ਦੂਜੀ ਸ਼੍ਰੇਣੀ ਦੇ ਟੌਪ 30 ਬਾਜ਼ਾਰਾਂ ’ਚ ਘਰਾਂ ਦੀਆਂ ਕੀਮਤਾਂ 94 ਫੀਸਦੀ ਤੱਕ ਵਧੀਆਂ : ਪ੍ਰਾਪਇਕਵਿਟੀ
Friday, Jul 19, 2024 - 09:50 AM (IST)
ਨਵੀਂ ਦਿੱਲੀ (ਭਾਸ਼ਾ) - ਰਿਹਾਇਸ਼ੀ ਸੰਪਤੀਆਂ ਦੀ ਉੱਚੀ ਮੰਗ ਦੀ ਵਜ੍ਹਾ ਨਾਲ ਪਿਛਲੇ 4 ਸਾਲਾਂ ’ਚ ਟੌਪ 30 ਦੂਜੀ ਸ਼੍ਰੇਣੀ ਦੇ ਜਾਂ ਮਝੌਲੇ ਬਾਜ਼ਾਰਾਂ ’ਚ ਘਰਾਂ ਦੀਆਂ ਕੀਮਤਾਂ 94 ਫੀਸਦੀ ਤੱਕ ਵਧੀਆਂ ਹਨ। ਰੀਅਲ ਅਸਟੇਟ ਡਾਟਾ ਵਿਸ਼ਲੇਸ਼ਕ ਕੰਪਨੀ ਪ੍ਰਾਪਇਕਵਿਟੀ ਨੇ ਵਿੱਤੀ ਸਾਲ 2023-24 ਦੇ ਦੌਰਾਨ ਪ੍ਰਾਜੈਕਟਾਂ ਦੇ ਔਸਤ ਪੇਸ਼ਕਸ਼ ਮੁੱਲ ਦੀ ਤੁਲਣਾ 2019-20 ਦੀਆਂ ਦਰਾਂ ਨਾਲ ਕੀਤੀ ਹੈ। ਇਹ ਅੰਕੜੇ 30 ਬਾਜ਼ਾਰਾਂ ਦੇ ਮੁੱਢਲੇ ਰਿਹਾਇਸ਼ੀ ਬਾਜ਼ਾਰਾਂ ਨਾਲ ਸਬੰਧਤ ਹਨ। ਇਹ 30 ਬਾਜ਼ਾਰ ਅੰਮ੍ਰਿਤਸਰ, ਮੋਹਾਲੀ, ਲੁਧਿਆਣਾ, ਚੰਡੀਗੜ੍ਹ, ਪਾਨੀਪਤ, ਦੇਹਰਾਦੂਨ, ਭਿਵਾੜੀ, ਸੋਨੀਪਤ, ਜੈਪੁਰ, ਆਗਰਾ, ਲਖਨਊ, ਭੋਪਾਲ, ਇੰਦੌਰ, ਵਿਸ਼ਾਖਾਪੱਟਨਮ, ਵਿਜੈਵਾੜਾ, ਗੁੰਟੂਰ, ਮੈਂਗਲੋਰ, ਮੈਸੂਰ, ਕੋਇੰਬਟੂਰ, ਕੋਚੀ, ਤਿਰੁਵੰਨਤਪੁਰਮ, ਰਾਏਪੁਰ, ਭੁਵਨੇਸ਼ਵਰ, ਅਹਿਮਦਾਬਾਦ, ਗਾਂਧੀਨਗਰ, ਵਡੋਦਰਾ, ਸੂਰਤ, ਨਾਸਿਕ, ਨਾਗਪੁਰ ਅਤੇ ਗੋਆ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ
ਅੰਕੜਿਆਂ ਅਨੁਸਾਰ 24 ਮਝੌਲੇ ਬਾਜ਼ਾਰਾਂ ’ਚ ਘਰ ਕੀਮਤਾਂ ’ਚ ਦੋਹਰੇ ਅੰਕਾਂ ਦਾ ਵਾਧਾ ਵੇਖਿਆ ਗਿਆ, ਜਦੋਂਕਿ ਬਾਕੀ 6 ’ਚ ਸਿੰਗਲ ਅੰਕ ਦਾ ਮੁੱਲ ਵਾਧਾ ਦਰਜ ਕੀਤਾ ਿਗਆ। ਇਨ੍ਹਾਂ ’ਚੋਂ ਟਾਪ 10 ਬਾਜ਼ਾਰਾਂ ’ਚ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ ’ਚ 54 ਫੀਸਦੀ ਤੋਂ 94 ਫੀਸਦੀ ਤੱਕ ਦਾ ਵਾਧਾ ਹੋਇਆ। ਆਗਰਾ ’ਚ ਘਰਾਂ ਦੀਆਂ ਕੀਮਤਾਂ 2019-20 ’ਚ 3,692 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਤੋਂ ਵਧ 94 ਫੀਸਦੀ ਵਧ ਕੇ 2023-24 ’ਚ 7,163 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਗੋਆ ’ਚ ਘਰ ਕੀਮਤਾਂ ’ਚ 90 ਫੀਸਦੀ, ਲੁਧਿਆਣਾ ’ਚ 89 ਫੀਸਦੀ, ਇੰਦੌਰ ’ਚ 72 ਫੀਸਦੀ, ਚੰਡੀਗੜ੍ਹ ’ਚ 70 ਫੀਸਦੀ, ਦੇਹਰਾਦੂਨ ’ਚ 68 ਫੀਸਦੀ, ਅਹਿਮਦਾਬਾਦ ’ਚ 60 ਫੀਸਦੀ, ਭੁਵਨੇਸ਼ਵਰ ’ਚ 58 ਫੀਸਦੀ, ਮੈਂਗਲੋਰ ’ਚ 57 ਫੀਸਦੀ ਅਤੇ ਤਿਰੁਵੰਨਤਪੁਰਮ ’ਚ 54 ਫੀਸਦੀ ਦਾ ਵਾਧਾ ਹੋਇਆ।
ਇਹ ਖ਼ਬਰ ਵੀ ਪੜ੍ਹੋ - ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ
ਪ੍ਰਾਪਇਕਵਿਟੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਮੀਰ ਜਸੂਜਾ ਨੇ ਕਿਹਾ,‘‘ਮਝੌਲੇ ਸ਼ਹਿਰਾਂ ’ਚ ਕੀਮਤਾਂ ’ਚ ਜ਼ਿਕਰਯੋਗ ਵਾਧਾ ਵੇਖਿਆ ਗਿਆ, ਜਿਸ ਦੀ ਮੁੱਖ ਵਜ੍ਹਾ ਮੰਗ ’ਚ ਵਾਧਾ ਹੈ ਕਿਉਂਕਿ ਪਿਛਲੇ 5 ਵਿੱਤੀ ਸਾਲਾਂ ’ਚ ਨਵੀਂ ਪੇਸ਼ਕਸ਼ ਦੀ ਤੁਲਣਾ ’ਚ ਮੰਗ ਕਾਫੀ ਜ਼ਿਆਦਾ ਰਹੀ ਹੈ। ਅੰਕੜਿਆਂ ਅਨੁਸਾਰ ਮੈਸੂਰ ’ਚ 53 ਫੀਸਦੀ, ਭੋਪਾਲ ’ਚ 52 ਫੀਸਦੀ, ਨਾਗਪੁਰ ’ਚ 51 ਫੀਸਦੀ, ਗਾਂਧੀਨਗਰ ’ਚ 49 ਫੀਸਦੀ, ਜੈਪੁਰ ’ਚ 49 ਫੀਸਦੀ, ਵਡੋਦਰਾ ’ਚ 48 ਫੀਸਦੀ, ਨਾਸਿਕ ’ਚ 46 ਫੀਸਦੀ, ਸੂਰਤ ’ਚ 45 ਫੀਸਦੀ, ਕੋਚੀ ’ਚ 43 ਫੀਸਦੀ, ਮੋਹਾਲੀ ’ਚ 39 ਫੀਸਦੀ, ਲਖਨਊ ’ਚ 38 ਫੀਸਦੀ, ਕੋਇੰਬਟੂਰ ’ਚ 38 ਫੀਸਦੀ, ਰਾਏਪੁਰ ’ਚ 26 ਫੀਸਦੀ ਅਤੇ ਵਿਸ਼ਾਖਾਪੱਟਨਮ ’ਚ 11 ਫੀਸਦੀ ਦਾ ਕੀਮਤ ਵਾਧਾ ਵੇਖਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।