9 ਸਾਲਾਂ ''ਚ ਸਟਾਰਟਅੱਪ ਇੰਡੀਆ ਨੇ ਭਾਰਤ ''ਚ ਕਰਵਾਈ ਬੱਲੇ-ਬੱਲੇ

Thursday, Jan 16, 2025 - 02:13 PM (IST)

9 ਸਾਲਾਂ ''ਚ ਸਟਾਰਟਅੱਪ ਇੰਡੀਆ ਨੇ ਭਾਰਤ ''ਚ ਕਰਵਾਈ ਬੱਲੇ-ਬੱਲੇ

ਨਵੀਂ ਦਿੱਲੀ (ਬਿਊਰੋ) - ਭਾਰਤ ਅੱਜ ਰਾਸ਼ਟਰੀ ਸਟਾਰਟਅੱਪ ਦਿਵਸ ਮਨਾ ਰਿਹਾ ਹੈ। ਇਹ 2016 'ਚ ਸ਼ੁਰੂ ਹੋਇਆ ਸੀ। ਉਦੋਂ ਤੋਂ ਹੁਣ ਤੱਕ, ਯਾਨੀਕਿ ਪਿਛਲੇ 9 ਸਾਲਾਂ 'ਚ ਸਟਾਰਟਅੱਪ ਇੰਡੀਆ ਨੇ ਭਾਰਤ ਨੂੰ ਬਹੁਤ ਕੁਝ ਦਿੱਤਾ ਹੈ। ਇਹ 500 ਤੋਂ 1 ਲੱਖ 59 ਹਜ਼ਾਰ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਹੈ। ਭਾਵ ਇਨ੍ਹਾਂ 9 ਸਾਲਾਂ 'ਚ ਸਟਾਰਟਅੱਪ ਇੰਡੀਆ ਨੇ 16 ਲੱਖ ਲੋਕਾਂ ਨੂੰ ਨੌਕਰੀਆਂ ਦਿੱਤੀਆਂ। ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋ-ਸਿਸਟਮ ਭਾਰਤ 'ਚ ਹੈ। ਸਟਾਰਟਅੱਪ ਇੰਡੀਆ ਦਾ ਉਦੇਸ਼ ਦੇਸ਼ ਭਰ 'ਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਸਟਾਰਟਅੱਪਸ ਦੇ ਵਿਕਾਸ ਨੂੰ ਤੇਜ਼ ਕਰਨਾ ਹੈ। ਅਜਿਹੀ ਸਥਿਤੀ 'ਚ ਆਓ ਜਾਣਦੇ ਹਾਂ ਕਿ ਪਿਛਲੇ 9 ਸਾਲਾਂ 'ਚ ਸਟਾਰਟਅੱਪਸ ਨੇ ਭਾਰਤ ਨੂੰ ਕੀ ਦਿੱਤਾ ਹੈ?

1.59 ਲੱਖ ਤੋਂ ਵੱਧ ਸਟਾਰਟਅੱਪਸ ਨਾਲ, ਭਾਰਤ ਨੇ ਆਪਣੇ ਆਪ ਨੂੰ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਵਜੋਂ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ। ਫਿਨਟੈੱਕ, ਐਡਟੈੱਕ, ਹੈਲਥ-ਟੈਕ ਅਤੇ ਈ-ਕਾਮਰਸ 'ਚ ਸਟਾਰਟਅੱਪਸ ਨੇ ਸਥਾਨਕ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕੀਤੀ ਹੈ। ਜ਼ੋਮੈਟੋ, ਨਿਆਕਾ ਅਤੇ ਓਲਾ ਵਰਗੀਆਂ ਕੰਪਨੀਆਂ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ। ਇਸ ਨਾਲ ਦੇਸ਼ ਦਾ ਚਿਹਰਾ ਬਦਲ ਗਿਆ ਅਤੇ ਆਰਥਿਕ ਤਰੱਕੀ ਨੂੰ ਹੁਲਾਰਾ ਮਿਲਿਆ।

ਇਹ ਖ਼ਬਰ ਵੀ ਪੜ੍ਹੋ - ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ

ਪਿਛਲੇ 9 ਸਾਲਾਂ 'ਚ ਸਟਾਰਟਅੱਪ ਨੇ ਕੀ ਦਿੱਤਾ?
9 ਸਾਲ ਪਹਿਲਾਂ ਭਾਰਤ 'ਚ 500 DPIIT ਮਾਨਤਾ ਪ੍ਰਾਪਤ ਸਟਾਰਟਅੱਪ ਸਨ ਅਤੇ ਅੱਜ ਇਨ੍ਹਾਂ ਦੀ ਗਿਣਤੀ ਵਧ ਕੇ 1,59,157 ਹਜ਼ਾਰ ਹੋ ਗਈ ਹੈ।
ਅਕਤੂਬਰ 2024 ਤੱਕ ਕੁੱਲ 73,151 ਮਾਨਤਾ ਪ੍ਰਾਪਤ ਸਟਾਰਟਅੱਪਸ 'ਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਹੋਵੇਗੀ।
ਇਨ੍ਹਾਂ 9 ਸਾਲਾਂ 'ਚ ਮਾਨਤਾ ਪ੍ਰਾਪਤ ਸਟਾਰਟਅੱਪਸ ਨੇ 16.67 ਲੱਖ ਨੌਕਰੀਆਂ ਪੈਦਾ ਕੀਤੀਆਂ ਹਨ, ਜੋ ਰੁਜ਼ਗਾਰ ਪੈਦਾ ਕਰਨ 'ਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।

ਕਿਹੜੇ ਖੇਤਰਾਂ 'ਚ ਵਧੇਰੇ ਨੌਕਰੀਆਂ ਹਨ?
ਆਈ. ਟੀ. ਸੇਵਾਵਾਂ - 2.04 ਲੱਖ
ਸਿਹਤ ਸੰਭਾਲ ਅਤੇ ਜੀਵਨ ਵਿਗਿਆਨ - 1.47 ਲੱਖ
ਪੇਸ਼ੇਵਰ ਅਤੇ ਵਪਾਰਕ ਸੇਵਾਵਾਂ - 94, 060
ਸਿੱਖਿਆ - 90, 414

ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ

ਸਟਾਰਟਅੱਪ ਇੰਡੀਆ ਪਹਿਲਕਦਮੀ ਦੀ ਵਿਸ਼ੇਸ਼ਤਾ ਕੀ ਹੈ?

ਕਾਰੋਬਾਰ ਕਰਨ ਦੀ ਸੌਖ : ਇਸ ਦਾ ਅਰਥ ਹੈ ਕਿ ਕਾਰੋਬਾਰ ਸ਼ੁਰੂ ਕਰਨਾ ਕਿੰਨਾ ਆਸਾਨ ਹੈ।
ਟੈਕਸ ਲਾਭ : ਸਟਾਰਟਅੱਪ ਸ਼ੁਰੂ ਕਰਨ ਵਾਲਿਆਂ ਨੂੰ ਲਗਾਤਾਰ ਤਿੰਨ ਵਿੱਤੀ ਸਾਲਾਂ ਲਈ ਟੈਕਸ ਲਾਭ ਮਿਲਦੇ ਹਨ।
ਫੰਡਿੰਗ ਸਹਾਇਤਾ : ਸਟਾਰਟਅੱਪਸ ਲਈ 10,000 ਕਰੋੜ ਰੁਪਏ ਦੇ ਫੰਡ ਆਫ਼ ਫੰਡ ਉਪਲਬਧ ਹਨ।
ਸੈਕਟਰ-ਵਿਸ਼ੇਸ਼ ਨੀਤੀਆਂ : ਬਾਇਓਟੈਕਨਾਲੋਜੀ, ਖੇਤੀਬਾੜੀ ਅਤੇ ਨਵਿਆਉਣਯੋਗ ਊਰਜਾ ਵਰਗੇ ਖੇਤਰਾਂ ਲਈ ਕੇਂਦ੍ਰਿਤ ਨੀਤੀਆਂ ਨਿਸ਼ਾਨਾ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ।

ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋ-ਸਿਸਟਮ 
ਹਾਲ ਹੀ 'ਚ ਪ੍ਰਧਾਨ ਮੰਤਰੀ ਮੋਦੀ ਨੇ 'ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ' 'ਚ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੇ ਵਿਸਥਾਰ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਉਨ੍ਹਾਂ ਕਿਹਾ ਸੀ ਕਿ ਅੱਜ ਦਾ ਭਾਰਤ ਇੱਕ ਨਵੇਂ ਮੂਡ ਨਾਲ ਅੱਗੇ ਵਧ ਰਿਹਾ ਹੈ। ਅੱਜ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅੱਜ ਦੁਨੀਆ ਦਾ ਨੰਬਰ ਇੱਕ ਫਿਨਟੈਕ ਈਕੋ-ਸਿਸਟਮ ਭਾਰਤ 'ਚ ਹੈ। ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋ-ਸਿਸਟਮ ਭਾਰਤ 'ਚ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਦੇਸ਼ ਹੈ। ਭਵਿੱਖ ਦਾ ਭਾਰਤ ਵਿਸ਼ਵ ਵਿਕਾਸ ਦਾ ਕੇਂਦਰ ਹੋਵੇਗਾ। ਇਹ ਦੁਨੀਆ ਦਾ ਵਿਕਾਸ ਇੰਜਣ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News