ਨਵੇਂ ਸਾਲ ’ਚ ਸੋਨੇ ਦੇ ਸਾਹਮਣੇ ਉੱਚ ਵਿਆਜ ਦਰ ਅਤੇ ਸੰਭਾਵਿਤ ਮਜ਼ਬੂਤ ਡਾਲਰ ਦੀ ਚੁਣੌਤੀ

Saturday, Jan 15, 2022 - 10:38 AM (IST)

ਨਵੇਂ ਸਾਲ ’ਚ ਸੋਨੇ ਦੇ ਸਾਹਮਣੇ ਉੱਚ ਵਿਆਜ ਦਰ ਅਤੇ ਸੰਭਾਵਿਤ ਮਜ਼ਬੂਤ ਡਾਲਰ ਦੀ ਚੁਣੌਤੀ

ਨਵੀਂ ਦਿੱਲੀ (ਯੂ. ਐੱਨ. ਆਈ.) – ਕੌਮਾਂਤਰੀ ਪੱਧਰ ’ਤੇ ਨਵੇਂ ਸਾਲ ’ਚ ਗੋਲਡ ਮਾਰਕੀਟ ਨੂੰ ਵਿਆਜ ਦਰ ’ਚ ਵਾਧੇ ਅਤੇ ਸੰਭਾਵਿਤ ਮਜ਼ਬੂਤ ਡਾਲਰ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਦੀ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2022 ਦੌਰਾਨ ਸੋਨੇ ਨੂੰ ਵਿਆਜ ਦਰ ’ਚ ਵਾਧਾ ਅਤੇ ਡਾਲਰ ਦੇ ਮਜ਼ਬੂਤ ਰਹਿਣ ਦੀ ਸੰਭਾਵਨਾ ਵਰਗੀਆਂ ਦੋ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਨ੍ਹਾਂ ਦੋ ਕਾਰਕਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਹੋਰ ਸਹਾਇਕ ਕਾਰਕਾਂ ਵਲੋਂ ਘੱਟ ਕੀਤਾ ਜਾ ਸਕਦਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸੰਦਰਭ ’ਚ ਸਾਲ 2022 ਦੌਰਾਨ ਸੋਨੇ ਦਾ ਪ੍ਰਦਰਸ਼ਨ ਅਖੀਰ ਇਸ ਵਾਰ ਨਿਰਭਰ ਕਰੇਗਾ ਕਿ ਇਨ੍ਹਾਂ ’ਚੋਂ ਕਿਹੜੇ ਕਾਰਕ ਵੱਡੇ ਪੈਮਾਨੇ ’ਤੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਬਾਵਜੂਦ ਜੋਖਮ ਤੋਂ ਬਚਾਅ ਵਜੋਂ ਸੋਨੇ ਦੀ ਸਾਰਥਕਤਾ ਇਸ ਸਾਲ ਨਿਵੇਸ਼ਕਾਂ ਲਈ ਵਿਸ਼ੇਸ਼ ਤੌਰ ’ਤੇ ਅਹਿਮ ਰਹੇਗੀ।


author

Harinder Kaur

Content Editor

Related News