ਮਹਿੰਗੀ ਹੋ ਜਾਏਗੀ ਅਮੇਜ਼ ਤੋਂ ਲੈ ਕੇ CR-V, ਜਨਵਰੀ ਤੋਂ ਕੀਮਤਾਂ ਵਧਾਏਗੀ ਹੌਂਡਾ

Sunday, Dec 20, 2020 - 04:00 PM (IST)

ਨਵੀਂ ਦਿੱਲੀ- ਜਾਪਾਨੀ ਆਟੋ ਦਿੱਗਜ ਹੌਂਡਾ ਅਗਲੇ ਮਹੀਨੇ ਤੋਂ ਭਾਰਤ ਵਿਚ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਕੰਪਨੀ ਵੱਲੋਂ ਡੀਲਰਾਂ ਨੂੰ ਇਸ ਫ਼ੈਸਲੇ ਬਾਰੇ ਜਾਣੂ ਕਰਾ ਦਿੱਤਾ ਗਿਆ ਹੈ। ਉਦਯੋਗਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਜਾਪਾਨੀ ਆਟੋ ਕੰਪਨੀ ਹੌਂਡਾ ਦੀ ਭਾਰਤੀ ਇਕਾਈ ਹੌਂਡਾ ਕਾਰਸ ਇੰਡੀਆ ਲਿਮਟਿਡ ਦੇਸ਼ ਵਿਚ ਕੰਪੈਕਟ ਸੇਡਾਨ ਅਮੇਜ਼ ਤੋਂ ਲੈ ਕੇ ਪ੍ਰੀਮੀਅਮ ਐੱਸ. ਯੂ. ਵੀ.- ਸੀ. ਆਰ.-ਵੀ ਤੱਕ ਕਾਰਾਂ ਵੇਚਦੀ ਹੈ।

ਇਹ ਵੀ ਪੜ੍ਹੋ- LPG ਸਿਲੰਡਰ ਪੇਟੀਐੱਮ ਤੋਂ ਬੁੱਕ ਕਰਨ 'ਤੇ ਮਿਲਣਗੇ 500 ਰੁਪਏ ਵਾਪਸ

ਅਮੇਜ਼ ਦੀਆਂ ਕੀਮਤਾਂ ਇਸ ਸਮੇਂ 6.17 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ, ਜਦੋਂ ਕਿ ਐਂਟਰੀ ਲੈਵਲ ਸੀ. ਆਰ.-ਵੀ. 28.71 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਤੋਂ ਸ਼ੁਰੂ ਹੈ। ਕੰਪਨੀ ਦੇ ਇਕ ਡੀਲਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕੰਪਨੀ ਇਨਪੁਟ ਲਾਗਤ ਅਤੇ ਕਰੰਸੀ ਦੇ ਪ੍ਰਭਾਵਾਂ ਦੇ ਦਬਾਅ ਕਾਰਨ ਜਨਵਰੀ ਤੋਂ ਕੀਮਤਾਂ ਵਿਚ ਵਾਧਾ ਕਰ ਰਹੀ ਹੈ। ਡੀਲਰ ਨੇ ਕਿਹਾ ਕਿ ਕੰਪਨੀ ਵੱਲੋਂ ਜਨਵਰੀ ਦੇ ਸ਼ੁਰੂ ਵਿਚ ਉਨ੍ਹਾਂ ਨੂੰ ਕੀਮਤਾਂ ਵਿਚ ਵਾਧੇ ਦੀ ਮਾਤਰਾ ਬਾਰੇ ਦੱਸਿਆ ਜਾਵੇਗਾ। ਉੱਥੇ ਹੀ, ਕੰਪਨੀ ਦੇ ਬੁਲਾਰੇ ਨੇ ਬਿਨਾਂ ਕੋਈ ਵੇਰਵਾ ਸਾਂਝੇ ਕੀਤੇ ਇਸ ਕਦਮ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ- ਸਰਕਾਰ ਵੱਲੋਂ ਦਰਾਮਦ 'ਚ ਢਿੱਲ ਦੇਣ ਨਾਲ 15-20 ਰੁ: ਕਿਲੋ 'ਤੇ ਆਏ ਗੰਢੇ

ਗੌਰਤਲਬ ਹੈ ਕਿ ਮਾਰੂਤੀ, ਮਹਿੰਦਰਾ, ਫੋਰਡ ਅਤੇ ਰੇਨੋ ਪਹਿਲਾਂ ਹੀ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੇ ਹਨ। ਰੇਨੋ ਇੰਡੀਆ ਨੇ ਕਿਹਾ ਕਿ ਉਸ ਦੇ ਮਾਡਲਾਂ ਦੀਆਂ ਕੀਮਤਾਂ ਵਿਚ 28,000 ਰੁਪਏ ਤੱਕ ਦਾ ਵਾਧਾ ਹੋਵੇਗਾ। ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੀਰੋ ਮੋਟੋ ਕਾਰਪ ਨੇ ਵੀ ਐਲਾਨ ਕੀਤਾ ਹੈ ਕਿ ਉਹ 1 ਜਨਵਰੀ ਤੋਂ ਆਪਣੇ ਵਾਹਨਾਂ ਦੀ ਕੀਮਤ 1,500 ਰੁਪਏ ਤੱਕ ਵਧਾਏਗੀ।

ਇਹ ਵੀ ਪੜ੍ਹੋ- ਸੋਨਾ 1,000 ਰੁਪਏ ਤੇ ਚਾਂਦੀ 4,000 ਰੁਪਏ ਹੋਈ ਮਹਿੰਗੀ, ਜਾਣੋ ਨਵੇਂ ਮੁੱਲ


Sanjeev

Content Editor

Related News