Hyundai ਦੀਆਂ 16,409 ਕਾਰਾਂ ’ਚ ਆਈ ਖਰਾਬੀ, ਕੰਪਨੀ ਨੇ ਕੀਤਾ ਰੀਕਾਲ

11/20/2019 5:43:19 PM

ਆਟੋ ਡੈਸਕ– ਹੁੰਡਈ ਨੇ ਆਪਣੀਆਂ ਦੋ ਕਾਰਾਂ Grand i10 ਅਤੇ Xcent ਦੇ 16,409 ਸੀ.ਐੱਨ.ਜੀ. ਮਾਡਲਾਂ ਨੂੰ ਵਾਪਸ ਮੰਗਾਇਆ ਹੈ। ਕੰਪਨੀ ਨੇ ਜੋ 16,409 ਕਾਰਾਂ ਰੀਕਾਲ ਕੀਤੀਆਂ ਹਨ, ਉਹ 1 ਅਗਸਤ 2017 ਤੋਂ 30 ਸਤੰਬਰ 2019 ਦੇ ਵਿਚਕਾਰ ਬਣੀਆਂ ਹਨ। ਹੁੰਡਈ ਨੇ ਕਿਹਾ ਹੈ ਕਿ ਸੀ.ਐੱਨ.ਜੀ. ਫਿਲਟਰ ਅਸੈਂਬਲੀ ’ਚ ਖਾਮੀ ਦੇ ਚੱਲਦੇ ਇਨ੍ਹਾਂ ਕਾਰਾਂ ਨੂੰ ਵਾਪਸ ਮੰਗਾਇਆ ਗਿਆ ਹੈ। ਇਨ੍ਹਾਂ ਸਾਰੀਆਂ ਕਾਰਾਂ ’ਚ ਫੈਕਟਰੀ ਫਿਟਿਡ ਸੀ.ਐੱਨ.ਜੀ. ਕਿੱਟ ਦਿੱਤੀ ਗਈ ਹੈ। ਹੁੰਡਈ ਨੇ ਰੀਕਾਲ ਨੋਟਿਸ ’ਚ ਕਿਹਾ ਹੈ ਕਿ ਪ੍ਰਭਾਵਿਤ ਕਾਰਾਂ ਨਾਨ-ਏ.ਬੀ.ਐੱਸ. ਮਾਡਲ ਹਨ। ਅਜਿਹੇ ’ਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਵਾਪਸ ਮੰਗਾਈਆਂ ਗਈਆਂ ਕਾਰਾਂ ’ਚ ਜ਼ਿਆਦਾਤਰ ‘ਪ੍ਰਾਈਮ ਮਾਡਲ’, ਯਾਨੀ ਟੈਕਸੀ ਸਰਵਿਸ ’ਚ ਚੱਲਣ ਵਾਲੀਆਂ ਕਾਰਾਂ ਹੋਣਗੀਆਂ। 

ਇਨ੍ਹਾਂ 16,409 ਪ੍ਰਭਾਵਿਤ ਕਾਰਾਂ ਨੂੰ ਚੈਕਿੰਗ ਲਈ 25 ਨਵੰਬਰ ਤੋਂ ਹੁੰਡਈ ਦੇ ਵਰਕਸ਼ਾਪ ’ਤੇ ਬੁਲਾਇਆ ਜਾਵੇਗਾ। ਇਸ ਲਈ ਕੰਪਨੀ ਡੀਲਰਸ਼ਿਪ ਰਾਹੀਂ ਪ੍ਰਭਾਵਿਤ ਕਾਰਾਂ ਦੇ ਮਾਲਿਕਾਂ ਨਾਲ ਸੰਪਰਕ ਕਰੇਗੀ। ਵਰਕਸ਼ਾਪ ’ਤੇ ਚੈਕਿੰਗ ’ਚ ਕਰੀਬ ਇਕ ਘੰਟੇ ਦਾ ਸਮਾਂ ਲੱਗੇਗਾ। ਕਾਰ ਦੇ ਸੀ.ਐੱਨ.ਜੀ. ਫਿਲਟਰ ਅਸੈਂਬਲੀ ’ਚ ਖਾਮੀ ਪਾਏ ਜਾਣ ’ਤੇ ਇਸ ਨੂੰ ਠੀਕ ਕੀਤਾ ਜਾਵੇਗਾ। ਇਸ ਲਈ ਗਾਹਕਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ ਯਾਨੀ ਕੰਪਨੀ ਇਸ ਖਾਮੀ ਨੂੰ ਫ੍ਰੀ ’ਚ ਠੀਕ ਕਰੇਗੀ। 


Related News