ਕੋਰੋਨਾ ਵਾਇਰਸ ਕਾਰਨ ਐਪਲ ਨੂੰ ਭਾਰੀ ਨੁਕਸਾਨ

02/05/2020 6:40:18 PM

ਗੈਜੇਟ ਡੈਸਕ—ਚੀਨ 'ਚ ਕੋਰੋਨਾ ਵਾਇਰਸ ਆਊਟਬ੍ਰੇਕ ਦੇ ਚੱਲਦੇ ਪ੍ਰੀਮੀਅਮ ਫੋਨ ਕੰਪਨੀ ਐਪਲ ਨੂੰ ਭਾਰੀ ਨੁਕਸਾਨ ਝੇਲਣਾ ਪੈ ਸਕਦਾ ਹੈ। TF ਇੰਟਰਨੈਸ਼ਨਲ ਸਕਿਓਰਟੀ ਐਨਾਲਿਸਟ ਮਿੰਗ-ਚੀ ਕੁਓ ਨੇ 2020 ਦੀ ਪਹਿਲੀ ਤਿਮਾਹੀ 'ਚ ਐਪਲ ਦੇ ਸ਼ਿਪਮੈਂਟ 'ਚ 10 ਫੀਸਦੀ ਗਿਰਾਵਟ ਦੀ ਗੱਲ ਕੀਤੀ ਹੈ। ਕੁਓ ਨੇ ਪਹਿਲੀ ਤਿਮਾਹੀ 'ਚ ਗਲੋਬਲ ਆਈਫੋਨ ਸ਼ਿਪਮੈਂਟ 36 ਤੋਂ 40 ਮਿਲੀਅਨ ਹੋਣ ਦੀ ਗੱਲ ਕੀਤੀ ਜੋ ਉਨ੍ਹਾਂ ਦੀ ਪਿਛਲੇ ਅਨੁਮਾਨ ਤੋਂ 10 ਫੀਸਦੀ ਘੱਟ ਹੈ।

ਐਪਲ ਨੇ ਚੀਨ 'ਚ ਬੰਦ ਕੀਤੇ ਕਾਰਪੋਰੇਟ ਆਫਿਸ
ਚੀਨ 'ਚ ਕੋਰੋਨਾ ਵਾਇਰ ਦੇ ਚੱਲਦੇ ਕੰਪਨੀ ਨੇ ਆਪਣੇ ਕਾਰਪੋਰੇਟ ਆਫਿਸ, ਸਟੋਰ ਅਤੇ ਰਿਪੇਅਰ ਸੈਂਟਰਸ ਬੰਦ ਕਰ ਦਿੱਤੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਿਰਫ ਐਪਲ ਨਹੀਂ ਐਂਡ੍ਰਾਇਡ ਮੈਨਿਊਫੈਕਚਰ ਵੀ ਇਸ ਨਾਲ ਪ੍ਰਭਾਵਿਤ ਹੋਣਗੇ।

ਸਸਤਾ ਆਈਫੋਨ ਲਿਆਉਣ ਦੀ ਤਿਆਰੀ ਕਰ ਰਹੀ ਕੰਪਨੀ
ਐਪਲ ਦੇ ਸਭ ਤੋਂ ਸਸਤੇ ਮਾਡਲ ਆਈਫੋਨ ਐੱਸ.ਈ.2 ਦੇ ਬਾਰੇ 'ਚ ਬੀਤੇ ਕਾਫੀ ਸਮੇਂ ਤੋਂ ਲੀਕਸ ਸਾਹਮਣੇ ਆ ਰਹੀਆਂ ਹਨ। ਹੁਣ ਫੋਨ ਦੇ ਬਾਰੇ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹੁਣ ਲੀਕ ਹੋਏ ਫੀਚਰਸ ਮੁਤਾਬਕ ਆਈਫੋਨ ਐੱਸ.ਈ.2 ਦਾ ਡਿਜ਼ਾਈਨ ਆਈਫੋਨ 8 ਨਾਲ ਮਿਲਦਾ-ਜੁਲਦਾ ਹੋਵੇਗਾ। ਇਸ ਤੋਂ ਇਲਾਵਾ ਫੋਨ 'ਚ ਸਿੰਗਲ ਰੀਅਰ ਕੈਮਰਾ ਦਿੱਤਾ ਜਾਵੇਗਾ। ਇਸ ਫੋਨ 'ਚ ਟੱਚ ਆਈ.ਡੀ. ਬਟਨ ਵੀ ਮੌਜੂਦ ਹੋਵੇਗਾ। ਇਸ ਅਫੋਰਡੇਬਲ ਆਈਫੋਨ 'ਚ ਥਿਕ ਬੇਜ਼ਲਸ ਵੀ ਮੌਜੂਦ ਹੋਣਗੇ। ਆਈਫੋਨ ਐੱਸ.ਈ.2 ਹਾਰਡਵੇਅਰ ਸਪੈਸੀਫਿਕੇਸ਼ਨਸ 'ਚ ਆਈਫੋਨ 8 ਵਰਗਾ ਰਹਿਣ ਵਾਲਾ ਹੈ।

ਕਰੋੜਾਂ ਆਈਫੋਨ ਵੇਚਣਾ ਚਾਹੁੰਦੀ ਹੈ ਐਪਲ
ਐਪਲ ਨੇ ਸਾਲ 2020 'ਚ ਆਈਫੋਨ ਐੱਸ.ਈ.2 ਦੇ 3 ਤੋਂ 4 ਕਰੋੜ ਯੂਨੀਟ ਵੇਚਣ ਦਾ ਟਾਰਗੇਟ ਰੱਖਿਆ ਹੈ। ਪੁਰਾਣੇ ਆਈਫੋਨ ਐੱਸ.ਈ. ਦੀ ਗੱਲ ਕਰੀਏ ਤਾਂ ਇਹ ਯੂਜ਼ਰਸ ਨੂੰ ਆਪਣੀ ਘੱਟ ਕੀਮਤ ਦੇ ਕਾਰਣ ਕਾਫੀ ਪਸੰਦ ਆ ਰਿਹਾ ਸੀ। ਉੱਥੇ, ਆਈਫੋਨ ਐੱਸ.ਈ.2 ਦੀ ਜਿਥੇ ਗੱਲ ਹੈ ਤਾਂ ਇਹ ਪੁਰਾਣੇ ਵੇਰੀਐਂਟ ਤੋਂ ਥੋੜਾ ਮਹਿੰਗਾ ਵਿਕ ਸਕਦਾ ਹੈ। ਇਸ ਦੇ ਨਾਲ ਹੀ ਇੰਡਸਟਰੀ ਐਕਸਪਰਟਸ ਦਾ ਕਹਿਣਾ ਹੈ ਕਿ ਆਈਫੋਨ ਐੱਸ.ਈ.2 ਦੇ ਲਾਂਚ ਹੋਣ ਨਾਲ ਹੀ ਕੰਪਨੀ ਆਈਫੋਨ 8 ਦੀ ਵਿਕਰੀ ਨੂੰ ਵੀ ਬੰਦ ਕਰ ਸਕਦੀ ਹੈ।


Karan Kumar

Content Editor

Related News