ਰਿਲਾਇੰਸ ਕੈਪੀਟਲ ਦੀ ਦੂਜੀ ਨਿਲਾਮੀ ''ਚ ਹਿੰਦੂਜਾ ਗਰੁੱਪ ਨੇ ਲਗਾਈ 9,650 ਕਰੋੜ ਰੁਪਏ ਦੀ ਬੋਲੀ

04/27/2023 4:03:33 PM

ਨਵੀਂ ਦਿੱਲੀ- ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਦੀ ਦੀਵਾਲੀਆ ਕੰਪਨੀ ਰਿਲਾਇੰਸ ਕੈਪੀਟਲ (ਆਰਕੈਪ) ਦੀ ਦੂਜੀ ਨਿਲਾਮੀ ਬੁੱਧਵਾਰ 26 ਅਪ੍ਰੈਲ ਨੂੰ ਆਯੋਜਿਤ ਕੀਤੀ ਗਈ। ਇਸ 'ਚ ਇਕੱਲੇ ਬੋਲੀਦਾਤਾ ਹਿੰਦੂਜਾ ਗਰੁੱਪ ਨੇ ਲੈਣਦਾਰਾਂ ਨੂੰ 9,650 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਹੋਈ ਨਿਲਾਮੀ ਪ੍ਰਕਿਰਿਆ 'ਚ ਟੋਰੈਂਟ ਗਰੁੱਪ ਸਭ ਤੋਂ ਵੱਡੀ ਬੋਲੀ ਲਗਾਉਣ ਵਾਲਾ ਸੀ। ਪਰ ਇਹ ਸਮੂਹ ਕੰਪਨੀ ਲਈ ਦੂਜੀ ਬੋਲੀ ਦੀ ਪ੍ਰਕਿਰਿਆ 'ਚ ਬਾਹਰ ਰਿਹਾ ਅਤੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ- ADB ਤੋਂ ਸਭ ਤੋਂ ਜ਼ਿਆਦਾ ਕਰਜ਼ ਲੈਣ ਵਾਲਾ ਦੇਸ਼ ਬਣਿਆ ਪਾਕਿ, 2022 'ਚ ਲਏ ਇੰਨੇ ਅਰਬ ਡਾਲਰ ਉਧਾਰ
ਇਸ ਤੋਂ ਬਾਅਦ ਟੋਰੈਂਟ ਗਰੁੱਪ ਨੇ ਹੋਰ ਬੋਲੀ ਲਗਾਈ

ਬਿਜ਼ਨਸ ਟੂਡੇ ਦੇ ਅਨੁਸਾਰ, ਹਿੰਦੂਜਾ ਸਮੂਹ ਨੇ ਕਥਿਤ ਤੌਰ 'ਤੇ ਪਹਿਲੇ ਗੇੜ 'ਚ 9,510 ਕਰੋੜ ਰੁਪਏ ਅਤੇ ਦੂਜੇ ਦੌਰ 'ਚ 9,650 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਇਸ ਤੋਂ ਪਹਿਲਾਂ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ ਦੀ ਪਹਿਲੀ ਨਿਲਾਮੀ ਦਸੰਬਰ 2022 'ਚ ਹੋਈ ਸੀ। ਫਿਰ ਟੋਰੈਂਟ ਗਰੁੱਪ ਨੇ ਸਭ ਤੋਂ ਵੱਧ 8,640 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਆਰਕੈਪ ਦੀ ਦੂਜੀ ਨਿਲਾਮੀ ਪ੍ਰਕਿਰਿਆ ਤੋਂ ਪਹਿਲਾਂ, ਟੋਰੈਂਟ ਅਤੇ ਅਮਰੀਕਾ ਅਧਾਰਤ ਨਿਵੇਸ਼ ਫਰਮ ਓਕਟਰੀ ਕੈਪੀਟਲ ਨੇ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਸਨ, ਪਰ ਦੋਵੇਂ ਇਸ ਵਾਰ ਦੂਰ ਰਹੇ।

ਇਹ ਵੀ ਪੜ੍ਹੋ-ਮਾਰੂਤੀ ਸੁਜ਼ੂਕੀ ਦਾ ਮੁਨਾਫਾ 42 ਫੀਸਦੀ ਵਧ ਕੇ 2,671 ਕਰੋੜ ਹੋਇਆ
ਪਿਛਲੇ ਸਾਲ ਦੂਜੇ ਨੰਬਰ 'ਤੇ ਸੀ ਹਿੰਦੂਜਾ ਗਰੁੱਪ 
ਪਿਛਲੇ ਸਾਲ ਦਸੰਬਰ 'ਚ ਹੋਈ ਪਹਿਲੀ ਨਿਲਾਮੀ 'ਚ ਹਿੰਦੂਜਾ ਗਰੁੱਪ 8,110 ਕਰੋੜ ਰੁਪਏ ਦੀ ਬੋਲੀ ਨਾਲ ਦੂਜੇ ਨੰਬਰ 'ਤੇ ਆਇਆ ਸੀ। ਇਸ ਤੋਂ ਬਾਅਦ ਇਸ ਨੇ ਨਿਲਾਮੀ ਪ੍ਰਕਿਰਿਆ ਤੋਂ ਇਲਾਵਾ 9,000 ਕਰੋੜ ਰੁਪਏ ਦੀ ਸੋਧੀ ਹੋਈ ਬੋਲੀ ਪੇਸ਼ ਕੀਤੀ ਸੀ। ਇਸ ਦੇ ਮੱਦੇਨਜ਼ਰ ਕਰਜ਼ਦਾਰਾਂ ਨੇ ਦੂਜੀ ਨਿਲਾਮੀ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਟੋਰੈਂਟ ਨੇ ਹਿੰਦੂਜਾ ਦੀ ਸੰਸ਼ੋਧਿਤ ਬੋਲੀ ਅਤੇ ਦੂਜੀ ਨਿਲਾਮੀ ਦੀ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਦਾ ਰੁਖ ਕੀਤਾ ਸੀ। ਪਰ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਆਪਣੇ ਅੰਤਿਮ ਫ਼ੈਸਲੇ 'ਚ ਕਰਜ਼ਦਾਤਾਵਾਂ ਨੂੰ ਦੂਜੀ ਨਿਲਾਮੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਸਤ 2023 'ਚ ਹੋਣੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ


Aarti dhillon

Content Editor

Related News