ਕੋਰੋਨਾਵਾਇਰਸ ਤੋਂ ਬਚਣ ਲਈ ਲੋਕ ਖਰੀਦ ਰਹੇ ਹੈਾਡ ਸੈਨੀਟਾਈਜ਼ਰ, 255 ਫੀਸਦੀ ਵਧੀ ਵਿਕਰੀ
Wednesday, Mar 04, 2020 - 01:51 PM (IST)
ਨਵੀਂ ਦਿੱਲੀ—ਕੋਰੋਨਾਵਾਇਰਸ ਨੂੰ ਲੈ ਕੇ ਲੋਕਾਂ ਦੀ ਵਧਦੀ ਚਿੰਤਾ ਦੇ ਕਾਰਨ ਦੇਸ਼ 'ਚ ਹੈਾਡ ਸੈਨੀਟਾਈਜ਼ਰ ਦੀ ਵਿਕਰੀ 'ਚ ਵਾਧਾ ਦੇਖਿਆ ਜਾ ਰਿਹਾ ਹੈ | ਮੰਗਲਵਾਰ ਨੂੰ ਰਿਟੇਲ ਰਿਸਰਚ ਕੰਪਨੀ ਕੈਨਟਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਵਿਕਰੀ 255 ਫੀਸਦੀ ਵਧੀ ਹੈ | ਇਸ ਦਾ ਮੁੱਲਾਂਕਣ ਪਿਛਲੇ ਸਾਲ 23 ਫਰਵਰੀ ਤੱਕ ਚਾਰ ਹਫਤੇ ਦੌਰਾਨ ਹੋਈ ਵਿਕਰੀ ਅਤੇ ਇਸ ਸਾਲ ਇਸ ਮਿਆਦ 'ਚ ਹੋਈ ਵਿਕਰੀ ਦੀ ਤੁਲਨਾ ਕਰਕੇ ਕੀਤਾ ਗਿਆ ਹੈ | ਇਸ ਦੇ ਮੁਤਾਬਕ ਲਿਕਵਿਡ ਸੋਪ ਦੀ ਵਿਕਰੀ 7 ਫੀਸਦੀ ਅਤੇ ਘਰੇਲੂ ਸਫਾਈ ਉਤਪਾਦਾਂ ਦੀ ਵਿਕਰੀ 'ਚ 10 ਫੀਸਦੀ ਦਾ ਵਾਧਾ ਹੋਇਆ ਹੈ |
ਬਿ੍ਟੇਨ 'ਚ ਹੁਣ ਤੱਕ ਕੋਰੋਨਾਵਾਇਰਸ ਦੇ 51 ਮਾਮਲੇ ਸਾਹਮਣੇ ਆ ਚੁੱਕੇ ਹਨ | ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ 'ਚ ਇੰਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਮੈਡੀਕਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਵੀ ਕੀਤੀ |
ਸਰਕਾਰ ਨੇ ਬਚਾਅ ਲਈ ਨਵੀਂ ਕਾਰਜ ਯੋਜਨਾ ਦੀ ਘੋਸ਼ਣਾ ਕੀਤੀ
ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ | ਉਨ੍ਹਾਂ ਤੋਂ ਬਚਾਅ ਲਈ ਨਵੀਂ ਕਾਰਜ ਯੋਜਨਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ | ਜਾਨਸਨ ਨੇ ਕਿਹਾ ਕਿ ਇਸ ਦਾ ਅਸਰ ਸਾਡੇ ਦੇਸ਼ ਦੀ ਅਰਥਵਿਵਸਥਾ 'ਤੇ ਪਵੇਗਾ | ਪਰ ਅਸੀਂ ਇਸ ਤੋਂ ਨਿਪਟਣ ਲਈ ਤਿਆਰ ਹਾਂ | ਸਰਕਾਰ ਇਸ ਤੋਂ ਬਚਾਅ ਲਈ ਸਕੂਲਾਂ ਨੂੰ ਬੰਦ ਕਰਨ, ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਦੇਣ ਅਤੇ ਵੱਡੇ ਪੈਮਾਨੇ 'ਤੇ ਲੋਕਾਂ ਦੇ ਇਕਜੁੱਟ ਹੋਣ 'ਤੇ ਪਾਬੰਦੀ ਲਗਾਉਣ ਵਰਗੇ ਉਪਾਵਾਂ 'ਤੇ ਵਿਚਾਰ ਕਰ ਰਹੀ ਹੈ | ਜਾਨਸਨ ਨੇ ਕਿਹਾ ਕਿ ਇਹ ਇਕ ਰਾਸ਼ਟਰੀ ਚੁਣੌਤੀ ਹੈ | ਮੈਂ ਸੋਚਦਾ ਹਾਂ ਕਿ ਅਸੀਂ ਇਸ ਤੋਂ ਚੰਗੀ ਤਰ੍ਹਾਂ ਨਿਪਟ ਲਵਾਂਗੇ |
ਕੋਰੋਨਾਵਾਇਰਸ ਨਾਲ ਦੁਨੀਆ 'ਚ ਹੁਣ ਤੱਕ 3 ਹਜ਼ਾਰ ਤੋਂ ਜ਼ਿਆਦਾ ਮੌਤਾਂ
ਕੋਰੋਨਾਵਾਇਰਸ ਦੀ ਲਪੇਟ 'ਚ ਦੁਨੀਆ ਦੇ 70 ਦੇਸ਼ ਆ ਗਏ ਹਨ | 3,113 ਲੋਕਾਂ ਦੀ ਮੌਤ ਹੋ ਚੁੱਕੀ ਹੈ | 90,900 ਕੇਸ ਸਾਹਮਣੇ ਆਏ ਹਨ | ਸਭ ਤੋਂ ਜ਼ਿਆਦਾ 80,150 ਕੇਸ ਚੀਨ 'ਚ ਦਰਜ ਹੋਏ ਹਨ | ਇਥੇ ਤੱਕ 2,944 ਲੋਕਾਂ ਦੀ ਜਾਨ ਗਈ ਹੈ | ਦੱਖਣੀ ਕੋਰੀਆ 'ਚ 374 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਦੇ ਨਾਲ ਹੀ ਇਥੇ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 5,186 ਦੇ ਪਾਰ ਪਹੁੰਚ ਗਈ ਹੈ ਜਦੋਂਕਿ 29 ਲੋਕਾਂ ਦੀ ਮੌਤ ਹੋਈ ਹੈ | ਅਮਰੀਕਾ 'ਚ 100 ਮਾਮਲੇ ਸਾਹਮਣੇ ਆਏ ਹਨ ਜਦੋਂਕਿ 6 ਲੋਕਾਂ ਦੀ ਜਾਨ ਗਈ ਹੈ |