ਸਤੰਬਰ ''ਚ 10 ਫੀਸਦੀ ਵਧੀ ਹੁੰਡਈ ਦੀ ਕੁੱਲ ਵਿਕਰੀ
Wednesday, Oct 01, 2025 - 01:25 PM (IST)

ਨਵੀਂ ਦਿੱਲੀ- ਵਾਹਨ ਨਿਰਮਾਤਾ ਹੁੰਡਈ ਮੋਟਰ ਇੰਡੀਆ (ਐੱਚਐੱਮਆਈਐੱਲ) ਦੀ ਸਤੰਬਰ 'ਚ ਕੁੱਲ ਵਿਕਰੀ ਸਾਲਾਨਾ ਆਧਾਰ 'ਤੇ 10 ਫੀਸਦੀ ਵੱਧ ਕੇ 70,347 ਇਕਾਈ ਰਹੀ। ਦੱਖਣ ਕੋਰੀਆਈ ਵਾਹਨ ਨਿਰਮਾਤਾ ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਸਤੰਬਰ 2024 'ਚ ਕੁੱਲ 64,21 ਇਕਾਈਆਂ ਵੇਚੀਆਂ ਸਨ। ਡੀਲਰਾਂ ਨੂੰ ਘਰੇਲੂ ਪੱਧਰ 'ਤੇ ਭੇਜੇ ਗਏ ਵਾਹਨਾਂ ਦੀ ਗਿਣਤੀ ਪਿਛਲੇ ਮਹੀਨੇ ਮਾਮੂਲੀ ਵਾਧੇ ਨਾਲ 51,547 ਇਕਾਈ ਹੋ ਗਈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ 'ਚ ਇਹ 51,101 ਇਕਾਈ ਸੀ।
ਪਿਛਲੇ ਮਹੀਨੇ ਕੰਪਨੀ ਦਾ ਨਿਰਯਾਤ ਵੱਧ ਕੇ 18,800 ਇਕਾਈ ਹੋ ਗਿਆ, ਜਦੋਂ ਕਿ ਇਕ ਸਾਲ ਪਹਿਲਾਂ ਇਹ 13,100 ਇਕਾਈ ਸੀ। ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚਐੱਮਆਈਐੱਲ) ਦੇ ਮੁੱਖ ਸੰਚਾਲਣ ਅਧਿਕਾਰੀ (ਸੀਓਓ) ਤਰੁਣ ਗਰਗ ਨੇ ਕਿਹਾ,''ਜੀਐੱਸਟੀ 2.0 ਸੁਧਾਰਾਂ ਦੇ ਐਲਾਨ ਤੋਂ ਬਾਅਦ ਹੁੰਡਈ ਮੋਟਰ ਇੰਡੀਆ ਲਿਮਟਿਡ ਹੁਣ ਘਰੇਲੂ ਅਤੇ ਨਿਰਯਾਤ ਦੋਵੇਂ ਬਜ਼ਾਰਾਂ 'ਚ ਤਾਲਮੇਲ ਨਾਲ ਸਮਾਨ ਰੂਪ ਨਾਲ ਵਾਧਾ ਦੇਖ ਰਹੀ ਹੈ...।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8