ਰਾਜਮਾਰਗ ਪਰਿਯੋਜਨਾਵਾਂ ਦਾ ਕੰਮ ਤੇਜ਼ ਕਰੇਗਾ NHAI
Wednesday, Dec 13, 2017 - 04:25 PM (IST)

ਨਵੀਂ ਦਿੱਲੀ—ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ( ਐੱਨ.ਐੱਚ.ਏ.ਆਈ) ਦੇਸ਼ ਭਰ 'ਚ ਰਾਜਮਾਰਗ ਪਰਿਯੋਜਨਾ ਦੇ ਨਿਰਮਾਣ 'ਚ ਤੇਜ਼ੀ ਲਿਆਉਣ ਦਾ ਪੂਰਾ ਯਤਨ ਕਰ ਰਹੀ ਹੈ। ਦਸਬੰਰ ਤਕ ਉਸਦਾ 3,500 ਕਿਲੋਮੀਟਰ ਰਾਜਮਾਰਗ ਦੇ ਲਈ ਟੈਂਡਰ ਕੱਢਣ ਦਾ ਇਰਾਦਾ ਹੈ। ਸੜਕ ਪਰਿਵਾਹਨ ਅਤੇ ਰਾਜਮਾਰਗ ਮੰਤਰਾਲੇ ਨੇ ਬਿਆਨ 'ਚ ਕਿਹਾ,'' ਐੱਨ.ਐੱਚ.ਏ.ਆਈ. ਨੇ ਨਵੰਬਰ 2017 ਤੱਕ 4,900 ਕਿਲੋਮੀਟਰ ਦੇ ਲਈ ਬੋਲੀਆਂ ਕੱਢਿਆ ਹੈ। ਦਸੰਬਰ ਤੱਕ 3,500 ਕਿਲੋਮੀਟਰ ਅਤੇ ਰਾਜਮਾਰਗਾ ਲਈ ਬੋਲੀਆਂ ਨੂੰ ਸੱਦਾ ਦਿੱਤਾ।
ਬਿਆਨ 'ਚ ਕਿਹਾ ਗਿਆ ਹੈ ਕਿ ਜਨਵਰੀ-ਮਾਰਚ, 2018 ਦੇ ਦੌਰਾਨ ਟੈਂਡਰ ਦੇ ਲਈ ਪਰਿਯੋਜਨਾਵਾਂ ਦੀ ਪਛਾਣ ਇਸ ਮਹੀਨੇ ਦੇ ਅੰਤ ਤੱਕ ਕੀਤੀ ਜਾਵੇਗੀ। ਇਸ 'ਚ ਕਿਹਾ ਗਿਆ ਹੈ ਕਿ 1,170 ਕਿਲੋਮੀਟਰ ਦੀ 22,100 ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਆਵੰਟਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ ਅਤੇ ਕਈਆਂ ਲਈ ਬੋਲੀਆਂ ਦਾ ਮੁਲਾਂਕਣ ਦੀ ਪ੍ਰਕਿਰਿਆ 'ਚ ਹੈ। ਇਸ ਸਾਲ ਜਿਨ੍ਹਾਂ ਪਰਿਯੋਜਨਾਵਾਂ ਦੀ ਬੋਲੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਦਿੱਲੀ 'ਚ ਦਵਾਰਕਾ ਐਕਸਪ੍ਰੈੱਸ, ਉਤਰ ਪ੍ਰਦੇਸ਼ 'ਚ ਵਾਰਾਨਸੀ ਰਿੰਗਰੋਡ ਚਰਣ ਦੋ, ਮਹਾਰਾਸ਼ਟਰ ਦੇ ਪੂਨੇ-ਸਤਾਰਾ ਖੰਡ 'ਚ ਖੰਭਟਕੀ ਘਾਟ ਛੇਹ-ਲੈਨ ਸੁਰੰਗ, ਰਾਜਸਥਾਨ 'ਚ ਜੋਧਪੁਰ ਰਿੰਗ ਰੋਡ ਆਦਿ ਸ਼ਾਮਿਲ ਹੈ।