8 ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੇ ਰੇਟ ਚੌਥੀ ਤਿਮਾਹੀ ’ਚ 11 ਫੀਸਦੀ ਤੱਕ ਵਧੇ

Wednesday, May 25, 2022 - 02:27 PM (IST)

ਨਵੀਂ ਦਿੱਲੀ– ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਜਨਵਰੀ-ਮਾਰਚ ਤਿਮਾਹੀ ਦੌਰਾਨ ਰਿਹਾਇਸ਼ੀ ਇਕਾਈਆਂ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ 11 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮੰਗ ਵਧਣ ਅਤੇ ਨਿਰਮਾਣ ਲਾਗਤ ’ਚ ਤੇਜ਼ ਵਾਧੇ ਕਾਰਨ ਘਰਾਂ ਦੀਆਂ ਕੀਮਤਾਂ ਵਧੀਆਂ। ਰੀਅਲ ਅਸਟੇਟ ਡਿਵੈੱਲਪਰਾਂ ਦੇ ਸੰਗਠਨ ਕ੍ਰੇਡਾਈ, ਰੀਅਲ ਅਸਟੇਟ ਸਲਾਹਕਾਰ ਫਰਮ ਕੋਲੀਅਰਸ ਅਤੇ ਡਾਟਾ ਵਿਸ਼ਲੇਸ਼ਕ ਫਰਮ ਲਿਆਸੇ ਫੋਰਸ ਦੀ ਇਕ ਸਾਂਝੀ ਰਿਪੋਰਟ ’ਚ ਇਹ ਨਤੀਜਾ ਕੱਢਿਆ ਗਿਆ ਹੈ। ਇਨ੍ਹਾਂ ਤਿੰਨਾਂ ਨੇ ਮਿਲ ਕੇ ਪਹਿਲੀ ਵਾਰ ਘਰਾਂ ਦੀਆਂ ਕੀਮਤਾਂ ’ਤੇ ਨਿਗਰਾਨੀ ਰੱਖਣ ਸਬੰਧੀ ਰਿਪੋਰਟ ਜਾਰੀ ਕੀਤੀ ਹੈ।
ਰਿਪੋਰਟ ਮੁਤਾਬਕ ਦਿੱਲੀ-ਐੱਨ. ਸੀ. ਆਰ. ਦੇ ਇਲਾਕੇ ’ਚ ਸਭ ਤੋਂ ਵਧ 11 ਫੀਸਦੀ ਕੀਮਤਾਂ ਵਧੀਆਂ ਅਤੇ ਜਨਵਰੀ-ਮਾਰਚ ਤਿਮਾਹੀ ’ਚ ਰਿਹਾਇਸ਼ੀ ਇਕਾਈਆਂ ਦੀ ਕੀਮਤ 7,363 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਗਈ। ਹੈਦਰਾਬਾਦ ’ਚ ਇਕ ਸਾਲ ਪਹਿਲਾਂ ਦੀ ਤੁਲਨਾ ’ਚ ਜਨਵਰੀ-ਮਾਰਚ, 2022 ਦੀ ਮਿਆਦ ’ਚ ਰਿਹਾਇਸ਼ੀ ਇਕਾਈਆਂ ਦੀ ਕੀਮਤ 9 ਫੀਸਦੀ ਵਧ ਕੇ 9,232 ਰੁਪਏ ਪ੍ਰਤੀ ਵਰਗ ਫੁੱਟ ਪਹੁੰਚ ਗਈ। ਇਸ ਤਿਮਾਹੀ ’ਚ ਅਹਿਮਦਾਬਾਦ ’ਚ ਕੀਮਤਾਂ 8 ਫੀਸਦੀ ਵਧ ਕੇ 5,721 ਰੁਪਏ ਪ੍ਰਤੀ ਵਰਗ ਫੁੱਟ ਅਤੇ ਕੋਲਕਾਤਾ ’ਚ 6 ਫੀਸਦੀ ਵਧ ਕੇ 6,245 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ।
ਹਾਲਾਂਕਿ ਬੇਂਗਲੁਰੂ, ਚੇਨਈ ਅਤੇ ਮੁੰਬਈ ਮਹਾਨਗਰ ਖੇਤਰ ’ਚ ਘਰਾਂ ਦੀਆਂ ਕੀਮਤਾਂ ’ਚ ਸਿਰਫ 1 ਫੀਸਦੀ ਦਾ ਹੀ ਵਾਧਾ ਦੇਖਿਆ ਗਿਆ।


Aarti dhillon

Content Editor

Related News