ਹਾਈਕ ਨੇ ਪਾਰ ਕੀਤਾ ਦਾ 1 ਕਰੋੜ ਦਾ ਅੰਕੜਾ
Monday, Dec 25, 2017 - 02:20 AM (IST)

ਨਵੀਂ ਦਿੱਲੀ—ਇਸ ਸਾਲ ਜੂਨ 'ਚ ਹਾਈਕ ਨੇ ਇਕ ਨਵੇਂ ਅਪਡੇਟ ਨਾਲ ਸੈਮੇਂਜਰ 'ਚ ਵਾਲਟ ਨੂੰ ਜੋੜਿਆ ਸੀ ਹੁਣ ਘਰੇਲੂ ਸੈਮੇਜਿੰਗ ਐਪ ਹਾਈਕ ਨੇ ਐਲਾਨ ਕੀਤਾ ਹੈ ਕਿ ਉਸ ਦੇ ਹਾਈਕ ਵਾਲਟ ਨੇ 100 ਫੀਸਦੀ ਦੇ ਵਾਧੇ ਦਰ ਨਾਲ 1 ਕਰੋੜ ਦੇ ਲੈਣ-ਦੇਣ ਨਾਲ ਪ੍ਰਤੀ ਮਹੀਨੇ ਦਾ ਅੰਕੜਾ ਪਾਰ ਕਰ ਲਿਆ ਹੈ। ਖਬਰਾਂ ਮੁਤਾਬਕ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 1 ਕਰੋੜ ਲੈਣ-ਦੇਣ 'ਚੋਂ 70 ਫੀਸਦੀ ਰਿਚਾਰਜ ਲਈ ਅਤੇ ਬਾਕੀ 30 ਫੀਸਦੀ ਪੀਅਰ-ਟੂ-ਪੀਅਰ (P2P) ਸ਼੍ਰੇਣੀ ਦਾ ਹੈ। ਹਾਈਕ ਸਸੰਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਭਾਰਤੀ ਨੇ ਕਿਹਾ ਕਿ ਇਸ ਵਾਧੇ ਦਰ ਨੂੰ ਦੇਖਦੇ ਹੋਏ ਅਸੀਂ ਅਪਡੇਟ ਡਿਜਾਈਨ ਨਾਲ ਇਸ ਨੂੰ ਲਾਂਚ ਕਰਨ ਜਾ ਰਹੇ ਹਾਂ ਤਾਂ ਹਾਈਕ ਦੀ ਸੇਵਾਵਾਂ ਨੂੰ ਖੋਜਨਾ ਅਤੇ ਲੈਣ-ਦੇਣ ਕਰਨਾ ਆਸਾਨ ਹੋਵੇ। ਹਾਈਕ ਨੇ ਸਾਲ 2018 ਦੀ ਪਹਿਲੀ ਤਿਮਾਹੀ 'ਚ ਐਪ 'ਚ ਕਈ ਸੇਵਾਵਾਂ ਜੋੜਨ ਦੀ ਯੋਜਨਾ ਬਣਾਈ ਹੈ, ਜਿਸ 'ਚ ਕੈਬ ਬੁਕਿੰਗ, ਬੱਸ, ਟਰੇਨ, ਮੂਵੀ ਟਿਕੱਟਸ ਅਤੇ ਬਿਲ ਦਾ ਭੁਗਤਾਨ ਸ਼ਾਮਲ ਹੈ। ਹਾਈਕ 2012 'ਚ ਲਾਂਚ ਕੀਤਾ ਗਿਆ ਸੀ, ਇਸ ਦੇ 10 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ।