ਹੋਂਡਾ ਕਾਰਸ ਦੇ ਵਾਹਨ ਹੋਣਗੇ ਅਗਲੇ ਮਹੀਨੇ ਤੋਂ 1.2 ਫੀਸਦੀ ਤੱਕ ਮਹਿੰਗੇ

06/16/2019 12:46:39 PM

ਨਵੀਂ ਦਿੱਲੀ—ਹੋਂਡਾ ਕਾਰਸ ਇੰਡੀਆ ਅਗਲੇ ਮਹੀਨੇ ਤੋਂ ਆਪਣੇ ਵਾਹਨਾਂ ਦੀ ਕੀਮਤ 1.2 ਫੀਸਦੀ ਤੱਕ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕੱਚੇ ਮਾਲ ਦੀ ਲਾਗਤ ਵਧਣ ਅਤੇ ਨਵੇਂ ਸੁਰੱਖਿਆ ਫੀਚਰਸ ਦੀ ਵਜ੍ਹਾ ਨਾਲ ਉਸ ਨੂੰ ਇਹ ਕਦਮ ਚੁਕਣਾ ਪੈ ਰਿਹਾ ਹੈ। ਕੰਪਨੀ ਫਿਲਹਾਲ ਪ੍ਰੀਮੀਅਮ ਹੈਚਬੈਕ ਬਿਰਯੋ ਤੋਂ ਲੈ ਕੇ ਪ੍ਰੀਮੀਅਮ ਸੇਡਾਨ ਅਕਾਰਡ ਹਾਈਬ੍ਰਿਡ ਦੀ ਵਿਕਰੀ ਕਰਦੀ ਹੈ। ਇਨ੍ਹਾਂ ਮਾਡਲਾਂ ਦੀ ਦਿੱਲੀ ਸ਼ੋਅ ਰੂਮ 'ਚ ਕੀਮਤ 4.73 ਲੱਖ ਤੋਂ43.21 ਲੱਖ ਰੁਪਏ ਹੈ। ਕੰਪਨੀ ਦੇ ਸੀਨੀਅਰ ਉਪ ਪ੍ਰਧਾਨ ਅਤੇ ਨਿਰਦੇਸ਼ਕ ਵਿਕਰੀ ਅਤੇ ਮਾਰਕਟਿੰਗ ਰਾਜੇਸ਼ ਗੋਇਲ ਨੇ ਕਿਹਾ ਕਿ ਅਸੀਂ ਜੁਲਾਈ ਤੋਂ ਆਪਣੇ ਮਾਡਲਾਂ ਦੇ ਕੀਮਤ ਵਧਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਦੇ ਦੌਰਾਨ ਕੱਚੇ ਮਾਲ ਦੀ ਲਾਗਤ ਵਧੀ ਹੈ ਪਰ ਇਸ ਦਾ ਬੋਝ ਅਜੇ ਤੱਕ ਕੰਪਨੀ ਖੁਦ ਚੁੱਕ ਰਹੀ ਹੈ। ਗੋਇਲ ਨੇ ਕਿਹਾ ਕਿ ਕੰਪਨੀ ਹੁਣ ਇਸ ਦਾ ਕੁਝ ਬੋਝ ਗਾਹਕਾਂ 'ਤੇ ਪਾਉਣ ਦਾ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਜ੍ਹਾ ਨਾਲ ਸਾਡੇ ਵਾਹਨਾਂ ਦੀ ਕੀਮਤ 1.2 ਫੀਸਦੀ ਤੱਕ ਵਧ ਜਾਵੇਗੀ। ਇਸ ਸਾਲ ਇਹ ਦੂਜਾ ਮੌਕਾ ਹੈ ਜਦੋਂਕਿ ਕੰਪਨੀ ਆਪਣੇ ਵਾਹਨਾਂ ਦੀ ਕੀਮਤ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਇਸ ਸਾਲ ਫਰਵਰੀ 'ਚ ਆਪਣੇ ਵਾਹਨਾਂ ਦੀ ਕੀਮਤ 10,000 ਰੁਪਏ ਤੱਕ ਵਧਾਉਣ ਦੀ ਐਲਾਨ ਕੀਤਾ ਸੀ। ਜਨਵਰੀ 'ਚ ਕਈ ਹੋਰ ਵਾਹਨ ਕੰਪਨੀਆਂ ਨੇ ਵੀ ਆਪਣੇ ਵਾਹਨਾਂ ਦੇ ਭਾਅ 10,000 ਰੁਪਏ ਤੱਕ ਵਧਾਉਣ ਦਾ ਐਲਾਨ ਕੀਤਾ ਸੀ।
 


Aarti dhillon

Content Editor

Related News