ਆਰਟੀਕਲ 370 : ਏਸ਼ੀਆ ਦੀ ਸਭ ਤੋਂ ਵੱਡੀ ਹੈਲਮੈਟ ਫੈਕਟਰੀ ਜੰਮੂ-ਕਸ਼ਮੀਰ ''ਚ ਲਗਾਏਗੀ ਫੈਕਟਰੀ
Tuesday, Aug 06, 2019 - 09:12 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਆਰਟੀਕਲ 370 ਤੇ 35ਏ ਹਟਣ ਤੋਂ ਬਾਅਦ ਏਸ਼ੀਆ ਦੀ ਸਭ ਤੋਂ ਵੱਡੀ ਹੈਲਮੈਟ ਨਿਰਮਾਤਾ ਸਟੀਲਬਰਡ ਹਾਈ ਟੈਕ ਇੰਡੀਆ ਨੇ ਇਥੇ ਮੈਨਿਊਫੈਰਚਰਿੰਗ ਪਲਾਂਟ ਲਗਾਉਣ ਦੀ ਪੇਸ਼ਕਸ਼ ਕੀਤੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ 'ਚ ਆਰਟੀਕਲ 370 ਤੇ ਇਸ ਦੇ ਨਾਲ 35ਏ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਕਸ਼ਮੀਰ ਘਾਟੀ 'ਚ ਆਵੇਗੀ ਉਦਯੋਗਿਕ ਕ੍ਰਾਂਤੀ
Steelbird ਨੇ ਸਰਕਾਰ ਦੇ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਕਸ਼ਮੀਰ ਘਾਟੀ 'ਚ ਨਵੀਂ ਉਦਯੋਗਿਕ ਕ੍ਰਾਂਤੀ ਸ਼ੁਰੂ ਹੋਵੇਗੀ ਤੇ ਨਾਲ ਹੀ ਉਥੇ ਦੇ ਨਾਗਰਿਕਾਂ ਨੂੰ ਰੋਜ਼ਗਾਰ ਵੀ ਮਿਲ ਸਕੇਗਾ। ਸਟੀਲਬਰਡ ਹੈਲਮੈਟ ਦੇ ਚੇਅਰਮੈਨ ਸੁਭਾਸ਼ ਕਪੂਰ ਨੇ ਕਿਹਾ, 'ਆਰਟੀਕਲ 370 ਨੂੰ ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੁੱਕਿਆ ਗਿਆ ਇਹ ਸਭ ਤੋਂ ਉਡੀਕਿਆ ਕਦਮ ਹੈ। ਇਸ ਸ਼ਾਨਦਾਰ ਕਦਮ ਨਾਲ ਇਹ ਯਕੀਨੀ ਹੋਵੇਗਾ ਕਿ ਕਸ਼ਮੀਰ ਘਾਟੀ ਭਾਰਤ ਦੀ ਮੁੱਖਧਾਰਾ 'ਚ ਸ਼ਾਮਲ ਹੋਵੇਗੀ ਤੇ ਸਾਡੇ ਦੇਸ਼ ਦੇ ਸਮੂਹਕ ਵਿਕਾਸ ਦਾ ਹਿੱਸਾ ਬਣ ਸਕੇਗੀ। ਉਨ੍ਹਾਂ ਕਿਹਾ ਕਿ ਹਾਲੇ ਤਕ ਜੰਮੂ ਕਸ਼ਮੀਰ 'ਚ ਜ਼ਿਆਦਾਤਰ ਉਤਪਾਦਨ ਸਰਗਰਮੀਆਂ ਖੇਤੀਬਾੜੀ ਤੇ ਦਸਤਕਾਰੀ ਤਕ ਸੀਮਤ ਹੈ।
ਉਨ੍ਹਾਂ ਕਿਹਾ, ਅਸੀਂ ਅਕਤੂਬਰ 'ਚ ਹੋਣ ਵਾਲੇ ਨਿਵੇਸ਼ਕ ਸੰਮੇਲਨ ਦੇ ਅਨੁਰੂਪ ਉਥੇ ਨਿਰਮਾਣ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਸਾਨੂੰ ਉਮੀਦ ਹੈ ਕਿ ਇਸ ਨਾਲ ਕੰਪਨੀਆਂ ਦੀ ਘਾਟੀ 'ਚ ਮੁਕਤ ਤਰੀਕੇ ਨਾਲ ਸਮਾਨ ਨਿਯਮਾਂ ਦੇ ਤਹਿਤ ਕੰਮ ਕਰਨ 'ਚ ਮਦਦ ਮਿਲੇਗੀ। ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਕਪੂਰ ਨੇ ਕਿਹਾ, 'ਸਾਡਾ ਮੰਨਣਾ ਹੈ ਕਿ ਨਵੇਂ ਮਾਹੌਲ 'ਚ ਕੰਪਨੀਆਂ ਸਥਾਨਕ ਵਪਾਰੀਆਂ ਨਾਲ ਮਿਲ ਕੇ ਨਵੀਂ ਸ਼ੁਰੂਆਤ ਕਰਨਗੀਆਂ। ਵੱਖ-ਵੱਖ ਸੂਬਿਆਂ 'ਚ ਇਸੇ ਤਰ੍ਹਾਂ ਦੀ ਸ਼ੁਰੂਆਤ ਨਾਲ ਤਰੱਕੀ ਹੋਈ ਹੈ। ਇਹ ਸ਼ੁਰੂਆਤ ਸਥਾਨਕ ਲੋਕਾਂ ਲਈ ਬਿਹਤਰ ਮੌਕੇ ਪੈਦਾ ਕਰੇਗੀ।