02:11 AM (IST)

ਵਾਸ਼ਿੰਗਟਨ— ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਲਈ ਤਿੰਨ-ਪੱਖੀ ਬੁਨਿਆਦੀ ਸੁਧਾਰ ਦ੍ਰਿਸ਼ਟੀਕੋਣ ਅਪਣਾਉਣ ਦਾ ਸੁਝਾਅ ਦਿੱਤਾ ਹੈ। ਇਸ 'ਚ ਕਾਰਪੋਰੇਟ ਅਤੇ ਬੈਂਕਿੰਗ ਖੇਤਰ ਨੂੰ ਕਮਜ਼ੋਰ ਸਥਿਤੀ ਤੋਂ ਬਾਹਰ ਕੱਢਣਾ, ਮਾਲੀਏ ਸਬੰਧੀ ਕਦਮਾਂ ਦੇ ਮਾਧਿਅਮ ਨਾਲ ਵਿੱਤੀ ਇਕਸਾਰਤਾ ਨੂੰ ਜਾਰੀ ਰੱਖਣਾ ਅਤੇ ਕਿਰਤ ਤੇ ਉਤਪਾਦ ਬਾਜ਼ਾਰ ਦੀ ਸਮਰੱਥਾ ਨੂੰ ਬਿਹਤਰ ਕਰਨ ਦੇ ਸੁਧਾਰ ਸ਼ਾਮਲ ਹਨ।  
ਆਈ. ਐੱਮ. ਐੱਫ. 'ਚ ਏਸ਼ੀਆ ਪ੍ਰਸ਼ਾਂਤ ਵਿਭਾਗ ਦੇ ਉਪ ਨਿਰਦੇਸ਼ਕ ਕੇਨੇਥ ਕਾਂਗ ਨੇ ਕਿਹਾ ਕਿ ਏਸ਼ੀਆ ਦਾ ਸਿਨੇਰਿਓ ਵਧੀਆ ਹੈ ਅਤੇ ਇਹ ਮੁਸ਼ਕਿਲ ਸੁਧਾਰਾਂ ਦੇ ਨਾਲ ਭਾਰਤ ਨੂੰ ਅੱਗੇ ਲਿਜਾਣ ਦਾ ਮਹੱਤਵਪੂਰਨ ਮੌਕਾ ਹੈ। ਕਾਂਗ ਨੇ ਕਿਹਾ, ''ਢਾਂਚਾਗਤ ਸੁਧਾਰਾਂ ਦੇ ਮਾਮਲੇ 'ਚ 3 ਨੀਤੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ।'' ਪਹਿਲੀ ਪਹਿਲ ਕਾਰਪੋਰੇਟ ਅਤੇ ਬੈਂਕਿੰਗ ਖੇਤਰ ਦੀ ਸਥਿਤੀ ਨੂੰ ਬਿਹਤਰ ਕਰਨਾ ਹੈ। ਇਸ ਦੇ ਲਈ ਨਾਨ-ਪ੍ਰੋਫਾਰਮਿੰਗ ਏਸੈੱਟਸ (ਐੱਨ. ਪੀ. ਏ.) ਦੇ ਹੱਲ ਨੂੰ ਵਧਾਉਣਾ, ਜਨਤਕ ਖੇਤਰ ਦੇ ਬੈਂਕਾਂ 'ਚ ਪੂੰਜੀ ਜ਼ਿਆਦਤੀ ਦਾ ਮੁੜ-ਨਿਰਮਾਣ ਅਤੇ ਬੈਂਕਾਂ ਦੀ ਕਰਜ਼ਾ ਵਸੂਲੀ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਹੋਵੇਗਾ। ਦੂਜੀ ਪਹਿਲ ਭਾਰਤ ਨੂੰ ਮਾਲੀਏ ਸਬੰਧੀ ਕਦਮ ਚੁੱਕ ਕੇ ਆਪਣੇ ਖਜ਼ਾਨਾ ਇਕਸਾਰਤਾ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਾ ਚਾਹੀਦਾ ਹੈ। ਨਾਲ ਹੀ ਸਬਸਿਡੀ ਦੇ ਬੋਝ ਨੂੰ ਵੀ ਘੱਟ ਕਰਨਾ ਚਾਹੀਦਾ ਹੈ। ਤੀਜੀ ਪਹਿਲ ਬੁਨਿਆਦੀ ਢਾਂਚਾ ਫਰਕ ਨੂੰ ਘਟਾਉਣ ਲਈ ਬੁਨਿਆਦੀ ਸੁਧਾਰਾਂ ਦੀ ਰਫ਼ਤਾਰ ਬਣਾਈ ਰੱਖਣਾ ਅਤੇ ਕਿਰਤ ਤੇ ਉਤਪਾਦ ਬਾਜ਼ਾਰ ਦੀ ਸਮਰੱਥਾ ਦਾ ਵਿਸਥਾਰ ਹੋਣਾ ਚਾਹੀਦਾ ਹੈ। ਨਾਲ ਹੀ ਖੇਤੀਬਾੜੀ ਸੁਧਾਰਾਂ ਨੂੰ ਵੀ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਭਾਰਤ ਨੂੰ ਇਸ ਦੇ ਨਾਲ ਹੀ ਲਿੰਗਭੇਦ ਨੂੰ ਖਤਮ ਕਰਨ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਦੇਸ਼ 'ਚ ਔਰਤਾਂ ਨੂੰ ਰੋਜ਼ਗਾਰ ਦੇ ਜ਼ਿਆਦਾ ਮੌਕੇ ਮਿਲ ਸਕਣ।


Related News