ਅਪ੍ਰੈਲ-ਜੂਨ ''ਚ ਦਸ ਵੱਡੇ ਸ਼ਹਿਰਾਂ ''ਚ ਮਕਾਨ ਦੀਆਂ ਕੀਮਤਾਂ ''ਚ 5.3 ਫੀਸਦੀ ਦੀ ਰਹੀ ਤੇਜ਼ੀ:RBI

10/18/2018 9:55:34 AM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਮੁਤਾਬਕ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 10 ਵੱਡੇ ਸ਼ਹਿਰਾਂ 'ਚ ਮਕਾਨ ਦੀਆਂ ਕੀਮਤਾਂ 'ਚ ਪਿਛਲੇ ਸਾਲ ਦੀ ਇਸ ਸਮੇਂ ਦੀ ਤੁਲਨਾ 'ਚ ਔਸਤਨ 5.3 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। 
ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ, ਦਿੱਲੀ, ਚੇਨਈ, ਕੋਲਕਾਤਾ, ਬੰਗਲੁਰੂ, ਲਖਨਊ, ਅਹਿਮਦਾਬਾਦ, ਜੈਪੁਰ, ਕਾਨਪੁਰ ਅਤੇ ਕੋਚੀ ਦੇ ਮਕਾਨ ਪੰਜੀਕਰਣ ਅਥਾਰਟੀਜ਼ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਬੁੱਧਵਾਰ ਨੂੰ ਵਿੱਤੀ ਸਾਲ 2018-19 ਦੀ ਪਹਿਲੀ ਤਿਮਾਹੀ 'ਚ ਮਕਾਨ ਦੀ ਕੀਮਤ ਸੂਚਕਾਂਕ ਜਾਰੀ ਕੀਤਾ ਹੈ। ਰਿਜ਼ਰਵ ਬੈਂਕ ਨੇ ਬਿਆਨ 'ਚ ਕਿਹਾ ਕਿ ਦਿੱਲੀ ਨੂੰ ਛੱਡ ਕੇ ਹੋਰ ਸਾਰੇ ਸ਼ਹਿਰਾਂ 'ਚ ਮਕਾਨ ਦੀਆਂ ਕੀਮਤਾਂ 'ਚ ਸਾਲਾਨਾ ਆਧਾਰ 'ਤੇ ਵਾਧਾ ਦਰਜ ਕੀਤਾ ਗਿਆ ਹੈ।


Related News