ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ, ਸੈਂਸੈਕਸ 1,220 ਅੰਕ ਡਿੱਗਿਆ

08/29/2022 10:32:20 AM

ਮੁੰਬਈ (ਭਾਸ਼ਾ) - ਗਲੋਬਲ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰੀ ਦੇ ਚੱਲਦਿਆਂ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਪ੍ਰਮੁੱਖ ਸਟਾਕ ਸੂਚਕਾਂਕ ਕਰੀਬ ਦੋ ਫੀਸਦੀ ਡਿੱਗ ਗਏ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 1,220.76 ਅੰਕ ਡਿੱਗ ਕੇ 57,613.11 'ਤੇ ਆ ਗਿਆ। ਇਸਦੇ ਸਾਰੇ 30 ਸ਼ੇਅਰ ਲਾਲ ਨਿਸ਼ਾਨ ਵਿੱਚ ਸਨ। NSE ਨਿਫਟੀ 355 ਅੰਕ ਡਿੱਗ ਕੇ 17,203.90 'ਤੇ ਸੀ। ਦੋਵੇਂ ਸੂਚਕਾਂਕ ਦੋ ਫੀਸਦੀ ਤੋਂ ਜ਼ਿਆਦਾ ਡਿੱਗ ਗਏ। 

ਟਾਪ ਲੂਜ਼ਰਜ਼

ਟੈਕ ਮਹਿੰਦਰਾ, ਇਨਫੋਸਿਸ, ਐਚਸੀਐਲ ਟੈਕਨਾਲੋਜੀਜ਼, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਸਟੀਲ,ਪਾਵਰ ਗਰਿੱਡ 

ਇਹ ਵੀ ਪੜ੍ਹੋ : ਸਰਕਾਰ ਨੇ ਬਦਲੇ ਨਿਯਮ, ਹੁਣ ਵਿਆਹੇ ਪੁੱਤਰ ਨੂੰ ਵੀ ਮਿਲੇਗੀ ਬੈਂਕ 'ਚ ਨੌਕਰੀ

ਗਲੋਬਲ ਬਾਜ਼ਾਰਾਂ ਦਾ ਹਾਲ

ਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਵੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਸ਼ੁੱਕਰਵਾਰ ਨੂੰ ਸੈਂਸੈਕਸ 59.15 ਅੰਕ ਜਾਂ 0.10 ਫੀਸਦੀ ਚੜ੍ਹ ਕੇ 58,833.87 'ਤੇ, ਜਦੋਂ ਕਿ ਨਿਫਟੀ 36.45 ਅੰਕ ਜਾਂ 0.21 ਫੀਸਦੀ ਵਧ ਕੇ 17,558.90 'ਤੇ ਬੰਦ ਹੋਇਆ ਸੀ। ਇਸ ਦੌਰਾਨ ਬ੍ਰੈਂਟ ਕਰੂਡ 0.86 ਫੀਸਦੀ ਵਧਿਆ।

ਇਸ ਦੌਰਾਨ ਬ੍ਰੈਂਟ ਕਰੂਡ 0.86 ਫੀਸਦੀ ਵਧ ਕੇ 101.9 ਪ੍ਰਤੀ ਬੈਰਲ ਦੀ ਕੀਮਤ 'ਤੇ ਪਹੁੰਚ ਗਿਆ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸ਼ੁੱਕਰਵਾਰ ਨੂੰ 51.12 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ 'ਤੇ ਵੱਡੀ ਕਾਰਵਾਈ , 9 ਸੈਕਿੰਡ 'ਚ ਜ਼ਮੀਨਦੋਜ਼ ਹੋਇਆ Twin Tower

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News