ਹੁੰਡਈ Aura ਭਾਰਤ ’ਚ ਲਾਂਚ, ਜਾਣੋ ਫੀਚਰਜ਼, ਕੀਮਤ ਤੇ ਬੁਕਿੰਗ ਡਿਟੇਲਸ

01/21/2020 3:23:16 PM

ਆਟੋ ਡੈਸਕ– ਹੁੰਡਈ ਦੀ Aura ਭਾਰਤ ’ਚ ਲਾਂਚ ਹੋ ਗਈ ਹੈ। ਇਸ ਕਾਰ ਦੀ ਬੁਕਿੰਗ ਕੰਪਨੀ ਦੀ ਵੈੱਬਸਾਈਟ ਜਾਂ ਉਸ ਦੀ ਡੀਲਰਸ਼ਿਪ ਜ਼ਰੀਏ 10 ਰੁਪਏ ’ਚ ਕੀਤੀ ਜਾ ਸਕਦੀ ਹੈ। ਹੁੰਡਈ Aura ਦੀ ਸ਼ੁਰੂਆਤੀ ਕੀਮਤ 5,799,900 ਰੁਪਏ ਹੈ, ਉਥੇ ਹੀ ਟਾਪ ਵੇਰੀਐਂਟ ਦੀ ਕੀਮਤ 9.22 ਲੱਖ ਰੁਪਏ ਤਕ ਹੈ।

 

CNG ਇੰਜਣ ਵੀ ਮਿਲੇਗਾ 

PunjabKesari
ਹੁੰਡਈ ਦੀ ਇਹ ਗੱਡੀ ਤਿੰਨ ਇੰਜਣ ਬਦਲਾਂ 'ਚ ਉਪਲੱਬਧ ਕਰਾਈ ਗਈ ਹੈ। 1.2 ਲੀਟਰ ਪੈਟਰੋਲ 83 ਬੀ.ਐੱਚ.ਪੀ. ਦੀ ਪਾਵਰ, 1 ਲੀਟਰ ਟਰਬੋ ਪੈਟਰੋਲ 100 ਬੀ.ਐੱਚ.ਪੀ. ਦੀ ਪਾਵਰ ਅਤੇ 1.2 ਲੀਟਰ ਡੀਜ਼ਲ ਇੰਜਣ 75 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। 1.2 ਲੀਟਰ ਵਾਲੇ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਨਾਲ 5-ਸਪੀਡ ਮੈਨੁਅਲ ਗਿਅਰਬਾਕਸ ਅਤੇ ਏ.ਐੱਮ.ਟੀ. ਗਿਅਰਬਾਕਸ ਦੇ ਆਪਸ਼ਨ ਮਿਲਣਗੇ। 1 ਲੀਟਰ ਵਾਲੇ ਟਰਬੋ ਪੈਟਰੋਲ ਇੰਜਣ ਦੇ ਨਾਲ ਸਿਰਫ 5-ਸਪੀਡ ਮੈਨੁਅਲ ਗਿਅਰਬਾਕਸ ਮਿਲੇਗਾ। ਇਹ ਤਿੰਨੋਂ ਹੀ ਇੰਜਣ ਬੀ.ਐੱਸ.-6 ਕੰਪਲਾਇੰਟ ਹੋਣਗੇ। ਕਾਰ ਦਾ 1.2 ਲੀਟਰ ਪੈਟਰੋਲ ਇੰਜਣ ਫੈਕਟਰੀ-ਫਿਟੇਡ ਸੀ.ਐੱਨ.ਜੀ. ਦੇ ਆਪਸ਼ਨ ਦੇ ਨਾਲ ਵੀ ਆਏਗਾ। 

 

ਕਿੰਨੀ ਹੈ ਕੀਮਤ

PunjabKesariਹੁੰਡਈ Aura E, S, SX ਅਤੇ SX (O) ਵੇਰੀਐਂਟ ’ਚ ਆਈ ਹੈ। ਕਾਰ ਦੇ ਬੇਸ ਵੇਰੀਐਂਟ 1.2 ਲੀਟਰ ਪੈਟਰੋਲ ਇੰਜਣ (MT) ਦੀ ਸ਼ੁਰੂਆਤੀ ਕੀਮਤ 5.79 ਲੱਖ ਰੁਪਏ ਅਤੇ AMT ਵਾਲੇ ਟਾਪ ਵੇਰੀਐਂਟ ਦੀ ਕੀਮਤ 8.04 ਲੱਖ ਰੁਪਏ, ਉਥੇ ਹੀ 1.0 ਲੀਟਰ ਟਰਬੋ ਇੰਜਣ ਦੀ ਕੀਮਤ 8.54 ਲੱਖ ਰੁਪਏ ਹੈ। ਜਦਕਿ 1.2 ਲੀਟਰ ਡੀਜ਼ਲ ਇੰਜਣ ਦੀ ਸ਼ੁਰੂਆਤੀ ਕੀਮਤ 7.73 ਲੱਖ ਰੁਪਏ ਅਤੇ AMT ਵਾਲੇ ਟਾਪ ਵੇਰੀਐਂਟ ਦੀ ਕੀਮਤ 9.22 ਲੱਖ ਰੁਪਏ ਹੈ। 

PunjabKesari

ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਕਾਰ ’ਚ ਐਂਡਰਾਇਡ ਆਟੋ ਅਤੇ ਐਪਲ ਕਾਰ-ਪਲੇਅ ਦੇ ਨਾਲ 8.0 ਇੰਚ ਦਾ ਇੰਫੋਟੇਨਮੈਂਟ ਸਿਸਟਮ ਹੈ। ਇਸ ਤੋਂ ਇਲਾਵਾ 5.3-ਇੰਚ ਡਿਜੀਟਲ ਸਪੀਡੋਮੀਟ ਅਤੇ ਮਲਟੀ-ਇੰਫੋਟੇਨਮੈਂਟ ਡਿਸਪਲੇਅ, ਵਾਇਰਲੈੱਸ ਚਾਰਜਿੰਗ, ਪ੍ਰੀਮੀਅਮ ਸਾਊਂਡ ਸਿਸਟਮ ਅਤੇ ਰੀਅਰ ਸੈਂਟਰ ਆਰਮਰੈਸਟ ਵਰਗੇ ਫੀਚਰਜ਼ ਹਨ। ਕੰਪਨੀ ਦਾ ਕਹਿਣਾ ਹੈ ਕਿ ਹੁੰਡਈ Aura ’ਚ ਬੈਸਟ ਇਨ ਕਲਾਸ ਇੰਟੀਰੀਅਰ ਸਪੇਸ ਅਤੇ ਲੈੱਗਰੂਮ ਮਿਲਦਾ ਹੈ। ਕਾਰ ’ਚ ਸਟੈਂਡਰਡ ਫੀਚਰਜ਼ ਦੇ ਰੂਪ ’ਚ ਡਿਊਲ ਏਅਰਬੈਗਸ, ABS ਵਿਤ EBD ਮਿਲਦੇ ਹਨ। 

PunjabKesari

6 ਕਲਰ
ਹੁੰਡਈ Aura 6 ਰੰਗਾਂ- ਫਿਅਰੀ ਰੈੱਡ, ਪੋਲਰ ਵਾਈਟ, ਤਾਈਫੂਨ ਸਿਲਵਰ, ਟਾਈਟਨ ਗ੍ਰੇਅ, ਅਲਫਾ ਬਲਿਊ ਅਤੇ ਵਿਨਟੇਜ ਬ੍ਰਾਊਨ ’ਚ ਉਪਲੱਬਧ ਹੋਵੇਗੀ। ਵਿਨਟੇਜ ਬ੍ਰਾਊਨ ਕਲਰ ਵਿਸ਼ੇਸ਼ ਤੌਰ ’ਤੇ ਇਸ ਕਾਰ ਲਈ ਲਿਆਇਆ ਗਿਆ ਹੈ। Aura ਦੀ ਫਰੰਟ ਲੁਕ ਗ੍ਰੈਂਡ ਆਈ10 ਨਿਓਸ ਤੋਂ ਪ੍ਰੇਰਿਤ ਹੈ। ਹਾਲਾਂਕਿ, ਇਸ ਦਾ ਡੈਸ਼ਬੋਰਡ ਸਿਲਵਰ ਦੀ ਥਾਂ ਡਾਰਕ ਬ੍ਰਾਊਨ ਕਲਰ ਦਾ ਦਿੱਤਾ ਗਿਆ ਹੈ। ਕਾਰ ਦੇ ਸਟੀਅਰਿੰਗ ’ਚ ਵੀ ਜ਼ਿਆਦਾ ਕੰਟਰੋਲ ਬਟਨ ਦਿੱਤੇ ਗਏ ਹਨ।


Related News