ਮਕਾਨਾਂ ਦੀ ਵਿਕਰੀ ਅਪ੍ਰੈਲ-ਜੂਨ ''ਚ 67 ਫੀਸਦੀ ਘਟੀ : ਰਿਪੋਰਟ
Saturday, Jul 11, 2020 - 01:56 AM (IST)
ਨਵੀਂ ਦਿੱਲੀ –ਡਾਟਾ ਵਿਸ਼ਲੇਸ਼ਣ ਫਰਮ ਪ੍ਰਾਪਇਕਵਿਟੀ ਦੇ ਵਿਸ਼ਲੇਸ਼ਣ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਦੇ ਚੱਲਦੇ ਦੇਸ਼ ਭਰ 'ਚ ਲਾਗੂ ਲਾਕਡਾਊਨ ਕਾਰਣ 9 ਪ੍ਰਮੁੱਖ ਸ਼ਹਿਰਾਂ 'ਚ ਮਕਾਨਾਂ ਦੀ ਵਿਕਰੀ 67 ਫੀਸਦੀ ਘੱਟ ਕੇ 21,294 ਇਕਾਈ ਰਹਿ ਗਈ। ਪ੍ਰਾਪਇਕਵਿਟੀ ਮੁਤਾਬਕ ਅਪ੍ਰੈਲ-ਜੂਨ 2020 ਦੇ ਦੌਰਾਨ ਕੁੱਲ ਮਕਾਨਾਂ ਦੀ ਵਿਕਰੀ 21,294 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 64,378 ਇਕਾਈ ਸੀ। ਇਸ ਤਰ੍ਹਾਂ ਇਸ 'ਚ 67 ਫੀਸਦੀ ਦੀ ਗਿਰਾਵਾਟ ਹੋਈ।
ਰਿਪੋਰਟ ਮੁਤਾਬਕ ਨੋਇਡਾ ਨੂੰ ਛੱਡ ਕੇ ਹੋਰ ਸਾਰੇ 8 ਸ਼ਹਿਰਾਂ 'ਚ ਵਿਕਰੀ ਘਟੀ। ਗੁਰੂਗ੍ਰਾਮ 'ਚ ਸਮੀਖਿਆ ਅਧੀਨ ਮਿਆਦ 'ਚ ਮਕਾਨਾਂ ਦੀ ਵਿਕਰੀ 791 ਫੀਸਦੀ ਘਟੀ ਅਤੇ ਇਹ ਪਿਛਲੇ ਸਾਲ ਦੀ ਸਮਾਨ ਮਿਆਦ ਦੇ 1,707 ਤੋਂ ਘਟ ਕੇ 361 ਇਕਾਈ ਰਹੀ ਗਈ। ਇਸ ਤਰ੍ਹਾਂ ਚੇਨਈ ਅਤੇ ਹੈਦਰਾਬਾਦ 'ਚ ਮਕਾਨਾਂ ਦੀ ਵਿਕਰੀ 74 ਫੀਸਦੀ ਤੱਕ ਡਿਗ ਗਈ, ਜਦੋਂ ਕਿ ਬੇਂਗਲੁਰੂ 'ਚ 73 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਪ੍ਰਾਪਇਕਵਿਟੀ ਮੁਤਾਬਕ ਮੁੰਬਈ 'ਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 63 ਫੀਸਦੀ, ਠਾਣੇ 'ਚ 56 ਫੀਸਦੀ ਅਤੇ ਪੁਣੇ 'ਚ 70 ਫੀਸਦੀ ਘਟੀ। ਹਾਲਾਂਕਿ ਇਸ ਦੌਰਾਨ ਨੋਇਡਾ 'ਚ ਵਿਕਰੀ 'ਚ 5 ਫੀਸਦੀ ਦਾ ਵਾਧਾ ਹੋਇਆ ਅਤੇ ਇਹ 1123 ਇਕਾਈ ਤੋਂ ਵੱਧ ਕੇ 1177 ਇਕਾਈ ਹੋ ਗਈ। ਹਾਲ ਹੀ 'ਚ ਜਾਇਦਾਦ ਸਲਾਹਕਾਰ ਐਨਾਰਾਕ ਨੇ ਕਿਹਾ ਸੀ ਕਿ ਇਕ ਅਨੁਮਾਨ ਮੁਤਾਬਕ ਇਸ ਸਾਲ ਅਪ੍ਰੈਲ-ਜੂਨ ਦੇ ਦੌਰਾਨ 7 ਸ਼ਹਿਰਾਂ 'ਚ ਵਿਕਰੀ 81 ਫੀਸਦੀ ਘੱਟ ਕੇ 12740 ਇਕਾਈ ਰਹਿ ਗਈ।