ਸੈਮਸੰਗ ਨੂੰ ਪਛਾੜ ਹੁਵਾਵੇਈ ਬਣੀ ਸਭ ਤੋ ਵੱਡੀ ਸਮਾਰਟਫੋਨ ਕੰਪਨੀ : ਰਿਪੋਰਟ

07/08/2020 6:28:52 PM

ਗੈਜੇਟ ਡੈਸਕ—ਚੀਨੀ ਕੰਪਨੀ ਹੁਵਾਵੇਈ ਅਤੇ ਸੈਮਸੰਗ 'ਚ ਕੁਝ ਸਾਲਾਂ ਤੋਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਅਸੀਂ ਇਥੇ ਗੱਲ ਕਰ ਰਹੇ ਹਾਂ ਸਮਾਰਟਫੋਨ ਬਿਜ਼ਨੈੱਸ ਦੀ। ਇਕ-ਦੋ ਸਾਲ ਹੁਵਾਵੇਈ ਲਈ ਖਰਾਬ ਰਹੇ ਹਨ ਅਤੇ ਹੁਣ ਵੀ ਕਈ ਦੇਸ਼ਾਂ 'ਚ ਹੁਵਾਵੇਈ ਵਧੀਆ ਸਥਿਤੀ 'ਚ ਨਹੀਂ ਹੈ। ਅਮਰੀਕਾ ਤੋਂ ਬਾਅਦ ਬ੍ਰਿਟੇਨ 'ਚ ਵੀ ਹੁਵਾਵੇਈ ਕੁਝ ਸਮੇਂ ਲਈ ਬੈਨ ਰਹੀ ਹੈ। ਕੈਨੇਡਾ ਤੋਂ ਲੈ ਕੇ ਭਾਰਤ ਤੱਕ 'ਚ ਫਿਲਹਾਲ ਇਸ ਕੰਪਨੀ ਨਾਲ ਕਈ ਦਿੱਕਤਾਂ ਆ ਰਹੀਆਂ ਹਨ। ਵੱਡਾ ਕਾਰਣ ਡਾਟਾ ਨੂੰ ਲੈ ਕੇ ਹੈ। ਅਮਰੀਕਾ ਦੋਸ਼ ਲਗਾਉਂਦਾ ਹੈ ਕਿ ਇਹ ਕੰਪਨੀ ਚੀਨੀ ਸਰਕਾਰ ਨਾਲ ਡਾਟਾ ਸ਼ੇਅਰ ਕਰਦੀ ਹੈ।

ਸਮਾਰਟਫੋਨ ਮਾਰਕੀਟ ਨਾਲ ਹੁਵਾਵੇਈ ਲਈ ਇਕ ਰਾਹਤ ਭਰੀ ਖਬਰ ਹੈ ਕਿਉਂਕਿ ਕੰਪਨੀ ਸੈਮਸੰਗ ਨੂੰ ਰਿਪਲੇਅਸ ਕਰਦੇ ਹੋਏ ਨੰਬਰ-1 ਸਮਾਰਟਫੋਨ ਕੰਪਨੀ ਬਣ ਗਈ ਹੈ ਭਾਵ ਹੁਣ ਹੁਵਾਵੇਈ ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਮੇਕਰ ਹੈ। ਕੋਵਿਡ-19 ਆਊਟਬ੍ਰੇਕ ਨੂੰ ਲੈ ਕੇ ਦੁਨੀਆਭਰ 'ਚ ਹੋਏ ਲਾਕਡਾਊਨ ਨਾਲ ਸੈਮਸੰਗ ਦੇ ਰਿਜ਼ਲਟ 'ਚ ਅਸਰ ਪਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ ਤੋਂ ਜੂਨ ਤੱਕ ਸੈਮਸੰਗ 'ਚ 30 ਫੀਸਦੀ ਦਾ ਡਰਾਪ ਹੋਇਆ ਹੈ ਪਰ ਹੁਵਾਵੇਈ ਲਈ ਸਥਿਤੀ ਥੋੜੀ ਵੱਖ ਲੱਗ ਰਹੀ ਹੈ। ਨੁਕਸਾਨ ਤਾਂ ਹੋਇਆ ਹੈ ਪਰ ਸ਼ਾਇਦ ਸੈਮਸੰਗ ਤੋਂ ਘੱਟ।

ਕੁਝ ਚੀਨੀ ਮੀਡੀਆ 'ਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਵਾਵੇਈ ਪਹਿਲੀ ਵਾਰ ਇਸ ਤਿਮਾਹੀ 'ਚ ਦੁਨੀਆ ਦੀ ਨੰਬਰ-1 ਸਮਾਰਟਫੋਨ ਮੇਕਰ ਬਣ ਗਈ ਹੈ। ਗਿਜਮੋ ਚਾਈਨਾ ਦੀ ਇਕ ਰਿਪੋਰਟ ਮੁਤਾਬਕ ਮਈ 'ਚ 81.9 ਮਿਲੀਅਨ ਸਮਾਰਟਫੋਨ ਸ਼ਿਪ ਕੀਤੇ ਗਏ। ਇਨ੍ਹਾਂ 'ਚ ਹੁਵਾਵੇਈ ਦਾ ਮਾਰਕੀਟ ਸ਼ੇਅਰ 19.7 ਰਿਹਾ, ਜਦਕਿ ਸੈਮਸੰਗ 19.6 ਫੀਸਦੀ ਨਾਲ ਦੂਜੇ ਨੰਬਰ 'ਤੇ ਰਹੀ।

ਅਪ੍ਰੈਲ ਮਹੀਨੇ 'ਚ ਵੀ ਮਾਰਕੀਟ ਦੇ ਮਾਮਲੇ 'ਚ ਹੁਵਾਵੇਈ ਸੈਮਸੰਗ ਤੋਂ ਅਗੇ ਨਿਕਲ ਗਈ ਕਿਉਂਕਿ ਇਸ ਦੌਰਾਨ ਹੁਵਾਵੇਈ ਦਾ ਮਾਰਕੀਟ ਸ਼ੇਅਰ 21.4 ਫੀਸਦੀ ਸੀ ਜਦਕਿ ਸੈਮਸੰਗ ਦਾ 19.8 ਫੀਸਦੀ ਕਬਜ਼ਾ ਸੀ। ਰਿਪੋਰਟ ਮੁਤਾਬਕ ਅਪ੍ਰੈਲ ਤੋਂ ਜੂਨ ਤੱਕ ਹੁਵਾਵੇਈ ਦੇ ਸ਼ਿਪਮੈਟ 55 ਮਿਲੀਅਨ ਰਹੇ ਹਨ ਜਦਕਿ ਸੈਮਸੰਗ ਦੇ 51 ਮਿਲੀਅਨ ਹੈਂਡਸੈਟ ਦੀ ਵਿਕੇ।


Karan Kumar

Content Editor

Related News