ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ
Saturday, Sep 16, 2023 - 05:12 PM (IST)
ਬੀਜਿੰਗ - ਚੀਨ ਦੀ ਇਲੈਕਟ੍ਰੋਨਿਕਸ ਦਿੱਗਜ ਕੰਪਨੀ 'ਸੂਜ਼ੌ ਸੇਕੋਟੇ ਪ੍ਰਿਸੀਜਨ ਇਲੈਕਟ੍ਰਾਨਿਕਸ ਦੇ ਚੇਅਰਮੈਨ ਸਨ ਫੇਂਗ ਨੇ ਇਸ ਸਾਲ ਜਨਵਰੀ 'ਚ ਆਪਣੀ ਸਾਬਕਾ ਪਤਨੀ ਨੂੰ 1600 ਕਰੋੜ ਰੁਪਏ ਦੇ ਸ਼ੇਅਰ ਟਰਾਂਸਫਰ ਕਰ ਦਿੱਤੇ। ਅਪ੍ਰੈਲ 'ਚ 360 ਟੈਕਨਾਲੋਜੀ ਦੇ ਸੰਸਥਾਪਕ ਅਤੇ ਸਭ ਤੋਂ ਅਮੀਰ ਤਕਨੀਕੀ ਕਾਰੋਬਾਰੀ ਝਾਊ ਹਾਉਗੀ ਤੋਂ ਤਲਾਕ ਤੋਂ ਬਾਅਦ, ਉਨ੍ਹਾਂ ਦੀ ਪਤਨੀ ਨੂੰ 10,800 ਕਰੋੜ ਰੁਪਏ ਦੇ ਸ਼ੇਅਰ ਮਿਲੇ। ਇਸ ਸਾਲ ਹੁਣ ਤੱਕ ਚੀਨ ਵਿੱਚ 8 ਅਮੀਰ ਉਦਯੋਗਪਤੀਆਂ ਦਾ ਤਲਾਕ ਹੋ ਚੁੱਕਾ ਹੈ ਅਤੇ 32 ਹਜ਼ਾਰ ਕਰੋੜ ਰੁਪਏ ਦੇ ਸ਼ੇਅਰਾਂ ਦਾ ਬਟਵਾਰਾ ਕੀਤਾ ਜਾ ਚੁੱਕਾ ਹੈ। ਹਾਈ ਪ੍ਰੋਫਾਈਲ ਜੋੜਿਆਂ ਦਾ ਤਲਾਕ ਅਤੇ ਜਲਦੀ ਸ਼ੇਅਰ ਨਿਪਟਾਰਿਆਂ ਦੇ ਵਧਦੇ ਮਾਮਲਿਆਂ ਕਾਰਨ ਚੀਨ ਦਾ ਸ਼ੇਅਰ ਸੈਟਲਮੈਂਟ ਵਿੱਚ ਚੀਨ ਪ੍ਰਤੀਭੂਤੀਆਂ ਰੈਗੂਲੇਟਰ (CSRC) ਚਿੰਤਾ ਦੇ ਘੇਰੇ 'ਚ ਆ ਗਿਆ ਹੈ।
ਇਹ ਵੀ ਪੜ੍ਹੋ : ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ
ਦਰਅਸਲ, ਚੀਨ ਵਿੱਚ 5% ਤੋਂ ਵੱਧ ਹਿੱਸੇਦਾਰੀ ਰੱਖਣ ਵਾਲੀ ਕੰਪਨੀ ਦੇ ਸੀਈਓ ਅਤੇ ਸ਼ੇਅਰਧਾਰਕ 90 ਦਿਨਾਂ ਵਿੱਚ ਖੁੱਲੇ ਬਾਜ਼ਾਰ ਵਿੱਚ ਸਿਰਫ 2% ਹਿੱਸੇਦਾਰੀ ਵੇਚ ਸਕਦੇ ਹਨ। ਪਰ ਤਲਾਕ ਦੇ ਬਾਅਦ ਇਹ ਲਿਮਟ ਵਧ ਕੇ ਦੁੱਗਣੀ ਯਾਨੀ 4% ਹੋ ਜਾਂਦੀ ਹੈ। ਅਰਬਪਤੀ ਇਸ ਦਾ ਫਾਇਦਾ ਉਠਾ ਰਹੇ ਹਨ। ਹੁਣ CSRC ਨੇ ਬਾਜ਼ਾਰ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਸ ਕਮੀ ਨੂੰ ਦੂਰ ਕਰਨ ਦੀ ਗੱਲ ਕੀਤੀ ਹੈ। ਇੱਕ ਹਫ਼ਤੇ ਬਾਅਦ, ਸ਼ੰਘਾਈ ਅਤੇ ਸ਼ੇਨਜ਼ੇਨ ਸਟਾਕ ਐਕਸਚੇਂਜ ਨੇ ਹਿੱਸੇਦਾਰੀ ਘਟਾਉਣ 'ਤੇ ਪਾਬੰਦੀਆਂ ਨੂੰ ਸਖ਼ਤ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਤਲਾਕ ਹੋਣ ਦੇ ਬਾਅਦ ਵੀ 2 ਫ਼ੀਸਦੀ ਸ਼ੇਅਰ ਵੇਚਣ ਦੀ ਹੀ ਮਾਨਤਾ ਹੋਵੇਗੀ।
ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ 'ਚ Subway ਨੇ ਲਾਂਚ ਕੀਤਾ 360 ਰੁਪਏ 'ਚ 3 ਇੰਚ ਦਾ ਮਿੰਨੀ ਸੈਂਡਵਿਚ
ਦੂਜੇ ਪਾਸੇ CSRC ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਸੂਚੀਬੱਧ ਕੰਪਨੀਆਂ ਦੇ ਸ਼ੇਅਰਧਾਰਕਾਂ ਨੂੰ ਨਿਯਮਾਂ ਨੂੰ ਤੋੜਨ ਲਈ ਤਲਾਕ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਹੈ। ਇਹ ਸਖ਼ਤੀ ਇਸ ਲਈ ਕਰਨੀ ਪਈ ਕਿਉਂਕਿ ਤਲਾਕ ਦੇ ਕੁਝ ਹਫ਼ਤਿਆਂ ਦੇ ਅੰਦਰ ਹੀ ਪ੍ਰਬੰਧਕਾਂ ਨੇ ਸ਼ੇਅਰ ਵੇਚ ਦਿੱਤੇ ਸੀ।
ਹਾਲਾਂਕਿ, ਸਰਕਾਰ ਨੇ ਬਾਜ਼ਾਰ ਨੂੰ ਸਮਰਥਨ ਦੇਣ ਲਈ ਕੋਲੇਟਰਲ ਘਟਾਉਣ ਅਤੇ ਟੈਕਸ ਛੋਟ ਦੇਣ ਦੀ ਪਹਿਲ ਕੀਤੀ ਹੈ। ਪਰ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ।
ਚੀਨੀ ਕਾਨੂੰਨ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜਲਦੀ ਹੀ ਹੋਰ ਵੱਡੇ ਤਲਾਕ ਹੋਣਗੇ। ਇਸ ਦਾ ਕਾਰਨ ਚੀਨ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਵੇਂ ਸਾਲ ਤੋਂ ਲਾਗੂ ਹੋਣ ਵਾਲਾ ਕਾਨੂੰਨ ਹੈ। ਇਹ ਦੋਵਾਂ ਧਿਰਾਂ ਨੂੰ ਤਲਾਕ ਪ੍ਰਕਿਰਿਆ ਵਿਚ ਜਾਇਦਾਦ ਦਾ ਖ਼ੁਲਾਸਾ ਕਰਨ ਲਈ ਮਜਬੂਰ ਕਰੇਗਾ।
ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵੱਡੀ ਦੌਲਤ ਦਾ ਪਰਦਾਫਾਸ਼ ਕਰਨ 'ਚ ਮਦਦ ਮਿਲ ਸਕਦੀ ਹੈ। ਜਿਵੇਂ ਕਿ ਤਨਖਾਹ, ਨਿਵੇਸ਼, ਵਿਰਾਸਤ ਅਤੇ ਰੀਅਲ ਅਸਟੇਟ... ਮੁੱਦੇ ਜਿਨ੍ਹਾਂ 'ਤੇ ਕਾਰੋਬਾਰੀ ਬੋਲਣਾ ਪਸੰਦ ਨਹੀਂ ਕਰਨਗੇ। ਜ਼ਾਹਿਰ ਹੈ ਕਿ ਅਦਾਲਤ ਅਜਿਹੀ ਸਥਿਤੀ ਵਿਚ ਦਖ਼ਲ ਦੇਵੇਗੀ। ਅੰਤਰਰਾਸ਼ਟਰੀ ਕਾਨੂੰਨ ਦੇ ਮਾਹਿਰ ਐਡਵੋਕੇਟ ਜੇਰੇਮੀ ਮੈਲੇਨ ਦਾ ਕਹਿਣਾ ਹੈ, 'ਨਵਾਂ ਨਿਯਮ ਚੀਨੀ ਅਧਿਕਾਰੀਆਂ ਨੂੰ ਵਿਆਹ ਤੋਂ ਪਹਿਲਾਂ ਪ੍ਰੀ-ਨਪ (ਪ੍ਰੀਨਪਸ਼ਨਲ ਐਗਰੀਮੈਂਟ) ਬਣਾਉਣ ਵਰਗੇ ਤਰੀਕੇ ਅਪਣਾਉਣ ਲਈ ਪ੍ਰੇਰਿਤ ਕਰ ਸਕਦਾ ਹੈ।'
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8