ਭਾਰਤੀ ਰੁਪਏ 'ਚ ਇਤਿਹਾਸਕ ਗਿਰਾਵਟ: ਡਾਲਰ ਦੇ ਮੁਕਾਬਲੇ 94 ਦੇ ਪਾਰ ਪਹੁੰਚੀ ਕੀਮਤ, ਜਾਣੋ ਆਮ ਆਦਮੀ 'ਤੇ ਕੀ ਪਵੇਗਾ ਅਸਰ

Friday, Mar 27, 2026 - 10:23 AM (IST)

ਭਾਰਤੀ ਰੁਪਏ 'ਚ ਇਤਿਹਾਸਕ ਗਿਰਾਵਟ: ਡਾਲਰ ਦੇ ਮੁਕਾਬਲੇ 94 ਦੇ ਪਾਰ ਪਹੁੰਚੀ ਕੀਮਤ, ਜਾਣੋ ਆਮ ਆਦਮੀ 'ਤੇ ਕੀ ਪਵੇਗਾ ਅਸਰ

ਬਿਜ਼ਨੈੱਸ ਡੈਸਕ : ਮਿਡਲ ਈਸਟ (ਮੱਧ ਪੂਰਬ) ਵਿੱਚ ਚੱਲ ਰਹੀ ਜੰਗ ਦਾ ਅਸਰ ਹੁਣ ਸਿਰਫ਼ ਸਰਹੱਦਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਵਿਸ਼ਵ ਅਰਥਵਿਵਸਥਾ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਇਸ ਤਣਾਅ ਕਾਰਨ ਭਾਰਤੀ ਕਰੰਸੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਅਤੇ ਪਹਿਲੀ ਵਾਰ 94 ਦਾ ਅੰਕੜਾ ਪਾਰ ਕਰ ਗਿਆ

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ

ਰਿਕਾਰਡ ਪੱਧਰ 'ਤੇ ਡਿੱਗਿਆ ਰੁਪਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 28 ਪੈਸੇ ਡਿੱਗ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 94.24 'ਤੇ ਆ ਗਿਆ ਹੈ। ਜੋ ਕਿ ਇਸ ਤੋਂ ਪਹਿਲਾਂ ਦੇ 93.98 ਦੇ ਰਿਕਾਰਡ ਪੱਧਰ ਤੋਂ ਵੀ ਹੇਠਾਂ ਹੈ। ਅੰਕੜਿਆਂ ਮੁਤਾਬਕ ਜਦੋਂ ਤੋਂ ਮਿਡਲ ਈਸਟ ਵਿੱਚ ਸੰਘਰਸ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਰੁਪਿਆ ਕਰੀਬ 3.5% ਕਮਜ਼ੋਰ ਹੋ ਚੁੱਕਾ ਹੈ।

ਇਹ ਵੀ ਪੜ੍ਹੋ :   ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ

ਗਿਰਾਵਟ ਦੇ ਮੁੱਖ ਕਾਰਨ

  1. ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ: ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ, ਜਿਸ ਕਾਰਨ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲ ਰਿਹਾ ਹੈ। ਭਾਰਤ ਆਪਣੀ ਲੋੜ ਦਾ ਜ਼ਿਆਦਾਤਰ ਤੇਲ ਬਾਹਰੋਂ ਮੰਗਵਾਉਂਦਾ ਹੈ, ਜਿਸ ਲਈ ਜ਼ਿਆਦਾ ਡਾਲਰ ਖਰਚਣੇ ਪੈ ਰਹੇ ਹਨ।
  2. ਗਲੋਬਲ ਮਾਰਕੀਟ ਵਿੱਚ ਦਬਾਅ: ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਨਿਵੇਸ਼ਕ ਵਧਦੀ ਮਹਿੰਗਾਈ ਨੂੰ ਲੈ ਕੇ ਚਿੰਤਤ ਹਨ।

ਇਹ ਵੀ ਪੜ੍ਹੋ :   IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

ਆਮ ਜਨਤਾ ਅਤੇ ਅਰਥਵਿਵਸਥਾ 'ਤੇ ਪ੍ਰਭਾਵ

ਮਾਹਿਰਾਂ ਅਨੁਸਾਰ, ਤੇਲ ਦੀਆਂ ਉੱਚੀਆਂ ਕੀਮਤਾਂ ਭਾਰਤ ਵਿੱਚ ਮਹਿੰਗਾਈ ਵਧਾ ਸਕਦੀਆਂ ਹਨ। ਇਸ ਸਥਿਤੀ ਨੂੰ ਕਾਬੂ ਕਰਨ ਲਈ ਰਿਜ਼ਰਵ ਬੈਂਕ (RBI) ਆਉਣ ਵਾਲੇ ਸਮੇਂ ਵਿੱਚ ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। ਇਸ ਤੋਂ ਇਲਾਵਾ, ਕਈ ਵਿਸ਼ਲੇਸ਼ਕਾਂ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨਾਂ ਵਿੱਚ ਵੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ

ਅੱਗੇ ਕੀ ਹੋਵੇਗਾ?

ਕੁਝ ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਰੁਪਿਆ ਹੋਰ ਕਮਜ਼ੋਰ ਹੋ ਕੇ 98 ਪ੍ਰਤੀ ਡਾਲਰ ਤੱਕ ਵੀ ਜਾ ਸਕਦਾ ਹੈ। ਫਿਲਹਾਲ ਸਭ ਦੀਆਂ ਨਜ਼ਰਾਂ ਵਿਸ਼ਵ ਪੱਧਰੀ ਹਾਲਾਤ ਅਤੇ ਤੇਲ ਦੀਆਂ ਕੀਮਤਾਂ 'ਤੇ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News