ਘੱਟ ਲਾਗਤ 'ਚ ਵਧ ਮੁਨਾਫਾ, ਹਜ਼ਾਰੀ ਨਿੰਬੂ ਦੀ ਖੇਤੀ ਨਾਲ ਇੰਝ ਮਾਲਾਮਾਲ ਹੋ ਸਕਦੇ ਹਨ ਕਿਸਾਨ

03/31/2023 5:57:58 PM

ਨਵੀਂ ਦਿੱਲੀ- ਘੱਟ ਲਾਗਤ ਅਤੇ ਜ਼ਿਆਦਾ ਮੁਨਾਫੇ ਦੇ ਚੱਲਦੇ ਕਿਸਾਨਾਂ ਦੇ ਵਿਚਾਲੇ ਔਸ਼ਦੀ ਪੌਦਿਆਂ ਦੀ ਖੇਤੀ ਦਾ ਚਲਣ ਵਧਿਆ ਹੈ। ਨਿੰਬੂ ਦੀ ਖੇਤੀ ਨਾਲ ਵੀ ਕਿਸਾਨ ਚੰਗਾ ਮੁਨਾਫਾ ਕਮਾ ਰਹੇ ਹਨ। ਅਜਿਹੀ ਹੀ ਇਕ ਪ੍ਰਜਾਤੀ ਹੈ ਹਜ਼ਾਰੀ ਨਿੰਬੂ। ਬਾਜ਼ਾਰ 'ਚ ਇਸ ਨਿੰਬੂ ਦੀ ਕੀਮਤ 100 ਰੁਪਏ ਕਿਲੋ ਤੱਕ ਪਹੁੰਚ ਜਾਂਦੀ ਹੈ। ਇਹ ਸਭ ਤੋਂ ਜ਼ਿਆਦਾ ਡਿਮਾਂਡ ਵਾਲੇ ਨਿੰਬੂ ਹੁੰਦੇ ਹਨ। ਜਿਨ੍ਹਾਂ ਦਾ ਰੰਗ ਨਾਰੰਗੀ ਵਰਗਾ ਹੁੰਦਾ ਹੈ। 

ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਇੰਝ ਕਰੋ ਖੇਤੀ
ਇਹ ਨਿੰਬੂ ਹੋਰਾਂ ਦੇ ਮੁਕਾਬਲੇ ਜ਼ਿਆਦਾ ਖੱਟਾ ਹੁੰਦਾ ਹੈ। ਇਸ ਦੀ ਵਰਤੋਂ ਲੋਕ ਚਾਹ ਤੋਂ ਲੈ ਕੇ ਆਚਾਰ ਬਣਾਉਣ ਤੱਕ ਕਰਦੇ ਹਨ। ਅਜਿਹੇ 'ਚ ਇਸ ਨਿੰਬੂ ਦੀ ਡਿਮਾਂਡ ਵਧਣਾ ਸੁਭਾਵਿਕ ਹੈ। ਡਿਮਾਂਡ ਦੇ ਨਾਲ-ਨਾਲ ਕਿਸਾਨਾਂ ਦਾ ਮੁਨਾਫਾ ਵੀ ਵਧੇਗਾ। ਇਸ ਨਿੰਬੂ ਦੀ ਖੇਤੀ ਕਰਨ ਤੋਂ ਪਹਿਲਾਂ ਖੇਤ ਵਾਹ ਕੇ ਪੂਰੀ ਤਰ੍ਹਾਂ ਖੇਤਰ ਨੂੰ ਤਿਆਰ ਕਰ ਲਓ। ਜਿਥੇ ਪੌਦੇ ਲਗਾਏ ਉਸ ਥਾਂ 'ਤੇ ਕਰੀਬ ਇਕ ਫੁੱਟ ਡੂੰਘਾ ਟੋਇਆ ਕਰ ਦਿਓ। ਉਸ 'ਚ ਪਾਣੀ ਪਾ ਕੇ ਛੱਡ ਦਿਓ। ਜਦੋਂ ਪਾਣੀ ਸੁੱਕ ਜਾਵੇ ਤਾਂ ਪੌਦਾ ਲਗਾ ਕੇ ਉੱਪਰ ਮਿੱਟੀ ਪਾ ਕੇ ਪੌਦੇ ਦੇ ਚਾਰੇ ਪਾਸਿਓਂ ਘੇਰਾ ਬਣਾ ਕੇ ਇਕ ਗੋਲ ਕਿਆਰੀ ਬਣਾ ਦਿਓ। ਫਿਰ ਉਸ 'ਚ ਪਾਣੀ ਪਾ ਦਿਓ। ਧਿਆਨ ਦਿਓ ਕੇ ਕਈ ਵਾਰ ਪੌਦੇ ਸਹੀ ਤਰ੍ਹਾਂ ਨਾ ਲੱਗਣ ਨਾਲ ਮੁਰਝਾਉਣ ਲੱਗਦੇ ਹਨ। ਅਜਿਹੇ 'ਚ ਉਸ ਪੌਦਿਆਂ ਨੂੰ ਪਾਣੀ ਜ਼ਿਆਦਾ ਮਾਤਰਾ 'ਚ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। 

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
30 ਸਾਲ ਤੱਕ ਲਗਾਤਾਰ ਮੁਨਾਫਾ
ਨਿੰਬੂ ਦੇ ਪੌਦੇ ਲਗਾਉਣ ਦੇ ਤਿੰਨ ਜਾਂ ਸਾਢੇ ਤਿੰਨ ਸਾਲ ਬਾਅਦ ਤੋਂ ਫਲ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਨਿੰਬੂ ਦਾ ਪੌਦਾ ਲਗਾਉਣ ਦੇ ਤਿੰਨ ਸਾਲ ਬਾਅਦ ਫਲ ਦੇਣੇ ਸ਼ੁਰੂ ਹੋ ਜਾਂਦਾ ਹੈ ਪਰ ਇਕ ਨਿੰਬੂ 100 ਕਿਲੋ ਫਲ ਪੰਜ ਸਾਲ ਬਾਅਦ ਦੇਣਾ ਸ਼ੁਰੂ ਕਰਦਾ ਹੈ। ਇਕ ਪੌਦੇ ਨਾਲ ਇਕ ਸਾਲ 'ਚ ਬਾਜ਼ਾਰੀ ਕੀਮਤ ਦੇ ਹਿਸਾਬ ਨਾਲ ਔਸਤਨ ਤਿੰਨ ਹਜ਼ਾਰ ਦਾ ਪ੍ਰੋਡਕਸ਼ਨ ਨਿਕਲ ਆਉਂਦਾ ਹੈ। ਇਕ ਵਾਰ ਨਿੰਬੂ ਦਾ ਬਗੀਚਾ ਲਗਾਉਣ 'ਤੇ 30 ਸਾਲ ਤੱਕ ਰਹਿੰਦਾ ਹੈ, ਭਾਵ ਕਿ ਤੁਸੀਂ 30 ਸਾਲ ਤੱਕ ਇਸ ਫਸਲ ਤੋਂ ਮੁਨਾਫਾ ਕਮਾ ਸਕਦੇ ਹੋ। 
ਹਜ਼ਾਰੀ ਨਿੰਬੂ ਦੀ ਖੇਤੀ ਫ਼ਾਇਦੇਮੰਦ
ਆਮ ਤੌਰ 'ਤੇ ਕਿਸਾਨ ਨਿੰਬੂ ਦੀਆਂ ਕਈ ਪ੍ਰਜਾਤੀਆਂ ਦੀ ਖੇਤੀ ਕਰਦੇ ਹਨ। ਇਸ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਕਾਗਜ਼ੀ ਨਿੰਬੂ ਹਨ। ਇਸ ਦੀ ਮਾਰਕੀਟ 'ਚ ਡਿਮਾਂਡ ਤਾਂ ਹੁੰਦੀ ਹੈ ਪਰ ਕਿਸਾਨ ਨੂੰ ਓਨਾ ਬਿਹਤਰ ਮੁਨਾਫਾ ਨਹੀਂ ਮਿਲ ਪਾਉਂਦਾ। ਜੇਕਰ ਹਜ਼ਾਰੀ ਨਿੰਬੂ ਦੀ ਗੱਲ ਕਰੀਏ ਤਾਂ ਹੋਰ ਦੇ ਮੁਕਾਬਲੇ ਇਸ ਦੀ ਕੀਮਤ ਜ਼ਿਆਦਾ ਹੈ। ਅਜਿਹੇ 'ਚ ਕਿਸਾਨ ਇਸ ਤੋਂ ਹਰ ਸਾਲ ਲੱਖਾਂ ਦਾ ਮੁਨਾਫਾ ਕਮਾ ਸਕਦਾ ਹੈ।  

ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News