ਬ੍ਰਿਟੇਨ 'ਚ ਬੀਤੇ ਪੰਜ ਸਾਲਾਂ 'ਚ 7,000 ਤੋਂ ਵੱਧ ਲੋਕਾਂ ਨੂੰ ਦਿੱਤੀ ਨੌਕਰੀ : TCS

12/07/2020 10:51:07 PM

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਬ੍ਰਿਟੇਨ 'ਚ ਪਿਛਲੇ ਪੰਜ ਸਾਲਾਂ 'ਚ 7,000 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ।

ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਦੇ ਮੱਦੇਨਜ਼ਰ ਉਹ ਬ੍ਰਿਟੇਨ 'ਚ ਸਭ ਤੋਂ ਵੱਧ ਨੌਕਰੀਆਂ ਦੇਣ ਵਾਲੀ ਕੰਪਨੀਆਂ 'ਚ ਇਕ ਹੈ।

ਮੁੰਬਈ ਦੀ ਟੀ. ਸੀ. ਐੱਸ. ਦੇ ਬ੍ਰਿਟੇਨ 'ਚ ਮੌਜੂਦਾ ਸਮੇਂ 18,000 ਤੋਂ ਜ਼ਿਆਦਾ ਕਰਮਚਾਰੀ ਹਨ। ਇਹ ਕੰਪਨੀ ਦੇ 30 ਤੋਂ ਜ਼ਿਆਦਾ ਦਫ਼ਤਰਾਂ 'ਚ ਕੰਮ ਕਰਦੇ ਹਨ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ 'ਚ ਉਸ ਦੀ ਆਮਦਨ ਅਤੇ ਬਾਜ਼ਾਰ ਹਿੱਸੇਦਾਰੀ ਵਧੀ ਹੈ। ਇਸ ਦੇ ਮੱਦੇਨਜ਼ਰ ਕੰਪਨੀ ਆਮਦਨ ਦੇ ਹਿਸਾਬ ਨਾਲ ਬ੍ਰਿਟੇਨ 'ਚ ਦੂਜੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਸੇਵਾ ਕੰਪਨੀ ਬਣੀ ਹੈ।

ਸੂਚਨਾ ਤਕਨਾਲੋਜੀ ਕੰਪਨੀ ਨੇ ਕਿਹਾ, ''ਇਸ ਵਿਕਾਸ ਦਰ ਨੂੰ ਸਹਾਰਾ ਦੇਣ ਲਈ ਕੰਪਨੀ ਨੇ ਪਿਛਲੇ ਪੰਜ ਸਾਲਾਂ 'ਚ 7,000 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਇਸ 'ਚ 1,800 ਤੋਂ ਜ਼ਿਆਦਾ ਸਿਖਿਅਕ ਵੀ ਸ਼ਾਮਲ ਹਨ।'' ਟੀ. ਸੀ. ਐੱਸ. ਨੇ ਕਿਹਾ ਕਿ ਇਸ ਵਜ੍ਹਾ ਨਾਲ ਉਹ ਬ੍ਰਿਟੇਨ ਸੂਚਨਾ ਤਕਨਾਲੋਜੀ ਖੇਤਰ ਦੇ ਹੁਨਰਮੰਦ ਲੋਕਾਂ ਨੂੰ ਨੌਕਰੀ ਦੇਣ ਵਾਲੀ ਚੋਟੀ ਦੀਆਂ ਕੰਪਨੀਆਂ 'ਚੋਂ ਇਕ ਹੈ।


Sanjeev

Content Editor

Related News