ਹੁਣ HPCL ਨੇ 20 ਲੱਖ ਬੈਰਲ ਰੂਸੀ ਕੱਚੇ ਤੇਲ ਦੀ ਖਰੀਦ ਕੀਤੀ, MRPL ਨੇ ਜਾਰੀ ਕੀਤਾ ਟੈਂਡਰ

Friday, Mar 18, 2022 - 01:16 PM (IST)

ਹੁਣ HPCL ਨੇ 20 ਲੱਖ ਬੈਰਲ ਰੂਸੀ ਕੱਚੇ ਤੇਲ ਦੀ ਖਰੀਦ ਕੀਤੀ, MRPL ਨੇ ਜਾਰੀ ਕੀਤਾ ਟੈਂਡਰ

ਨਵੀਂ ਦਿੱਲੀ (ਭਾਸ਼ਾ) – ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਤੋਂ ਬਾਅਦ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ. (ਐੱਚ. ਪੀ. ਸੀ. ਐੱਲ.) ਨੇ ਰੂਸ ਤੋਂ 20 ਲੱਖ ਬੈਰਲ ਕੱਚੇ ਤੇਲ ਦੀ ਖਰੀਦ ਕੀਤੀ ਹੈ। ਭਾਰਤੀ ਤੇਲ ਰਿਫਾਇਨਰੀ ਕੰਪਨੀਆਂ ਘੱਟ ਰੇਟ ’ਤੇ ਮੁਹੱਈਈ ਰੂਸੀ ਤੇਲ ਖਰੀਦਣ ਨੂੰ ਲੈ ਕੇ ਕਦਮ ਉਠਾ ਰਹੀਆਂ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਆਈ. ਓ.ਸੀ. ਵਾਂਗ ਐੱਚ. ਪੀ. ਸੀ. ਐੱਲ. ਨੇ ਵੀ ਯੂਰਪੀ ਕਾਰੋਬਾਰੀ ਵਿਟੋਲ ਰਾਹੀਂ ਰੂਸੀ ਯੂਰਾਲਸ ਕਰੂਡ (ਰੂਸ ਦਾ ਬਰਾਮਦ ਪੱਧਰ ਦਾ ਕੱਚਾ ਤੇਲ) ਦੀ ਖਰੀਦ ਕੀਤੀ ਹੈ। ਇਸ ਤੋਂ ਇਲਾਵਾ ਮੇਂਗਲੁਰੂ ਰਿਫਾਇਨਰੀ ਐਂਡ ਪੈਟਰੋਕੈਮੀਕਲਸ ਲਿਮ. (ਐੱਮ. ਆਰ. ਪੀ. ਐੱਲ.) ਨੇ ਇਸ ਤਰ੍ਹਾਂ ਦਾ 10 ਲੱਖ ਬੈਰਲ ਕੱਚਾ ਤੇਲ ਖਰੀਦਣ ਨੂੰ ਲੈ ਕੇ ਟੈਂਡਰ ਜਾਰੀ ਕੀਤਾ ਹੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਦੀਆਂ ਉਸ ’ਤੇ ਵੱਖ-ਵੱਖ ਪਾਬੰਦੀਆਂ ਨਾਲ ਕਈ ਕੰਪਨੀਆਂ ਅਤੇ ਦੇਸ਼ ਤੇਲ ਖਰੀਦਣ ਤੋਂ ਬਚ ਰਹੇ ਹਨ। ਇਸ ਨਾਲ ਰੂਸੀ ਕੱਚੇ ਤੇਲ ਦਾ ਰੇਟ ਘੱਟ ਹੋਇਆ ਹੈ ਅਤੇ ਇਹ ਬਾਜ਼ਾਰ ’ਚ ਭਾਰੀ ਛੋਟ ’ਤੇ ਮੁਹੱਈਆ ਹੈ।


author

Harinder Kaur

Content Editor

Related News