ਹੀਰੋ ਮੋਟਰਸਾਈਕਲ ਤੇ ਸਕੂਟਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ
Thursday, Oct 01, 2020 - 11:27 PM (IST)
ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਕੰਪਨੀ ਹੀਰੋ ਮੋਟੋਕਾਰਪ ਨੇ ਲਾਗਤ ਵਧਣ ਦੇ ਮੱਦੇਨਜ਼ਰ ਸਕੂਟਰ, ਮੋਟਰਸਾਈਕਲਾਂ ਦੀ ਕੀਮਤ 'ਚ ਵੀਰਵਾਰ ਤੋਂ 2 ਫੀਸਦੀ ਤੱਕ ਵਾਧਾ ਕਰ ਦਿੱਤਾ ਹੈ। ਇਹ ਵਾਧਾ ਮੋਟਰਸਾਈਕਲ ਤੇ ਸਕੂਟਰਾਂ ਦੇ ਮਾਡਲ ਅਤੇ ਬਾਜ਼ਾਰਾਂ ਦੇ ਆਧਾਰ 'ਤੇ ਵੱਖ-ਵੱਖ ਹੋਵੇਗਾ।
ਕੰਪਨੀ ਨੇ ਇਕ ਬਿਆਨ 'ਚ ਆਪਣੇ ਤਿਮਾਹੀ ਅਤੇ ਮਹੀਨਾਵਾਰ ਵਿਕਰੀ ਅੰਕੜੇ ਵੀ ਜਾਰੀ ਕੀਤੇ। ਹੀਰੋ ਮੋਟੋਕਾਰਪ ਦੀ ਕੁੱਲ ਵਿਕਰੀ ਸਤੰਬਰ 'ਚ 16.9 ਫੀਸਦੀ ਵੱਧ ਕੇ 7,15,718 ਵਾਹਨ ਰਹੀ।
ਪਿਛਲੇ ਸਾਲ ਕੰਪਨੀ ਨੇ ਇਸੇ ਮਹੀਨੇ 'ਚ 6,12,204 ਵਾਹਨ ਵੇਚੇ ਸਨ। ਕੰਪਨੀ ਨੇ ਕਿਹਾ ਕਿ ਜੁਲਾਈ-ਸਤੰਬਰ 'ਚ ਉਸ ਦੀ ਵਿਕਰੀ 7.3 ਫੀਸਦੀ ਵੱਧ ਕੇ 18,14683 ਵਾਹਨ ਰਹੀ, ਜਦੋਂ ਕਿ 2019-20 ਦੀ ਦੂਜੀ ਤਿਮਾਹੀ 'ਚ ਕੰਪਨੀ ਨੇ 16,91,420 ਵਾਹਨਾਂ ਦੀ ਵਿਕਰੀ ਕੀਤੀ ਸੀ। ਬਿਆਨ ਮੁਤਾਬਕ, ਕੰਪਨੀ ਦੇ ਪਲਾਂਟ ਹੁਣ 100 ਫੀਸਦੀ ਉਤਪਾਦਨ ਸਮਰਥਾ ਦੇ ਨਾਲ ਕੰਮ ਕਰ ਰਹੇ ਹਨ। ਕੰਪਨੀ ਨੂੰ ਗਾਹਕਾਂ ਦੀ ਖਰੀਦਦਾਰੀ ਧਾਰਣਾ ਅਤੇ ਸਰਕਾਰ ਦੇ ਨੀਤੀਗਤ ਸਮਰਥਨ ਦੇ ਮੱਦੇਨਜ਼ਰ ਅਕਤੂਬਰ ਅਤੇ ਨਵੰਬਰ 'ਚ ਆਉਣ ਵਾਲੇ ਤਿਉਹਾਰੀ ਮੌਸਮ 'ਚ ਮੰਗ ਵਧਣ ਦੀ ਪੂਰੀ ਉਮੀਦ ਹੈ।