ਭਾਰਤ 'ਚ ਲਾਂਚ ਹੋਵੇਗੀ Hero ਦੀ 200CC ਬਾਈਕ Xtreme 200S

Tuesday, Jun 06, 2017 - 06:16 PM (IST)

ਭਾਰਤ 'ਚ ਲਾਂਚ ਹੋਵੇਗੀ Hero ਦੀ 200CC ਬਾਈਕ Xtreme 200S

ਜਲੰਧਰ- ਹੀਰੋ ਮੋਟੋਕਾਰਪ ਨੇ 150cc ਬਾਈਕ ਐਕਸਟ੍ਰੀਮ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ, ਪਰ ਮਾਰਕੀਟ ਇੱਕ ਖਬਰ ਕਾਫ਼ੀ ਜੋਰਾਂ 'ਤੇ ਹੈ ਕਿ ਕੰਪਨੀ ਇਸ ਬਾਇਕ ਨੂੰ ਨਵੇਂ ਅਵਤਾਰ ਦੇ ਨਾਲ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਐਕਸਟਰੀਮ 200S ਨੂੰ ਭਾਰਤ 'ਚ ਲਾਂਚ ਕਰੇਗੀ। ਆਟੋ ਐਕਸਪੋ 2016 'ਚ ਐਕਸਟਰੀਮ 200S ਨੂੰ ਲੋਕਾਂ ਦੇ ਰੂਬਰੂ ਕਰਾਇਆ ਸੀ ਅਤੇ ਉਦੋਂ ਇਸ ਬਾਈਕ ਦੇ ਭਾਰਤ 'ਚ ਲਾਂਚ ਹੋਣ ਦਾ ਇੰਤਜਾਰ ਕੀਤਾ ਜਾਣ ਲਗਾ। ਨਵੀਂ ਐਕਸਟਰੀਮ 200S 'ਚ 200cc ਇੰਜਣ ਲਗਾ ਹੋਵੇਗਾ। ਜੇਕਰ ਤੁਸੀਂ ਹੀਰੋ ਦੇ ਫੈਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕੀ ਕੁੱਝ ਖਾਸ ਹੋ ਸਕਦਾ ਹੈ ਨਵੀਂ ਐਕਸਟਰੀਮ 200S 'ਚ।

ਇੰਜਣ ਹੋਵੇਗਾ ਦਮਦਾਰ
ਐਕਸਟਰੀਮ 200S ਦਾ ਇੰਜਣ ਏਅਰ ਕੂਲਡ, ਸਿੰਗਲ ਸਿਲੰਡਰ, ਜੋ ਕਿ 18.6PS ਦੀ ਪਾਵਰ 8500rpm 'ਤੇ ਅਤੇ 17.2Nm ਟਾਰਕ 6000 rpm 'ਤੇ ਦੇਵੇਗਾ ਬਾਈਕ 'ਚ 6 ਸਪੀਡ ਗਿਅਰਬਾਕਸ ਮਿਲਣਗੇ। ਐਕਸਪਰਟ ਮੁਤਾਬਕ ਬਾਈਕ ਇਕ ਲਿਟਰ 'ਚ 35 ਕਿਲੋਮੀਟਰ ਤੋਂ ਜ਼ਿਆਦਾ ਦੀ ਮਾਇਲੇਜ ਦੇ ਸਕਦੀ ਹੈ। ਇਸ ਬਾਇਕ ਦੀ ਟਾਪ ਸਪੀਡ 155 kmph ਹੋ ਸਕਦੀ ਹੈ।

ਲੁਕਸ 'ਚ ਨਵਾਂਪਣ
ਐਕਸਟਰੀਮ 200S ਆਪਣੇ ਮੌਜੂਦਾ 150cc ਮਾਡਲ ਦੀ ਤੁਲਨਾ 'ਚ ਕਿਤੇ ਜ਼ਿਆਦਾ ਸਪੋਰਟੀ ਨਜ਼ਰ ਆਵੇਗੀ। ਨਾਲ ਹੀ ਇਸ ਬਾਈਕ 'ਚ ਕਈ ਚੰਗੇ ਫੀਚਰਸ ਨੂੰ ਵੀ ਸ਼ਾਮਿਲ ਕੀਤੇ ਜਾਣਗੇ। ਬਾਈਕ ਦੇ ਫ੍ਰੰਟ ਅਤੇ ਰਿਅਰ ਟਾਇਰਸ 'ਚ ਡਿਸਕ ਬ੍ਰੇਕ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਇਸ 'ਚ ਡਾਇਮੰਡ ਟਾਈਪ ਫਰੇਮ, ਰਿਅਰ ਮੋਨੋਸ਼ਾਕ ਅਤੇ LED ਲਾਈਟਸ ਜਿਹੇ ਚੰਗੇ ਫੀਚਰਸ ਵੀ ਦੇਖਣ ਨੂੰ ਮਿਲਣਗੇ। 

ਕਦੋਂ ਹੋਵੇਗੀ ਲਾਂਚ
ਜਾਣਕਾਰਾਂ ਦੀ ਮੰਨੀਏ ਤਾਂ ਹੀਰੋ ਐਕਸਟਰੀਮ 200S ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕਰ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਨਵੇਂ ਸਾਲ 'ਚ ਗਾਹਕਾਂ ਨੂੰ ਮਿਲੇਗੀ ਇਕ ਨਵੀਂ ਪਾਵਰਫੁੱਲ ਮਸ਼ੀਨ। ਐਕਸਟ੍ਰੀਮ 200S 12S ਅਤੇ ਸਟੈਂਡਰਡ ਵਰਜਨ 'ਚ ਆ ਸਕਦੀ ਹੈ ਅਤੇ ਇਸ ਦੀ ਅਨੁਮਾਨਿਤ ਕੀਮਤ 95 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।


Related News