ਹੋਮ ਲੋਨ ਲੈਣ ਵਾਲਿਆਂ ਤੇ ਰਿਅਲ ਅਸਟੇਟ ਸੈਕਟਰ ਨੂੰ ਬਜਟ 'ਚ ਮਿਲ ਸਕਦਾ ਹੈ ਇਹ ਤੋਹਫ਼ਾ

Friday, Jan 07, 2022 - 03:42 PM (IST)

ਹੋਮ ਲੋਨ ਲੈਣ ਵਾਲਿਆਂ ਤੇ  ਰਿਅਲ ਅਸਟੇਟ ਸੈਕਟਰ ਨੂੰ ਬਜਟ 'ਚ ਮਿਲ ਸਕਦਾ ਹੈ ਇਹ ਤੋਹਫ਼ਾ

ਨਵੀਂ ਦਿੱਲੀ - ਇਸ ਸਾਲ ਦਾ ਬਜਟ ਕੇਂਦਰ ਸਰਕਾਰ 1 ਫਰਵਰੀ ਨੂੰ ਪੇਸ਼ ਕਰਨ ਵਾਲੀ ਹੈ। ਬਜਟ ਪੇਸ਼ ਕਰਨ ਨੂੰ ਲੈ ਕੇ ਸਿਰਫ਼ ਕੁਝ ਦਿਨ ਹੀ ਬਾਕੀ ਬਚੇ ਹਨ। ਇਸ ਨੂੰ ਲੈ ਕੇ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰੇਕ ਸੈਕਟਰ ਵੱਡੀ ਰਾਹਤ ਮਿਲਣ ਦੀਆਂ ਆਸਾਂ ਲਗਾ ਕੇ ਬੈਠਾ ਹੈ। ਦੂਜਾ ਕੋਰੋਨਾ ਆਫ਼ਤ ਕਾਰਨ ਦੇਸ਼ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ ਹੈ। ਇਸ ਲਈ ਦੇਸ਼ ਦੀ ਜਨਤਾ ਦੀਆਂ ਨਜ਼ਰਾਂ ਬਜਟ ਵੱਲ ਹਨ।

ਟੈਕਸਦਾਤਾ ਵੀ ਸਰਕਾਰ ਕੋਲੋਂ ਵੱਡੀਆਂ ਆਸਾਂ ਲਗਾ ਕੇ ਬੈਠੇ ਹਨ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਨਕਮ ਟੈਕਸ ਸਲੈਬ ਵਿਚ ਕੋਈ ਖ਼ਾਸ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਬੀਮਾ ਕੰਪਨੀਆਂ ਨੇ 'ਟਰਮ ਬੀਮਾ' ਦੇ ਨਿਯਮ ਤੇ ਪ੍ਰੀਮਿਅਮ 'ਚ ਕੀਤਾ ਬਦਲਾਅ

ਇਨ੍ਹਾਂ ਸੈਕਟਰ ਨੂੰ ਮਿਲ ਸਕਦੀ ਹੈ ਰਾਹਤ

ਬਜਟ 2022 'ਚ ਕੋਰੋਨਾ ਮਹਾਮਾਰੀ ਕਾਰਨ ਮੰਦੀ ਦਾ ਸਾਹਮਣਾ ਕਰ ਰਹੇ ਰੀਅਲ ਅਸਟੇਟ ਅਤੇ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੋਮ ਲੋਨ 'ਤੇ ਮਿਲਣ ਵਾਲੀ ਵਾਧੂ ਟੈਕਸ ਛੋਟ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਇਸ ਨਾਲ ਸਰਕਾਰ ਰੀਅਲ ਅਸਟੇਟ ਸੈਕਟਰ 'ਚ ਮੰਗ ਲਿਆਉਣ ਲਈ ਕਦਮ ਚੁੱਕ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਜਟ 2022 'ਚ ਸਰਕਾਰ ਕਿਫਾਇਤੀ ਹਾਊਸਿੰਗ ਤਹਿਤ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਵਿਆਜ 'ਤੇ 1.5 ਲੱਖ ਰੁਪਏ ਤੱਕ ਦੀ ਵਾਧੂ ਛੋਟ ਨੂੰ ਇਕ ਸਾਲ ਲਈ ਵਧਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੈਕਸ਼ਨ 80EEA ਦੇ ਤਹਿਤ 45 ਲੱਖ ਰੁਪਏ ਤੱਕ ਦੇ ਮਕਾਨ 'ਤੇ 1.5 ਲੱਖ ਰੁਪਏ ਦੇ ਹੋਮ ਲੋਨ 'ਤੇ ਵਿਆਜ ਦੇ ਭੁਗਤਾਨ 'ਤੇ ਵਾਧੂ ਛੋਟ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਜਾਰੀ ਕੀਤੀ 840 ਕਰੋੜ ਦੀ PDRD ਗ੍ਰਾਂਟ

ਹੋਮ ਲੋਨ 'ਤੇ  ਕਿੰਨੀ ਮਿਲਦੀ ਹੈ ਛੋਟ

  • ਵਰਤਮਾਨ ਸਮੇਂ 'ਚ ਹੋਮ ਲੋਨ 'ਤੇ ਵੱਖ-ਵੱਖ ਵਿਵਸਥਾਵਾਂ ਦੇ ਤਹਿਤ ਲਗਭਗ 5 ਲੱਖ ਰੁਪਏ ਦੇ ਭੁਗਤਾਨ 'ਤੇ ਟੈਕਸ ਛੋਟ ਉਪਲਬਧ ਹੈ।
  • ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ 1.5 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਮੂਲ ਰਕਮ 'ਤੇ ਟੈਕਸ ਛੋਟ ਦਿੱਤੀ ਜਾਂਦੀ ਹੈ।
  • ਸੈਕਸ਼ਨ 24ਬੀ ਦੇ ਤਹਿਤ, 2 ਲੱਖ ਰੁਪਏ ਪ੍ਰਤੀ ਸਾਲ ਤੱਕ ਦੇ ਹੋਮ ਲੋਨ ਦੇ ਵਿਆਜ 'ਤੇ ਟੈਕਸ ਛੋਟ ਉਪਲਬਧ ਹੈ।
  • ਕਿਫਾਇਤੀ ਹਾਊਸਿੰਗ ਦੇ ਤਹਿਤ ਪਹਿਲਾ ਘਰ ਖਰੀਦਣ ਵਾਲਿਆਂ ਨੂੰ ਸੈਕਸ਼ਨ 80EEA ਦੇ ਤਹਿਤ 45 ਲੱਖ ਰੁਪਏ ਤੱਕ ਦੇ ਘਰ ਦੇ ਹੋਮ ਲੋਨ ਦੇ ਵਿਆਜ 'ਤੇ 1.5 ਲੱਖ ਰੁਪਏ ਤੱਕ ਦੀ ਵਾਧੂ ਛੋਟ ਦਿੱਤੀ ਜਾਂਦੀ ਹੈ।
  • ਸੈਕਸ਼ਨ 80EE ਦੇ ਤਹਿਤ ਪਹਿਲੀ ਵਾਰ ਘਰ ਖਰੀਦਦਾਰਾਂ ਲਈ ਹੋਮ ਲੋਨ ਦੇ ਵਿਆਜ 'ਤੇ 50,000 ਦੀ ਵਾਧੂ ਟੈਕਸ ਛੋਟ ਮਿਲਦੀ ਹੈ।
  • ਨੋਟ: 80EE ਦਾ ਲਾਭ ਲੈਣ ਵਾਲਿਆਂ ਨੂੰ 80EEA ਅਧੀਨ ਛੋਟ ਦਾ ਲਾਭ ਨਹੀਂ ਮਿਲਦਾ।

ਇਹ ਵੀ ਪੜ੍ਹੋ : ਭਾਰਤੀਆਂ ਨੇ 2021 'ਚ ਦਿਲ ਖੋਲ੍ਹ ਕੇ ਖਰੀਦਿਆ ਸੋਨਾ, ਤੋੜਿਆ 10 ਸਾਲ ਦਾ ਰਿਕਾਰਡ

ਸੈਕਸ਼ਨ 80EEA ਤਹਿਤ 1.5 ਲੱਖ ਰੁਪਏ ਤੱਕ ਦੀ ਵਾਧੂ ਕਟੌਤੀ

ਬਜਟ 2019 ਵਿੱਚ, ਮੋਦੀ ਸਰਕਾਰ ਨੇ ਇਨਕਮ ਟੈਕਸ ਐਕਟ ਵਿੱਚ ਇੱਕ ਨਵਾਂ ਸੈਕਸ਼ਨ 80EEA ਜੋੜ ਕੇ ਹੋਮ ਲੋਨ ਦੇ ਵਿਆਜ ਭੁਗਤਾਨ 'ਤੇ 1.5 ਲੱਖ ਰੁਪਏ ਤੱਕ ਦੀ ਵਾਧੂ ਕਟੌਤੀ ਦਾ ਪ੍ਰਬੰਧ ਕੀਤਾ ਸੀ। ਉਸ ਸਮੇਂ, ਇਹ ਲਾਭ ਸਿਰਫ ਉਨ੍ਹਾਂ ਘਰ ਖਰੀਦਦਾਰਾਂ ਲਈ ਸੀ, ਜਿਨ੍ਹਾਂ ਨੇ ਅਪ੍ਰੈਲ 2019 ਤੋਂ ਮਾਰਚ 2020 ਦਰਮਿਆਨ ਕਰਜ਼ਾ ਲਿਆ ਸੀ। ਪਰ, ਬਜਟ 2020 ਵਿੱਚ, ਇਸਦੀ ਸਮਾਂ ਸੀਮਾ ਇੱਕ ਸਾਲ ਲਈ ਵਧਾ ਦਿੱਤੀ ਗਈ ਸੀ। ਇਸੇ ਤਰ੍ਹਾਂ, ਇੱਕ ਵਾਰ ਫਿਰ ਬਜਟ 2021 ਵਿੱਚ, ਇਸ ਵਿੱਚ ਇੱਕ ਸਾਲ ਦਾ ਵਾਧਾ ਹੋਇਆ ਹੈ। ਮਾਰਚ 2022 ਤੱਕ ਹੋਮ ਲੋਨ ਲੈਣ ਵਾਲੇ ਟੈਕਸਦਾਤਾ 80EEA ਵਿੱਚ ਟੈਕਸ ਕਟੌਤੀ ਦਾ ਲਾਭ ਲੈ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਵੀ ਸਰਕਾਰ ਇਸ ਛੋਟ ਨੂੰ ਇਕ ਸਾਲ ਹੋਰ ਵਧਾ ਸਕਦੀ ਹੈ।

ਇਹ ਵੀ ਪੜ੍ਹੋ : ਸ਼ਾਓਮੀ ਦਾ 653 ਕਰੋੜ ਦਾ ਘਪਲਾ ਆਇਆ ਸਾਹਮਣੇ, ਨੋਟਿਸ ਜਾਰੀ

ਇਨ੍ਹਾਂ ਸੈਕਟਰ ਨੂੰ ਵੀ ਹਨ ਸਰਕਾਰ ਤੋਂ ਕਈ ਆਸਾਂ

ਰੀਅਲ ਅਸਟੇਟ ਸੰਗਠਨਾਂ ਮੁਤਾਬਕ ਜੇਕਰ ਬਜਟ 'ਚ ਹੋਮ ਲੋਨ 'ਤੇ ਛੋਟ, ਵਿਆਜ ਸਬਸਿਡੀ, ਜੀ.ਐੱਸ.ਟੀ. 'ਚ ਕਟੌਤੀ, ਰੀਅਲ ਅਸਟੇਟ ਨੂੰ ਬੁਨਿਆਦੀ ਢਾਂਚੇ ਦੇ ਖੇਤਰ ਦਾ ਦਰਜਾ ਦੇਣ ਵਰਗੇ ਕਦਮ ਚੁੱਕੇ ਜਾਂਦੇ ਹਨ ਤਾਂ ਇਹ ਪੂਰੇ ਹਾਊਸਿੰਗ ਸੈਕਟਰ 'ਚ ਤੇਜ਼ੀ ਲਿਆਉਣ ਲਈ ਇਕ ਵਧੀਆ ਕਦਮ ਸਾਬਤ ਹੋ ਸਕਦਾ ਹੈ। ਫਿੱਕੀ ਨੇ ਇਹ ਵੀ ਮੰਗ ਕੀਤੀ ਹੈ ਕਿ ਹੋਮ ਲੋਨ 'ਤੇ ਵਿਆਜ ਸਬਸਿਡੀ ਨੂੰ ਅੱਗੇ ਵਧਾਇਆ ਜਾਵੇ।

ਇਹ ਵੀ ਪੜ੍ਹੋ : ਸਾਲ 2022 'ਚ ਮਿਲੇਗਾ ਕਮਾਈ ਦਾ ਭਰਪੂਰ ਮੌਕਾ, ਬਾਜ਼ਾਰ 'ਚ ਆਉਣਗੇ 2 ਲੱਖ ਕਰੋੜ ਦੇ IPO

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News